ਚੋਣ ਕਮਿਸ਼ਨ ਦੇ ਫਲੈਕਸ 'ਤੇ ਨਿਰਭਿਆ ਕੇਸ ਦੇ ਮੁਲਜ਼ਮ ਦੀ ਫੋਟੋ!

News18 Punjab
Updated: July 20, 2019, 2:17 PM IST
ਚੋਣ ਕਮਿਸ਼ਨ ਦੇ ਫਲੈਕਸ 'ਤੇ ਨਿਰਭਿਆ ਕੇਸ ਦੇ ਮੁਲਜ਼ਮ ਦੀ ਫੋਟੋ!

  • Share this:
ਹੁਸ਼ਿਆਰਪੁਰ 'ਚ ਚੋਣ ਕਮਿਸ਼ਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਤਿਆਰ ਕੀਤੇ ਗਏ ਫਲੈਕਸ 'ਚ ਜਬਰ ਜਨਾਹ ਦੇ ਦੋਸ਼ੀ ਦੀ ਤਸਵੀਰ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਦੇਰ ਰਾਤ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਤਸਵੀਰ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਹੋਰਡਿੰਗ 'ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਨ੍ਹਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਉਨ੍ਹਾਂ 'ਚੋਂ ਇਕ ਫੋਟੋ ਨਿਰਭਿਆ ਸਮੂਹਕ ਜਬਰ ਜਨਾਹ ਦੇ ਮੁਲਜ਼ਮ ਮੁਕੇਸ਼ ਦੀ ਹੈ।

ਉਧਰ ਸੋਸ਼ਲ ਮੀਡੀਆ 'ਤੇ ਫੋਟੋ ਵਾਇਰਲ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ 'ਤੇ ਇਸ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਿਹਾ ਹੈ। ਇਹ ਫੋਟੋ ਕਿਸੇ ਵਿਅਕਤੀ ਨੇ ਟਵਿਟਰ 'ਤੇ ਸ਼ੇਅਰ ਕੀਤੀ ਹੈ। ਨਾਲ ਲਿੰਕ ਵੀ ਸ਼ੇਅਰ ਕੀਤਾ, ਜਿਸ 'ਚ ਇਹ ਵਾਅਦਾ ਕੀਤਾ ਗਿਆ ਕਿ ਹੋਰਡਿੰਗ 'ਚ ਲੱਗਿਆ ਇਕ ਫੋਟੋ ਨਿਰਭਿਆ ਸਮੂਹਿਕ ਜਬਰ ਜਨਾਹ ਦੇ ਮੁਲਜ਼ਮ ਮੁਕੇਸ਼ ਦੀ ਹੈ।

ਦੇਖਦੇ ਹੀ ਦੇਖਦੇ ਇਹ ਪੋਸਟ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਦੀ ਸੂਹ ਚੋਣ ਕਮਿਸ਼ਨ ਨੂੰ ਵੀ ਮਿਲ ਗਈ। ਦੱਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਨੇ ਇਸ ਮਾਮਲੇ 'ਚ ਸਬੰਧਤ ਅਧਿਕਾਰੀਆਂ ਨੇ ਜਵਾਬ ਵੀ ਮੰਗ ਲਿਆ ਹੈ, ਪਰ ਆਧਿਕਾਰਕ ਤੌਰ 'ਤੇ ਕੋਈ ਕੁਝ ਬੋਲਣ ਨੂੰ ਤਿਆਰ ਨਹੀਂ ਹਨ। ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਸਾਬਕਾ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਵੱਲੋਂ ਜਾਂਚ ਦੀ ਮੰਗ ਤੋਂ ਬਾਅਦ ਇਹ ਮਾਮਲਾ ਸਿਆਸੀ ਤੌਰ 'ਤੇ ਵੀ ਤੂਲ ਫੜ ਗਿਆ ਹੈ।
First published: July 20, 2019
ਹੋਰ ਪੜ੍ਹੋ
ਅਗਲੀ ਖ਼ਬਰ