ਨਰੇਸ਼ ਸੇਠੀ
ਫਰੀਦਕੋਟ: ਬੇਅਦਬੀ ਮਾਮਲਿਆ ਵਿਚ ਬਣੀ ਨਵੀਂ ਸਿੱਟ ਵੱਲੋਂ ਕੱਲ੍ਹ ਛੇ ਡੇਰਾ ਸਿਰਸਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਅੱਜ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਅਦਾਲਤ ਵੱਲੋਂ ਮੁਲਜ਼ਮਾਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਗਿਆ ਹੈ ਤੇ ਹੁਣ ਇਨ੍ਹਾਂ ਨੂੰ ਦੁਬਾਰਾ 21 ਮਈ ਨੂੰ ਅਦਾਲਤ ਪੇਸ਼ ਕੀਤਾ ਜਵੇਗਾ।
ਜਾਣਕਾਰੀ ਅਨੁਸਾਰ ਇੱਕ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਸੀ ਜਿਸ ਮਾਮਲੇ ਵਿਚ FIR ਨੰਬਰ 63/2015 ਦਰਜ ਕੀਤੀ ਗਈ ਸੀ ਜਿਸ ਮੁਤਾਬਕ ਸੱਤ ਡੇਰਾ ਪ੍ਰੇਮੀਆਂ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਹਾਈਕੋਰਟ ਤੋਂ ਰਾਹਤ ਮਿਲ ਚੁੱਕੀ ਹੈ ਅਤੇ ਇਸ ਤੋਂ ਇਲਾਵਾ 24 ਸਤੰਬਰ 2015 ਨੂੰ ਪਿੰਡ ਜਵਾਹਰ ਸਿੰਘ ਵਾਲਾ ਵਿਚ ਇੱਕ ਧਮਕੀ ਭਰਿਆ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਲਗਾਏ ਗਏ ਸਨ ਜਿਸ ਨੂੰ ਲੈ ਕੇ FIR 117/2015 ਦਰਜ਼ ਕੀਤੀ ਗਈ ਸੀ ਅਤੇ ਇਸ ਘਟਨਾ ਤੋਂ ਬਾਅਦ 12 ਅਕਤੂਬਰ 2105 ਨੂੰ ਪਿੰਡ ਬਰਗਾੜੀ ਵਿਖੇ ਪਾਵਨ ਸਰੂਪ ਦੇ ਪਾਵਨ ਅੰਗ ਗਲੀਆਂ ਵਿਚ ਖਿਲਾਰੇ ਮਿਲੇ ਸਨ ਜਿਸ ਨੂੰ ਲੈਕੇ FIR 128/2015 ਦਰਜ ਕੀਤੀ ਗਈ ਸੀ ਅਤੇ ਹੁਣ ਜਿਨ੍ਹਾਂ ਛੇ ਅਰੋਪੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ, ਉਹ ਬਰਗਾੜੀ ਵਿਖੇ ਮਹਾਰਾਜ ਦੇ ਸਰੂਪ ਦੀ ਬੇਅਦਬੀ ਨੂੰ ਲੈ ਕੇ ਇਨ੍ਹਾਂ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਅੱਜ ਇਨ੍ਹਾਂ ਅਰੋਪਿਆ ਨੂੰ 128 ਨੰਬਰ FIR ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਨੂੰ ਲੈ ਕੇ ਨਾਮਜ਼ਦ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੌਕੇ ਬਚਾਅ ਪੱਖ ਦੇ ਵਕੀਲ ਵਿਨੋਦ ਮੋਂਗਾ ਨੇ ਦੱਸਿਆ ਕਿ ਜੋ ਛੇ ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀ ਪੁਲਿਸ ਵੱਲੋਂ ਕੀਤੀ ਗਈ ਹੈ, ਉਹ 128/2015 FIR ਤਹਿਤ ਕੀਤੀ ਗਈ ਹੈ ਜਿਸ ਦੇ ਚਲੱਦੇ ਅੱਜ ਅਦਾਲਤ ਵਿਚ ਪੇਸ਼ ਕਰਕੇ ਜਾਂਚ ਟੀਮ ਵੱਲੋਂ ਸੱਤ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਵੱਲੋਂ ਚਾਰ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ SIT ਵੱਲੋਂ ਹਾਲੇ ਤੱਕ ਇਸ ਮਾਮਲੇ ਵਿਚ ਕੋਈ ਵੀ ਪੁਖਤਾ ਸਬੂਤ ਨਹੀਂ ਪੇਸ਼ ਕੀਤਾ ਜਾ ਸਕਿਆ ਜੋ ਇਨ੍ਹਾਂ ਨੂੰ ਆਰੋਪੀ ਸਾਬਿਤ ਕਰ ਸਕੇ। ਉਨ੍ਹਾਂ ਕਿਹਾ ਕਿ ਸਮਾਲਸਰ ਮਾਮਲੇ ਦੀ ਤਫਦੀਸ਼ ਦੌਰਾਨ ਮਹਿੰਦਰ ਪਾਲ ਬਿੱਟੂ ਦੇ ਜ਼ਬਰਦਸਤੀ ਬਿਆਨ ਕਰਵਾਏ ਗਏ ਸਨ ਜਿਸ ਨੂੰ ਸਾਡੇ ਵੱਲੋਂ ਚੇਲਜ਼ ਕੀਤਾ ਗਿਆ ਸੀ ਪਰ ਇਸੇ ਦੌਰਾਨ ਮਹਿੰਦਰ ਪਾਲ ਬਿੱਟੂ ਦੀ ਜੇਲ੍ਹ ਅੰਦਰ ਹੱਤਿਆ ਕਰ ਦਿੱਤੀ ਗਈ ਜਿਸ ਤੋਂ ਬਾਅਦ ਇਨ੍ਹਾਂ ਬਿਆਨਾ ਦੀ ਕੋਈ ਅਹਮਿਯਤ ਨਹੀ ਰਹਿ ਜਾਂਦੀ ਅਤੇ ਹਾਲੇ ਤੱਕ ਪੁਲਿਸ ਕੋਲ ਇਕਬਾਲੀਆ ਬਿਆਨਾਂ ਤੋਂ ਬਿਨਾਂ ਕੋਈ ਵੀ ਸਬੂਤ ਨਹੀਂ ਜੋ ਇਨ੍ਹਾਂ ਨੂੰ ਦੋਸ਼ੀ ਮੰਨਦਾ ਹੋਵੇ ਅਤੇ ਇਸ ਤੋਂ ਇਲਾਵਾ CBI ਵੀ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਚੁੱਕੀ ਹੈ ਤੇ ਕੋਈ ਵੀ ਸਬੂਤ ਇਨ੍ਹਾਂ ਖਿਲਾਫ ਨਾ ਹੋਣ ਦੇ ਚਲਦੇ ਇਨ੍ਹਾਂ ਨੂੰ ਕਲੀਨ ਚਿੱਟ ਦੇ ਚੁਕੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bargadi morcha, Dera Sacha Sauda, Faridkot, Kotkapura firing, Sacrilege