
ਅਕਾਲੀ ਦਲ 'ਚ ਸ਼ਾਮਲ ਹੋ ਸਕਦੀ ਸੋਨੀਆ ਮਾਨ, ਲੜ ਸਕਦੀ ਪੰਜਾਬ ਵਿਧਾਨ ਸਭਾ ਚੋਣਾਂ
ਅਦਾਕਾਰਾ ਸੋਨੀਆ ਮਾਨ (sonia mann) ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਇਹ ਅਫਵਾਹਾਂ ਚਲ ਰਹੀਆਂ ਹਨ ਕਿ ਉਹ ਬਹੁਤ ਛੇਤੀ ਸਿਆਸਤ ਵਿੱਚ ਕਦਮ ਰੱਖਣ ਜਾ ਰਹੀ ਹੈ । ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੋਨੀਆ ਮਾਨ ਅਕਾਲੀ ਦਲ 'ਚ ਸ਼ਾਮਲ ਹੋ ਹਨ। ਉਹ ਅਕਾਲੀ ਦਲ ਤਰਫੋਂ 2022 ਪੰਜਾਬ ਵਿਧਾਨ ਸਭਾ ਦੀ ਚੋਣਾਂ ਲੜ ਸਕਦੇ ਹਨ। ਸੋਨੀਆ ਮਾਨ ਕਾਫ਼ੀ ਸਮੇਂ ਤੋਂ ਕਿਸਾਨ ਅੰਦੋਲਨ ਵਿੱਚ ਸਰਗਰਮ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਨੀਆ ਮਾਨ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਚਰਚੇ ਸਨ ਪਰ ਬਆਦ ਵਿੱਚ ਸੋਨੀਆ ਨੇ ਇੰਨਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਸੀ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਕਿਸਾਨ ਅੰਦੋਲਨ ਖਤਮ ਹੁੰਦੇ ਸਾਰ ਹੀ ਉਹ ਸੋਚੇਗੀ ਕਿ ਉਸਨੇ ਮੁੜ ਫਿਲਮਾਂ ਵਿੱਚ ਕੰਮ ਕਰਨਾ ਹੈ ਜਾਂ ਰਾਜਨੀਤੀ ਵਿੱਚ ਜਾਣਾ ਹੈ। ਪਰ ਹੁਣ ਉਨ੍ਹਾਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਚਰਚੇ ਹਨ।
ਪੰਜਾਬ ਦੇ ਲਗਭਗ ਸਾਰੇ ਕਲਾਕਾਰ ਅਤੇ ਗਾਇਕ ਸ਼ੁਰੂ ਤੋਂ ਹੀ ਅੰਦੋਲਨ ਦੇ ਸਮਰਥਨ ਵਿੱਚ ਹਨ। ਕੋਈ ਕਿਸਾਨਾਂ 'ਤੇ ਗੀਤ ਬਣਾ ਰਿਹਾ ਹੈ ਤੇ ਕੋਈ ਲੰਗਰਾਂ 'ਚ ਸੇਵਾ ਕਰ ਰਿਹਾ ਹੈ। ਅਦਾਕਾਰਾ ਸੋਨੀਆ ਮਾਨ ਵੀ ਲਗਾਤਾਰ ਇਸ ਅੰਦੋਲਨ ਦਾ ਹਿੱਸਾ ਬਣ ਚੁੱਕੀ ਹੈ। ਅਕਸਰ ਉਹ ਲੰਗਰ ਵਿੱਚ ਸੇਵਾ ਕਰਦੇ, ਰੋਟੀਆਂ ਬਣਾਉਂਦੇ, ਸਫ਼ਾਈ ਕਰਦੇ ਅਤੇ ਸਟੇਜ 'ਤੇ ਕਿਸਾਨ ਏਕਤਾ ਦੀ ਤਾਰੀਫ਼ ਕਰਦੇ ਦੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਕਿਸਾਨਾਂ ਉੱਤੇ ਉੱਠ ਦੇ ਮੁੱਦਿਆਂ ਤੇ ਵੀ ਆਪਣੀ ਬੇਬਾਕ ਰਾਏ ਰੱਖਦੀ ਹੈ।
ਇਸ ਇੰਟਰਵਿਊ ਵਿੱਚ ਸੋਨੀਆ ਮਾਨ ਨੇ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੇ ਹਨ ਅਤੇ ਮੈਂ ਵੀ ਇਸ ਲਹਿਰ ਦਾ ਹਿੱਸਾ ਹਾਂ। ਮੈਂ ਪਹਿਲਾਂ ਕਿਸਾਨ ਹਾਂ ਤੇ ਫੇਰ ਕਲਾਕਾਰ ਹਾਂ। ਮੇਰੇ ਪਿਤਾ ਸਰਦਾਰ ਬਲਦੇਵ ਸਿੰਘ ਕਿਸਾਨ ਯੂਨੀਅਨ ਦੇ ਆਗੂ ਸਨ। ਉਨ੍ਹਾਂ ਨੇ ਹਮੇਸ਼ਾ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਉਹ ਸ਼ਹੀਦ ਹੋ ਗਿਆ। ਮੈਨੂੰ ਉਨ੍ਹਾਂ ਤੋਂ ਪ੍ਰੇਰਨਾ ਮਿਲੀ। ਫ਼ਿਲਮਾਂ ਵਿੱਚ ਤਾਂ ਅਸੀਂ ਰੋਲ ਮਾਡਲ ਵਜੋਂ ਕੰਮ ਕਰਦੇ ਹਾਂ ਪਰ ਅਸਲ ਜ਼ਿੰਦਗੀ ਵਿੱਚ ਹੀਰੋ-ਹੀਰੋਇਨ ਬਣਨਾ ਔਖਾ ਹੈ। ਜੇਕਰ ਤੁਹਾਡੇ ਵਿੱਚ ਚੰਗੇ ਸੰਸਕਾਰ ਹਨ ਤਾਂ ਤੁਹਾਨੂੰ ਅਸਲ ਜ਼ਿੰਦਗੀ ਵਿੱਚ ਹੀਰੋ-ਹੀਰੋਇਨ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਸਾਨਾਂ, ਮਜ਼ਦੂਰਾਂ ਅਤੇ ਲੋੜਵੰਦਾਂ ਦੀ ਮੱਦਦ ਅਤੇ ਹੱਕ ਉਠਾਏ ਜਾਣੇ ਚਾਹੀਦੇ ਹਨ। ਇਹ ਅੰਦੋਲਨ ਸਮੇਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਅੰਦੋਲਨ ਵਿੱਚ ਸ਼ਾਮਲ ਲੋਕ, ਉਸਨੂੰ ਆਪਣੇ ਮਾਤਾ-ਪਿਤਾ ਵੱਜੋਂ ਦੇਖਦੇ ਹਨ। ਇਸੇ ਕਰਕੇ ਉਹ ਉਸਦੇ ਰੰਗ ਵਿੱਚ ਰੰਗੀ ਗਈ। ਕਿਸਾਨਾਂ ਨਾਲ ਹੱਕਾਂ ਦੀ ਆਵਾਜ਼ ਬੁਲੰਦ ਕਰਨਗੇ। ਅਸੀਂ ਉਦੋਂ ਤੱਕ ਸੰਘਰਸ਼ ਕਰਾਂਗੇ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।