ਮੰਡੀ ਗੋਬਿੰਦਗੜ੍ਹ: ਫਾਈਨਾਂਸ ਕੰਪਨੀ ਦੇ ਦਫਤਰ ‘ਚ ਲੜਕੀ ਨਾਲ 6 ਦੋਸ਼ੀਆਂ ਨੇ ਕੀਤਾ ਗੈਂਗਰੇਪ

News18 Punjabi | News18 Punjab
Updated: March 24, 2021, 4:31 PM IST
share image
ਮੰਡੀ ਗੋਬਿੰਦਗੜ੍ਹ: ਫਾਈਨਾਂਸ ਕੰਪਨੀ ਦੇ ਦਫਤਰ ‘ਚ ਲੜਕੀ ਨਾਲ 6 ਦੋਸ਼ੀਆਂ ਨੇ ਕੀਤਾ ਗੈਂਗਰੇਪ
ਮੰਡੀ ਗੋਬਿੰਦਗੜ੍ਹ: ਫਾਈਨਾਂਸ ਕੰਪਨੀ ਦੇ ਦਫਤਰ ‘ਚ ਲੜਕੀ ਨਾਲ 6 ਵਿਅਕਤੀਆਂ ਨੇ ਕੀਤਾ ਗੈਂਗਰੇਪ (ਸੰਕੇਤਿਕ ਤਸਵੀਰ)

ਪੀੜਤ ਲੜਕੀ ਫਰੀਦਕੋਟ ਦੀ ਰਹਿਣ ਵਾਲੀ ਹੈ। ਉਹ ਇਸ ਸਮੇਂ ਲੁਧਿਆਣਾ ਵਿਚ ਰਹਿ ਰਹੀ ਸੀ।

  • Share this:
  • Facebook share img
  • Twitter share img
  • Linkedin share img
ਮੰਡੀ ਗੋਬਿੰਦਗੜ੍ਹ ਵਿਚ ਇਕ ਫਾਈਨਾਂਸ ਕੰਪਨੀ ਦੇ ਦਫ਼ਤਰ ਵਿਚ ਬੰਦੂਕ ਦੀ ਨੋਕ 'ਤੇ ਛੇ ਦੋਸ਼ੀਆਂ ਨੇ ਸਮੂਹਿਕ ਬਲਾਤਕਾਰ ਕੀਤਾ ਹੈ। ਮੁਲਜ਼ਮ ਨੇ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਫਰੀਦਕੋਟ ਦੀ ਰਹਿਣ ਵਾਲੀ ਹੈ। ਉਹ ਇਸ ਸਮੇਂ ਲੁਧਿਆਣਾ ਵਿਚ ਰਹਿ ਰਹੀ ਸੀ। ਉਸਨੂੰ ਮੰਡੀ ਗੋਬਿੰਦਗੜ ਦੇ ਅਮਲੋਹ ਰੋਡ, ਫਾਈਨਾਂਸ ਕੰਪਨੀ ਦਫਤਰ ਵਿਖੇ ਫਾਈਨਾਂਸਰ ਪਰਮਜੀਤ ਸਿੰਘ ਪੰਮਾ ਨੇ ਬੁਲਾਇਆ ਸੀ, ਜਿੱਥੇ ਉਸ ਦੇ ਪੰਜ ਹੋਰ ਸਾਥੀ ਵੀ ਮੌਜੂਦ ਸਨ। ਦੋਸ਼ ਹੈ ਕਿ ਉਨ੍ਹਾਂ ਸਾਰਿਆਂ ਨੇ ਮਿਲ ਕੇ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਲੜਕੀ ਨੂੰ ਧਮਕੀ ਦਿੱਤੀ ਕਿ ਜੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਵੇਗਾ। ਘਟਨਾ ਤੋਂ ਬਾਅਦ ਔਰਤ ਨੇ ਫਤਿਹਗੜ ਸਾਹਿਬ ਦੀ ਐਸਐਸਪੀ ਅਮਨੀਤ ਕੌਂਡਲ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।

ਮੀਡੀਆ ਰਿਪੋਰਟਾਂ ਅਨੁਸਾਰ ਮੰਡੀ ਗੋਬਿੰਦਗੜ ਪੁਲਿਸ ਨੇ ਫਾਇਨਾਂਸਰ ਪਰਮਜੀਤ ਸਿੰਘ ਪੰਮਾ ਨਿਵਾਸੀ ਪਿੰਡ ਭਡਲਾ (ਖੰਨਾ), ਠੇਕੇਦਾਰ ਅਸ਼ਵਨੀ ਵਰਮਾ ਅਤੇ ਉਨ੍ਹਾਂ ਦੇ ਸਾਥੀ ਗੋਲਡੀ ਗਿੱਲ, ਦਿਸ਼ਾ, ਮੰਗਾ ਅਤੇ ਰਾਜਿੰਦਰ ਸਿੰਘ ਰਾਜੀ ਦੇ ਖਿਲਾਫ ਸਮੂਹਿਕ ਜਬਰ ਜਨਾਹ, ਜਾਨੋ ਮਾਰਨ ਦੀ ਧਮਕੀਆਂ ਅਤੇ ਆਰਮਜ਼ ਐਕਟ ਨੇ ਕੇਸ ਦਰਜ ਕਰ ਲਿਆ ਹੈ। ਐਸਐਸਪੀ ਨੇ ਮੁਲਜ਼ਮਾਂ ਨੂੰ ਫੜਨ ਲਈ ਵੱਖ ਵੱਖ ਥਾਵਾਂ ’ਤੇ ਟੀਮਾਂ ਭੇਜੀਆਂ ਹਨ। ਮੰਡੀ ਗੋਬਿੰਦਗੜ੍ਹ ਦੇ ਐਸਐਚਓ ਪ੍ਰੇਮ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
Published by: Ashish Sharma
First published: March 24, 2021, 1:46 PM IST
ਹੋਰ ਪੜ੍ਹੋ
ਅਗਲੀ ਖ਼ਬਰ