• Home
 • »
 • News
 • »
 • punjab
 • »
 • SOI PROTESTS AGAINST THE CENTER BY RIDING ON THE ROPES AGAINST INFLATION

ਐਸਓਆਈ ਵੱਲੋਂ ਮਹਿੰਗਾਈ ਖਿਲਾਫ਼ ਰੇਹੜਿਆਂ 'ਤੇ ਸਵਾਰ ਹੋ ਕੇ ਕੇਂਦਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ 

ਐਸਓਆਈ ਵੱਲੋਂ ਮਹਿੰਗਾਈ ਖਿਲਾਫ਼ ਰੇਹੜਿਆਂ 'ਤੇ ਸਵਾਰ ਹੋ ਕੇ ਕੇਂਦਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ 

ਐਸਓਆਈ ਵੱਲੋਂ ਮਹਿੰਗਾਈ ਖਿਲਾਫ਼ ਰੇਹੜਿਆਂ 'ਤੇ ਸਵਾਰ ਹੋ ਕੇ ਕੇਂਦਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ 

 • Share this:
  ਭੁਪਿੰਦਰ ਸਿੰਘ 

  ਨਾਭਾ: ਦਿਨੋਂ ਦਿਨ ਵਧ ਰਹੀਆਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਦੇਸ਼ ਅੰਦਰ ਹਾਹਾਕਾਰ ਮਚਿਆ ਹੋਇਆ ਹੈ। ਜਿਸ ਨੂੰ ਲੈ ਕੇ ਪੂਰੇ ਦੇਸ਼ ਅੰਦਰ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

  ਇਸੇ ਤਹਿਤ ਨਾਭਾ ਵਿਖੇ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐਸ.ਓ.ਆਈ) ਵਿਦਿਆਰਥੀ ਜਥੇਬੰਦੀ ਮਾਲਵਾ ਜ਼ੋਨ 2 ਦੇ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਦੀ ਅਗਵਾਈ ਵਿੱਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰੇਹੜਿਆਂ ਉਤੇ ਸਿਲੰਡਰ ਰੱਖ ਕੇ ਅਤੇ ਵੱਖ ਵੱਖ ਤਰ੍ਹਾਂ ਦੇ ਬੈਨਰ ਹੱਥਾਂ ਵਿਚ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਗਿਆ।

  ਇਸ ਮੌਕੇ ਵੱਡੀ ਗਿਣਤੀ ਵਿੱਚ ਐਸ.ਓ.ਆਈ ਵਿਦਿਆਰਥੀ ਜਥੇਬੰਦੀ, ਅਕਾਲੀ ਵਰਕਰ, ਕਿਸਾਨ ਅਤੇ ਵਪਾਰੀ ਵਰਗ ਵੱਡੀ ਗਿਣਤੀ ਵਿਚ ਮੌਜੂਦ ਸੀ। ਇਹ ਰੋਸ ਪ੍ਰਦਰਸ਼ਨ ਸ਼ਹਿਰ ਦੇ ਵੱਖ ਵੱਖ ਬਜ਼ਾਰਾ ਵਿੱਚ ਕੱਢਿਆ ਗਿਆ।ਇਸ ਮੌਕੇ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐਸ.ਓ.ਆਈ) ਮਾਲਵਾ ਜ਼ੋਨ 2 ਦੇ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਨੇ ਕਿਹਾ ਕਿ ਅਸੀਂ ਅੱਜ ਜੋ ਰੋਸ ਪ੍ਰਦਰਸ਼ਨ ਕੀਤਾ ਹੈ, ਕੇਂਦਰ ਦੀ ਮੋਦੀ ਸਰਕਾਰ ਜੋ ਸੁੱਤੀ ਪਈ ਹੈ, ਨੂੰ ਜਗਾਉਣ ਵਾਸਤੇ ਕੀਤਾ ਹੈ, ਕਿਉਂਕਿ ਦਿਨੋਂ ਦਿਨ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧ ਰਹੀਆਂ ਨੇ, ਜਿਸ ਨਾਲ ਆਮ ਵਰਗ ਤੇ ਇਸ ਦਾ ਬਹੁਤ ਵੱਡਾ ਅਸਰ ਪੈ ਰਿਹਾ ਹੈ। ਇਸ ਦੇ ਨਾਲ ਸਾਰੇ ਹੀ ਵਰਗਾਂ ਦੇ ਜੇਬ ਉਤੇ ਡਾਕਾ ਪਾਇਆ ਜਾ ਰਿਹਾ ਹੈ ।

  ਇਸ ਮੌਕੇ ਪ੍ਰਦਰਸ਼ਨਕਾਰੀ ਵਪਾਰੀ ਅਤੇ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਜੋ ਟੈਕਸ ਇਕੱਠਾ ਕਰ ਰਹੀ ਹੈ ਜਿਸ ਦੇ ਬਾਵਜੂਦ ਲੋਕਾਂ ਨੂੰ ਕੋਈ ਵੀ ਸਹੂਲਤ ਨਹੀਂ ਦੇ ਰਹੀ ਜਿਸ ਕਰਕੇ ਵਪਾਰੀ ਵਰਗ ਅਤੇ ਕਿਸਾਨ ਬੀਜੇਪੀ ਦਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਕੰਮਲ ਬਾਈਕਾਟ ਕਰਨਗੇ ਅਤੇ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ।
  Published by:Gurwinder Singh
  First published: