• Home
  • »
  • News
  • »
  • punjab
  • »
  • SOLDIER MARTYRED AT VILLAGE PHOOL IN LEH LADAKHS SIACHEN REGION OMESH SINGLA

ਲੇਹ ਲੱਦਾਖ ਦੇ ਸਿਆਚਿਨ ਖੇਤਰ ‘ਚ ਪਿੰਡ ਫੂਲ ਦਾ ਫੌਜੀ ਜਵਾਨ ਸ਼ਹੀਦ

ਪਿੰਡ ‘ਚ ਸੋਗ ਦੀ ਲਹਿਰ

ਸ਼ਹੀਦ ਅਮਰਦੀਪ ਸਿੰਘ ਦੀ ਫਾਈਲ ਫੋਟੋ

ਸ਼ਹੀਦ ਅਮਰਦੀਪ ਸਿੰਘ ਦੀ ਫਾਈਲ ਫੋਟੋ

  • Share this:
Omesh Singla

ਬਠਿੰਡਾ/ਰਾਮਪੁਰਾ ਫੂਲ- ਲ਼ੇਹ ਲੱਦਾਖ ਦੇ ਸਿਆਚਿਨ ਖੇਤਰ ‘ਚ ਗਲੇਸ਼ੀਅਰ ਹੇਠ 21 ਪੰਜਾਬ ਬਟਾਲੀਅਨ ਛੇ ਜਵਾਨ ਦੱਬੇ ਗਏ ਸਨ ਅਤੇ ਜਿਨ੍ਹਾਂ ਵਿੱਚੋਂ ਦੋ ਜਵਾਨ ਸ਼ਹੀਦ ਹੋ ਗਏ। ਜਿੰਨਾਂ ਸ਼ਹੀਦ ਹੋਣ ਵਾਲੇ ਨੌਜਵਾਨਾਂ ਵਿੱਚ ਜਿਲਾ ਬਠਿੰਡਾ ਦੇ ਕਸਬਾ ਫੂਲ ਟਾਊਨ ਦਾ ਫੌਜੀ ਜਵਾਨ ਅਮਰਦੀਪ ਸਿੰਘ (22) ਪੁੱਤਰ ਮੀਤਾ ਸਿੰਘ ਮਿਸਤਰੀ ਪਰਿਵਾਰ ਨਾਲ ਸਬੰਧਿਤ ਸ਼ਹੀਦ ਹੋ ਗਿਆ ਹੈ।ਅਮਰਦੀਪ ਦੇ ਸ਼ਹੀਦ ਹੋਣ ਦੀ ਖਬਰ ਸੁਣਦਿਆਂ ਪਿੰਡ ਫੂਲ ਵਿਖੇ ਸ਼ੋਗ ਦੀ ਲਹਿਰ ਫੈਲ ਗਈ ਹੈ।

ਦੱਸ ਦੇਈਏ ਕਿ ਅਮਰਦੀਪ ਸਿੰਘ ਨਿੱਕਿਆਂ ਹੁੰਦਾ ਹੀ ਬਰਨਾਲਾ ਜਿਲੇ ਦੇ ਪਿੰਡ ਕਰਮਗੜ ਵਿਖੇ ਅਪਣੇ ਭੂਆ ਫੁੱਫੜ ਕੋਲ ਰਹਿੰਦਾ ਸੀ ਜੋ ਕਿ 2018 ਵਿੱਚ ਫੌਜ ‘ਚ ਭਰਤੀ ਹੋਇਆ ਸੀ ਅਤੇ ਅਮਰਦੀਪ ਸਿੰਘ ਨੇ 10ਵੀਂ ਪਿੰਡ ਕਰਮਗੜ ਅਤੇ 12ਵੀਂ ਸੰਘੇੜਾ (ਬਰਨਾਲਾ) ਤੋਂ ਪਾਸ ਕੀਤੀ ਸੀ।ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਸ਼ਹੀਦ ਅਮਰਦੀਪ ਸਿੰਘ ਦੀ ਇੱਕ ਛੋਟੀ ਭੈਣ ਵੀ ਹੈ ਜੋ ਬਾਰਵੀਂ ਜਮਾਤ ਵਿੱਚ ਪੜਦੀ ਹੈ।ਅਮਰਦੀਪ ਸਿੰਘ ਦੀ ਭੈਣ ਮੰਗੀ ਹੋਈ ਸੀ ਅਤੇ ਛੁੱਟੀ ਆਉਣ ‘ਤੇ ਉਸ ਨੇ ਆਪਣੀ ਛੋਟੀ ਭੈਣ ਦਾ ਵਿਆਹ ਕਰਨਾ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜੂਰ ਸੀ।
Published by:Ashish Sharma
First published: