ਖੰਡੂਰ ਸਾਹਿਬ ਵਿਚ ਵੱਧ ਨਸ਼ਾ ਲੈਣ ਕਾਰਨ ਇਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਜਿਸ ਦੇ ਅੰਤਿਮ ਸੰਸਕਾਰ ਮੌਕੇ ਮ੍ਰਿ੍ਤਕ ਨੌਜਵਾਨ ਦੇ ਪਿਤਾ ਨੇ ਸਰਕਾਰ ਅੱਗੇ ਵੱਡੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਇਹ ਵੀ ਆਖਿਆ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ। ਆਪਣੇ ਬੱਚਿਆਂ ਦਾ ਖਿਆਲ ਰੱਖੋ।
ਮੈਂ ਪਿੰਡ ਵਿਚ ਕਈ ਨੌਜਵਾਨਾਂ ਨੂੰ ਸਮਝਾਇਆ ਪਰ ਉਹ ਆਖਦੇ ਸਨ ਕਿ ਉਹ ਹੁਣ ਹਟ ਨਹੀਂ ਸਕੇ, ਉਹ ਇਸ ਕੰਮ ਵਿਚ ਲੱਗ ਗਏ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਨੌਜਵਾਨ ਨੇ ਨਸ਼ੇ ਦਾ ਟੀਕਾ ਲਾਇਆ, ਜਿਸ ਤੋਂ ਬਾਅਦ ਇਹ ਉਥੇ ਹੀ ਡਿੱਗ ਗਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਥੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਕੋਈ ਰੋਕਣ ਵਾਲਾ ਨਹੀਂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Drug, Drug deaths in Punjab, Drug Mafia, Drug Overdose Death, Drug pills