'ਆਈਟੀ ਸਿਟੀ ਜੰਕਸ਼ਨ ਤੋਂ ਖਰੜ-ਕੁਰਾਲੀ-ਚੰਡੀਗੜ੍ਹ ਤੱਕ ਗ੍ਰੀਨਫੀਲਡ ਨੈਸ਼ਨਲ ਹਾਈਵੇ ਦਾ ਸਿਕਸ ਲੇਨਿੰਗ ਪ੍ਰਾਜੈਕਟ ਜਲਦੀ ਹੋਵੇਗਾ ਸ਼ੁਰੂ'

News18 Punjabi | News18 Punjab
Updated: January 20, 2021, 6:08 PM IST
share image
'ਆਈਟੀ ਸਿਟੀ ਜੰਕਸ਼ਨ ਤੋਂ ਖਰੜ-ਕੁਰਾਲੀ-ਚੰਡੀਗੜ੍ਹ ਤੱਕ ਗ੍ਰੀਨਫੀਲਡ ਨੈਸ਼ਨਲ ਹਾਈਵੇ ਦਾ ਸਿਕਸ ਲੇਨਿੰਗ ਪ੍ਰਾਜੈਕਟ ਜਲਦੀ ਹੋਵੇਗਾ ਸ਼ੁਰੂ'
'ਆਈਟੀ ਸਿਟੀ ਜੰਕਸ਼ਨ ਤੋਂ ਖਰੜ-ਕੁਰਾਲੀ-ਚੰਡੀਗਡ਼੍ਹ ਤੱਕ ਗ੍ਰੀਨਫੀਲਡ ਨੈਸ਼ਨਲ ਹਾਈਵੇ ..

  • Share this:
  • Facebook share img
  • Twitter share img
  • Linkedin share img
ਅਵਤਾਰ ਸਿੰਘ ਕੰਬੋਜ਼

ਰੂਪਨਗਰ:  ਆਈਟੀ ਸਿਟੀ ਜੰਕਸ਼ਨ ਤੋਂ ਖਰੜ-ਕੁਰਾਲੀ-ਚੰਡੀਗੜ੍ਹ ਤਕ ਗ੍ਰੀਨਫੀਲਡ ਨੈਸ਼ਨਲ ਹਾਈਵੇ ਦਾ ਸਿਕਸ ਲੇਨਿੰਗ ਪ੍ਰੋਜੈਕਟ ਜਲਦੀ ਹੀ ਸ਼ੁਰੂ ਹੋ ਰਿਹੈ ਜਿਸ ਦੀ ਡਿਟੇਲ ਪ੍ਰੋਜੈਕਟ ਰਿਪੋਰਟ ਤਿਆਰ ਹੋ ਰਹੀ ਹੈ।

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਐੱਮਪੀ ਮਨੀਸ਼ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਇਸ ਪ੍ਰੋਜੈਕਟ ਦੇ ਮਹੱਤਵ ਬਾਰੇ ਦੱਸਿਆ ਗਿਆ ਸੀ ਜਿਸ ਦੇ ਜਵਾਬ ਵਿਚ ਕੇਂਦਰੀ ਮੰਤਰੀ ਨੇ ਲਿਖਿਆ ਹੈ ਕਿ ਆਈਟੀ ਸਿਟੀ ਜੰਕਸ਼ਨ ਤੋਂ ਖਰੜ-ਕੁਰਾਲੀ-ਚੰਡੀਗਡ਼੍ਹ ਤੱਕ ਜਾਣ ਵਾਲੀ ਕਰੀਬ 31.190 ਕਿਲੋਮੀਟਰ ਲੰਬੇ ਗ੍ਰੀਨਫੀਲਡ ਨੈਸ਼ਨਲ ਹਾਈਵੇ ਦੀ ਡਿਟੇਲਡ ਪ੍ਰਾਜੈਕਟ ਰਿਪੋਰਟ ਡੀਪੀਆਰ ਕੰਸਲਟੈਂਟ ਵੱਲੋਂ ਤਿਆਰ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਆਈਟੀ ਸਿਟੀ ਜੰਕਸ਼ਨ ਤੋਂ ਤੇਪਲਾ ਤੱਕ ਨੈਸ਼ਨਲ ਹਾਈਵੇ ਦੇ ਸੈਕਸ਼ਨ ਦੇ ਵਿਕਾਸ ਵਾਸਤੇ ਵੀ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਟ੍ਰਾਈਸਿਟੀ ਦੇ ਨਾਲ ਲੱਗਦੇ ਹਾਈਵੇਅ ਡਿਵੈੱਲਪਮੈਂਟ ਪ੍ਰੋਜੈਕਟਸ ਨੂੰ ਲੈ ਕੇ ਉਨ੍ਹਾਂ ਦੀ ਪੰਜਾਬ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਹੋ ਚੁੱਕੀ ਹੈ।

ਤਿਵਾੜੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਲੋਕ ਸਭਾ ਹਲਕੇ ਦੇ ਵਿਕਾਸ ਵਾਸਤੇ ਕੋਸ਼ਿਸ਼ਾਂ ਜਾਰੀ ਹਨ, ਜਿਸਦੇ ਤਹਿਤ ਬੀਤੇ ਦਿਨੀਂ ਖਰੜ ਤੋਂ ਨਿਕਲਦੇ ਐਲੀਵੇਟਿਡ ਰੋਡ ਦੀ ਵੀ ਸ਼ੁਰੂਆਤ ਕੀਤੀ ਗਈ ਸੀ।ਐੱਮਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਲੋਕ ਸਭਾ ਹਲਕੇ ਦੇ ਵਿਕਾਸ ਵਾਸਤੇ ਕੋਸ਼ਿਸ਼ਾਂ ਜਾਰੀ ਹਨ, ਜਿਸਦੇ ਤਹਿਤ ਬੀਤੇ ਦਿਨੀਂ ਖਰੜ ਤੋਂ ਨਿਕਲਦੇ ਐਲੀਵੇਟਿਡ ਰੋਡ ਦੀ ਵੀ ਸ਼ੁਰੂਆਤ ਕੀਤੀ ਗਈ ਸੀ।
Published by: Gurwinder Singh
First published: January 20, 2021, 6:08 PM IST
ਹੋਰ ਪੜ੍ਹੋ
ਅਗਲੀ ਖ਼ਬਰ