ਵਿਦੇਸ਼ੀ ਕੁੜੀ ਬਣੀ ਪੰਜਾਬਣ: ਸਪੇਨ ਦੀ ਕੁੜੀ ਨੇ ਪੰਜਾਬੀ ਮੁੰਡੇ ਨਾਲ ਕਰਵਾਇਆ ਵਿਆਹ

News18 Punjabi | News18 Punjab
Updated: January 29, 2020, 12:06 PM IST
share image
ਵਿਦੇਸ਼ੀ ਕੁੜੀ ਬਣੀ ਪੰਜਾਬਣ: ਸਪੇਨ ਦੀ ਕੁੜੀ ਨੇ ਪੰਜਾਬੀ ਮੁੰਡੇ ਨਾਲ ਕਰਵਾਇਆ ਵਿਆਹ
ਵਿਦੇਸ਼ੀ ਕੁੜੀ ਬਣੀ ਪੰਜਾਬਣ: ਸਪੇਨ ਦੀ ਕੁੜੀ ਨੇ ਪੰਜਾਬੀ ਮੁੰਡੇ ਨਾਲ ਕਰਵਾਇਆ ਵਿਆਹ

ਸਪੇਨ ਦੀ ਰਹਿਣ ਵਾਲੀ ਵਿਦੇਸ਼ੀ ਕੁੜੀ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਪੰਜਾਬੀ ਮੁੰਡੇ ਦੇ ਨਾਲ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਦੋਵੇ ਬਹੁਤ ਖੁਸ਼ ਹਨ। ਲਾੜੀ ਖੁਦ ਨੂੰ ਸਰਦਾਰਨੀ ਕਹਿ ਰਹੀ ਹੈ।

  • Share this:
  • Facebook share img
  • Twitter share img
  • Linkedin share img
ਕਹਿੰਦੇ ਨੇ ਪਿਆਰ ਵਿੱਚ ਲੋਕ ਸੱਤ ਸਮੁੰਦਰ ਪਾਰ ਚਲੇ ਵੀ ਜਾਂਦੇ ਨੇ ਤੇ ਆ ਵੀ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਇਕ ਵਿਦੇਸ਼ੀ ਕੁੜੀ ਨਾਲ ਜਿਸਦੇ ਇੱਕ ਸਾਲ ਪਹਿਲਾਂ ਹੋਇਆ ਪਿਆਰ ਪਰਵਾਨ ਚੜ੍ਹਿਆ। ਪਿਆਰ ਵੀ ਅਜਿਹਾ ਕਿ ਕੁੜੀ ਨੇ ਪੰਜਾਬੀ ਸਿੱਖੀ। ਇਨ੍ਹਾਂ ਹੀ ਨਹੀਂ ਪੰਜਾਬੀ ਸਿੱਖਣ ਦੇ ਨਾਲ ਨਾਲ ਸਿੱਖ ਧਰਮ ਬਾਰੇ ਵੀ ਗਿਆਨ ਹਾਸਿਲ ਕਰਿਆ।

ਸਪੇਨ ਦੀ ਕੁੜੀ ਨੇ ਪੰਜਾਬੀ ਮੁੰਡੇ ਨਾਲ ਕਰਵਾਇਆ ਵਿਆਹ

ਦਸ ਦਈਏ ਕਿ ਸਪੇਨ ਦੀ ਰਹਿਣ ਕੁੜੀ ਨੇ ਗੁਰਦੁਵਾਰਾ ਸਾਹਿਬ ਵਿੱਚ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਇਆ। ਕੁੜੀ ਨੂੰ ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਇਲਾਕੇ ਵਿੱਚ ਰਹਿਣ ਵਾਲੇ ਰਣਜੀਤ ਸਿੰਘ ਨਾਲ ਪਿਆਰ ਹੋਇਆ ਤੇ ਹੁਣ ਇਹ ਦੋਵੇਂ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਚੁੱਕੇ ਹਨ। ਲਾੜਾ ਕੁੱਝ ਤਲਖ਼ ਵਿਖਾਈ ਦਿੱਤਾ ਜਦਕਿ ਵਿਦੇਸ਼ੀ ਨੂੰਹ ਲੈ ਕੇ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ।

ਵਿਆਹ ਤੋਂ ਬਾਅਦ ਖੁਦ ਨੂੰ ਕਹਿੰਦੀ ਹੈ ਸਰਦਾਰਨੀ


ਵਿਆਹ ਤੋਂ ਬਾਅਦ ਵਿਦੇਸ਼ੀ ਕੁੜੀ ਨੇ ਪੰਜਾਬੀ ਸਿੱਖ ਲਈ ਹੈ ਤੇ ਵਿਆਹ ਤੋਂ ਬਾਅਦ ਖ਼ੁਦ ਨੂੰ ਸਰਦਾਰਨੀ ਕਹਿ ਰਹੀ ਹੈ ਇਨ੍ਹਾਂ ਹੀ ਨਹੀਂ ਹੁਣ ਉਹ ਪੰਜਾਬੀ ਵਿੱਚ ਵੀ ਗੱਲ ਕਰਨ ਲੱਗ ਪਈ ਹੈ। ਅਸਲ ਵਿੱਚ ਜੋੜੀਆਂ ਰੱਬ ਵਲੋਂ ਹੀ ਬਣਾਈਆਂ ਜਾਂਦੀਆਂ ਹਨ। ਇਹ ਮਾਮਲਾ ਇਸ ਗੱਲ ਦੀ ਗਵਾਹੀ ਭਰਦਾ ਹੈ। ਹਾਲਾਂਕਿ ਇਹ ਪਹਿਲਾਂ ਮਾਮਲਾ ਨਹੀਂ ਹੈ ਜਿਸ ’ਚ ਕਿਸੇ ਵਿਦੇਸ਼ੀ ਮਹਿਲਾ ਨੇ ਭਾਰਤ ਵਿੱਚ ਆ ਕੇ ਵਿਆਹ ਕਰਵਾਇਆ ਹੋਵੇ। ਇਸ ਤੋਂ ਪਹਿਲਾਂ ਵੀ ਵਿਦੇਸ਼ੀ ਕੁੜੀਆਂ ਭਾਰਤ ਵਿੱਚ ਆ ਕੇ ਇਥੇ ਦੇ ਮੁੰਡਿਆਂ ਨਾਲ ਵਿਆਹ ਕਰਵਾ ਚੁੱਕੀਆਂ ਹਨ।
First published: January 29, 2020
ਹੋਰ ਪੜ੍ਹੋ
ਅਗਲੀ ਖ਼ਬਰ