• Home
  • »
  • News
  • »
  • punjab
  • »
  • SPECIAL INVESTIGATION TEAM WILL INTERROGATE GURMEET RAM RAHIM

ਇਜਾਜ਼ਤ ਮਿਲਣ ਤੋਂ ਬਆਦ ਹੁਣ ਰਾਮ ਰਹੀਮ ਤੋਂ ਹੋਣਗੇ ਸਵਾਲ-ਜਵਾਬ

ਇਜਾਜ਼ਤ ਮਿਲਣ ਤੋਂ ਬਆਦ ਹੁਣ ਰਾਮ ਰਹੀਮ ਤੋਂ ਹੋਣਗੇ ਸਵਾਲ-ਜਵਾਬ

  • Share this:
    ਬੇਅਦਬੀ ਤੇ ਗੋਲੀਕਾਂਡ ਮਾਮਲੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛ ਪੜਤਾਲ ਹੋ ਸਕਦੀ ਹੈ। ਵਿਸ਼ੇਸ਼ ਜਾਂਚ ਟੀਮ(ਸਿਟ) ਨੇ ਇਸ ਸਬੰਧੀ ਫਰੀਦਕੋਟ ਅਦਾਲਤ ਤੋਂ ਇਜਾਜ਼ਤ ਮਿਲੀ ਹੈ। ਸਿਟ ਭਲਕੇ ਸੁਨਾਰੀਆ ਜੇਲ੍ਹ ਚ ਪੁੱਛ ਗਿੱਛ ਕਰ ਸਕਦੀ ਹੈ। ਅਕਾਲ ਤਖਤ ਤੋਂ ਮਿਲੀ ਮੁਆਫੀ 'ਤੇ ਵੀ  ਸਵਾਲ ਹੋ ਸਕਦੇ ਹਨ।  ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

    ਵਿਸ਼ੇਸ਼ ਜਾਂਚ ਟੀਮ ਨੇ ਗੋਲੀਕਾਂਡ ਦੀਆਂ ਘਟਨਾਵਾਂ ਦੀ ਪੜਤਾਲ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਰਾਮ ਰਹੀਮ ਤੋਂ ਪੁੱਛ ਪੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਵਿਸ਼ੇਸ਼ ਜਾਂਚ ਟੀਮ ਨੇ ਫ਼ਰੀਦਕੋਟ ਅਦਾਲਤ 'ਚ ਅਰਜ਼ੀ ਦਾਖ਼ਲ ਕਰਕੇ ਇਜ਼ਾਜਤ ਮੰਗੀ ਸੀ।

    ਵਿਸ਼ੇਸ਼ ਜਾਂਚ ਟੀਮ ਅਨੁਸਾਰ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਪੜਤਾਲ ਦੌਰਾਨ ਉਨ੍ਹਾਂ ਕੋਲ ਕਈ ਗਵਾਹਾਂ ਨੇ ਬਰਗਾੜੀ ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ 'ਚ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਦਾ ਨਾਂਅ ਲਿਆ ਸੀ । ਬਰਗਾੜੀ ਬੇਅਦਬੀ ਮਾਮਲੇ 'ਚ ਡੇਰੇ ਨਾਲ ਜੁੜੇ ਕਈ ਡੇਰਾ ਪ੍ਰੇਮੀਆਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਿਆ ਹੈ। ਇਸੇ ਵਿਚ ਗੋਲੀਕਾਂਡ ਦੀਆਂ ਘਟਨਾਵਾਂ ਵਿਚ ਵੀ ਡੇਰਾ ਸਿਰਸਾ ਦੀ ਭੂਮਿਕਾ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ।

    ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਅਦਾਲਤ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਵਿਸ਼ੇਸ਼ ਜਾਂਚ ਟੀਮ ਦੀ ਟੀਮ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਜਾ ਕੇ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਤੋਂ ਪੁੱਛ ਪੜਤਾਲ ਕਰੇਗੀ।
    First published: