Home /News /punjab /

ਖੇਤਾਂ 'ਚ ਲੱਗੀਆਂ ਸੋਲਰ ਮੋਟਰਾਂ ਕਿਸਾਨਾਂ ਲਈ ਬਣੀਆਂ ਵਰਦਾਨ, ਸਰਕਾਰ ਵੱਲੋਂ ਸਬਸਿਡੀ ਦੀ ਮੰਗ..

ਖੇਤਾਂ 'ਚ ਲੱਗੀਆਂ ਸੋਲਰ ਮੋਟਰਾਂ ਕਿਸਾਨਾਂ ਲਈ ਬਣੀਆਂ ਵਰਦਾਨ, ਸਰਕਾਰ ਵੱਲੋਂ ਸਬਸਿਡੀ ਦੀ ਮੰਗ..

ਖੇਤਾਂ 'ਚ ਲੱਗੀਆਂ ਸੋਲਰ ਮੋਟਰਾਂ ਕਿਸਾਨਾਂ ਲਈ ਬਣੀਆਂ ਵਰਦਾਨ, ਸਰਕਾਰ ਵੱਲੋਂ ਵੱਡੀ ਸਬਸਿਡੀ ਦੀ ਮੰਗ..

ਖੇਤਾਂ 'ਚ ਲੱਗੀਆਂ ਸੋਲਰ ਮੋਟਰਾਂ ਕਿਸਾਨਾਂ ਲਈ ਬਣੀਆਂ ਵਰਦਾਨ, ਸਰਕਾਰ ਵੱਲੋਂ ਵੱਡੀ ਸਬਸਿਡੀ ਦੀ ਮੰਗ..

Agricultural News : ਕਿਸਾਨਾਂ ਦੇ ਖੇਤਾਂ ਵਿੱਚ ਲੱਗੀ ਇਹ ਸੋਲਰ ਸਿਸਟਮ ਅੱਜ-ਕੱਲ੍ਹ ਕਿਸਾਨਾਂ ਲਈ ਵਰਦਾਨ ਬਣਦੇ ਨਜ਼ਰ ਆ ਰਹੇ ਹਨ। ਕਿਉਂਕਿ ਗਰਮੀ ਦੇ ਦਿਨਾਂ ਵਿਚ ਬਿਜਲੀ ਕਾਫੀ ਘਟ ਜਾਂਦੀ ਹੈ ਅਤੇ ਲੰਬੇ ਲੰਬੇ ਕੱਟ ਲੱਗਦੇ ਹਨ l ਦੂਸਰੇ ਪਾਸੇ ਕਿਸਾਨਾਂ ਦੀ ਨਰਮੇ ਅਤੇ ਝੋਨੇ ਦੀ ਫ਼ਸਲ ਲਈ ਪਾਣੀ ਦੀ ਸਖ਼ਤ ਜ਼ਰੂਰਤ ਹੁੰਦੀ ਹੈ l

ਹੋਰ ਪੜ੍ਹੋ ...
  • Share this:
ਬਠਿੰਡਾ : ਗਰਮੀ ਦੇ ਦਿਨਾਂ ਵਿੱਚ ਪੂਰਾ ਪੰਜਾਬ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ l ਇਸ ਸੰਕਟ ਵਿਚ ਸੋਲਰ  ਸਿਸਟਮ ਆਮ ਲੋਕ ਅਤੇ ਕਿਸਾਨਾਂ ਲਈ ਵਰਦਾਨ ਬਣੇ ਹੋਏ ਨਜ਼ਰ ਆ ਰਹੇ ਨੇ l   ਕਿਸਾਨਾਂ ਨੂੰ ਝੋਨੇ ਦੀ ਫਸਲ ਦੇ ਲਈ ਬਿਜਲੀ ਦੀ ਸਖ਼ਤ ਲੋੜ ਹੈ ਪ੍ਰੰਤੂ  ਲਾਈਟ ਘੱਟ ਹੋਣ ਕਰਕੇ ਕਿਸਾਨ ਪ੍ਰੇਸ਼ਾਨ ਹਨ l ਅਤੇ ਹੁਣ ਸੋਲਰ ਮੋਟਰਾਂ ਨੇ ਕਿਸਾਨਾਂ ਦੇ ਲਈ ਵਰਦਾਨ ਬਣੀਆਂ ਹੋਈਆਂ ਹਨ l  ਜਿਸ ਕਰਕੇ ਕਿਸਾਨ ਹੁਣ ਸੋਲਰ ਮੋਟਰਾਂ ਤੇ ਸਰਕਾਰ ਵੱਲੋਂ ਵੱਡੀ ਸਬਸਿਡੀ ਦੀ ਮੰਗ ਕਰ ਰਹੇ ਹਨ l

ਕਿਸਾਨਾਂ ਦੇ ਖੇਤਾਂ ਵਿੱਚ ਲੱਗੀ ਇਹ ਸੋਲਰ ਸਿਸਟਮ ਅੱਜ-ਕੱਲ੍ਹ ਕਿਸਾਨਾਂ ਲਈ ਵਰਦਾਨ ਬਣਦੇ ਨਜ਼ਰ ਆ ਰਹੇ ਹਨ।  ਕਿਉਂਕਿ ਗਰਮੀ ਦੇ ਦਿਨਾਂ ਵਿਚ ਬਿਜਲੀ ਕਾਫੀ ਘਟ ਜਾਂਦੀ ਹੈ ਅਤੇ ਲੰਬੇ ਲੰਬੇ ਕੱਟ ਲੱਗਦੇ ਹਨ l ਦੂਸਰੇ ਪਾਸੇ ਕਿਸਾਨਾਂ ਦੀ ਨਰਮੇ ਅਤੇ ਝੋਨੇ ਦੀ ਫ਼ਸਲ ਲਈ ਪਾਣੀ ਦੀ ਸਖ਼ਤ ਜ਼ਰੂਰਤ ਹੁੰਦੀ ਹੈ l  ਜਿਸ ਲਈ ਸੂਰਜੀ ਊਰਜਾ ਨਾਲ ਚੱਲਣ ਵਾਲੇ  ਇਹ ਸੋਲਰ ਪੰਪ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੇ ਹਨ l

ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਦੇ ਦਿਨਾਂ ਵਿਚ ਬਿਜਲੀ ਕਾਫ਼ੀ ਘਟ ਜਾਂਦੀ ਹੈ l ਅਤੇ ਵੱਡੇ ਵੱਡੇ ਕੱਟ ਲੱਗਦੇ ਹਨ  ਜਿਸ ਕਰਕੇ ਸੂਲਰ ਵੋਟਰਾਂ ਨਾਲ ਹੀ ਕਿਸਾਨ ਆਪਣਾ ਝੋਨਾ ਪਾਲ ਰਹੇ ਹਨ l  ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਸੋਲਰ ਮੋਟਰਾਂ ਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਸਬਸਿਡੀ ਦੇਵੇ l



ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਕਿਸਾਨੀ ਘਾਟੇ ਦਾ ਸੌਦਾ ਬਣਦੀ ਨਜ਼ਰ ਆ ਰਹੀ ਹੈ l  ਉੱਪਰੋਂ ਮਹਿੰਗੇ ਭਾਅ ਦਾ ਡੀਜ਼ਲ ਮਚਾ ਕੇ ਕਿਸਾਨ ਝੋਨਾ ਪਾਲਣ ਲਈ ਮਜਬੂਰ ਹਨ l ਬੇਸ਼ਕ ਅੱਠ ਘੰਟੇ ਲਾਈਟ ਦੇਣ ਦਾ ਸਰਕਾਰ ਦਾਅਵਾ ਕਰਦੀ ਹੈ l ਪਰ ਇਹ ਦਾਅਵਾ ਹਵਾ ਵਿਚ ਨਜ਼ਰ ਆ ਰਹੇ ਹਨ l  ਜਿਸ ਕਰਕੇ ਹੁਣ ਉਨ੍ਹਾਂ ਦੇ ਖੇਤਾਂ ਵਿਚ ਲੱਗੇ ਸੋਲਰ ਪੰਪ ਹੀ ਉਨ੍ਹਾਂ ਲਈ ਵਰਦਾਨ ਸਾਬਤ ਹੋ ਰਹੇ ਹਨ l  ਹੁਣ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਸੋਲਰ ਪੰਪ ਹਰ ਕਿਸਾਨ ਨੂੰ ਸਬਸਿਡੀ ਤੇ ਦਿੱਤੇ ਜਾਣ l



ਕਿਸਾਨ ਗਿਆਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤ ਸਾਢੇ ਸੱਤ ਹਾਰਸ ਪਾਵਰ ਦਾ ਸਿਸਟਮ ਲੱਗਿਆ ਹੋਇਆ ਹੈl ਜਿਸ ਤੇ ਕਿਸਾਨ ਨੂੰ ਸਬਸਿਡੀ ਵੀ ਮਿਲੀ ਹੈ। ਬਾਜ਼ਾਰ ਚੋਂ ਇਸ ਦੀ ਕੀਮਤ ਕਰੀਬ ਤਿੱਨ ਲੱਖ ਰੁਪਏ ਹੈ ਪ੍ਰੰਤੂ ਸਬਸਿਡੀ ਨਾਲ ਇੱਕ ਲੱਖ ਚਾਲੀ ਹਜ਼ਾਰ ਰੁਪਏ ਦਾ ਮਿਲਿਆ ਹੈ l  ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਹਰ ਕਿਸਾਨ ਦੇ ਖੇਤ ਵਿੱਚ ਸੋਲਰ ਸਿਸਟਮ ਲਾਇਆ ਜਾਵੇ l


ਕਿਸਾਨਾਂ ਦਾ ਕਹਿਣਾ ਹੈ ਕਿ ਜਿਥੇ ਬਿਜਲੀ ਘੱਟ ਆਉਂਦੀ ਹੈ ਉੱਥੇ ਹੀ ਬਿਜਲੀ ਵਿੱਚ ਕਾਫ਼ੀ ਵਾਰ ਤਕਨੀਕੀ ਨੁਕਸ ਵੀ ਆ ਜਾਂਦਾ ਹੈ l ਜਿਸ ਕਰਕੇ ਕਿਸਾਨਾਂ ਨੂੰ ਦਿੱਕਤਾਂ ਹੁੰਦੀਆਂ ਹਨ  ਅਤੇ ਮਹਿੰਗੇ ਭਾਅ ਦਾ ਡੀਜ਼ਲ ਜਲਾ ਕੇ ਕਿਸਾਨਾਂ ਨੂੰ  ਆਪਣਾ ਝੋਨਾ ਪਾਲਣਾ ਪੈ ਰਿਹਾ ਹੈ l ਹੁਣ ਕਿਸਾਨ ਸਰਕਾਰ ਤੋਂ ਮੰਗ ਕਰਦੇ ਹਨ ਕਿ ਸੋਲਰ ਸਿਸਟਮ  ਹਰ ਕਿਸਾਨ ਨੂੰ ਸਬਸਿਡੀ ਤੇ ਮੁਹੱਈਆ ਕਰਾਏ ਜਾਣ ।
Published by:Sukhwinder Singh
First published:

Tags: Agricultural, Bathinda, Progressive Farmer, Punjab farmers

ਅਗਲੀ ਖਬਰ