Home /News /punjab /

ਸਿੰਘੂ ਬਾਰਡਰ 'ਤੇ ਦਰੱਖਤ ਨਾਲ ਲਟਕਦੀ ਮਿਲੀ ਪੰਜਾਬ ਦੇ ਕਿਸਾਨ ਦੀ ਲਾਸ਼

ਸਿੰਘੂ ਬਾਰਡਰ 'ਤੇ ਦਰੱਖਤ ਨਾਲ ਲਟਕਦੀ ਮਿਲੀ ਪੰਜਾਬ ਦੇ ਕਿਸਾਨ ਦੀ ਲਾਸ਼

 (ਸੰਕੇਤਕ ਫੋਟੋ)

(ਸੰਕੇਤਕ ਫੋਟੋ)

  • Share this:

ਸਿੰਘੂ ਬਾਰਡਰ 'ਤੇ ਇਕ ਕਿਸਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ ਹੈ। ਮ੍ਰਿਤਕ ਕਿਸਾਨ ਗੁਰਪ੍ਰੀਤ ਸਿੰਘ ਪਿੰਡ ਰੁੜਕੀ ਤਹਿਸੀਲ ਅਮਰੋਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਵਸਨੀਕ ਸੀ।

ਮ੍ਰਿਤਕ ਕਿਸਾਨ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਨਿੰਮ ਦੇ ਦਰੱਖਤ ਨਾਲ ਲਟਕਦੀ ਮਿਲੀ। ਮ੍ਰਿਤਕ ਕਿਸਾਨ ਯੂਨੀਅਨ ਬੀਕੇਯੂ ਸਿੱਧੂਪੁਰ ਨਾਲ ਸਬੰਧਤ ਸੀ। ਥਾਣਾ ਕੁੰਡਲੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।

ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਅਮਰੋਹ ਤਹਿਸੀਲ ਦੇ ਪਿੰਡ ਰੁੜਕੀ ਦੀ ਟਰੈਕਟਰ-ਟਰਾਲੀ ਵੀ ਪਿਛਲੇ ਕਾਫ਼ੀ ਸਮੇਂ ਤੋਂ ਕੁੰਡਲੀ ਸਰਹੱਦ 'ਤੇ ਖੜ੍ਹੀ ਸੀ | ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਸਿੰਘ (45) ਪਿੰਡ ਰੁੜਕੀ ਦਾ ਰਹਿਣ ਵਾਲਾ ਸੀ। ਉਸ ਦੀ ਟਰਾਲੀ ਦੇ ਬਾਕੀ ਸਾਥੀ ਦੀਵਾਲੀ ਤੋਂ ਪਹਿਲਾਂ ਪੰਜਾਬ ਚਲੇ ਗਏ ਸਨ। ਉਹ ਆਪਣੀ ਟਰਾਲੀ 'ਤੇ ਇਕੱਲਾ ਰਹਿ ਰਿਹਾ ਸੀ।

ਬੁੱਧਵਾਰ ਸਵੇਰੇ ਨਿੰਮ ਦੇ ਦਰੱਖਤ 'ਤੇ ਇਕ ਵਿਅਕਤੀ ਦੀ ਲਾਸ਼ ਨੂੰ ਰੱਸੀ ਨਾਲ ਲਟਕਦੀ ਦੇਖਿਆ। ਲੋਕਾਂ ਨੇ ਇਸ ਦੀ ਸੂਚਨਾ ਕੁੰਡਲੀ ਥਾਣੇ ਨੂੰ ਦਿੱਤੀ। ਪੁਲਿਸ ਨੇ ਲਾਸ਼ ਨੂੰ ਹੇਠਾਂ ਉਤਾਰ ਕੇ ਪਛਾਣ ਕਰਨ ਦੀ ਕੋਸ਼ਿਸ਼ ਕੀਤੀ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਜੋਂ ਹੋਈ ਹੈ।

Published by:Gurwinder Singh
First published:

Tags: Bharti Kisan Union, Farmer suicide, Kisan andolan, Punjab farmers