ਚੰਡੀਗੜ੍ਹ- ਪੰਜਾਬ ਸਰਕਾਰ ਨੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਸਪੈਸ਼ਲ ਪਬਲਿਕ ਵਕੀਲ ਨਿਯੁਕਤ ਕੀਤਾ ਹੈ। ਨਵਨਿਯੁਕਤ ਸੀਐਮ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬੇਅਦਬੀ ਮਾਮਲਿਆਂ ਦੀ ਚਾਂਚ ਆਰਐਸ ਬੈਂਸ ਨੂੰ ਸੌਂਪੀ ਹੈ। ਹੁਣ ਬੇਅਦਬੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਆਰਐਸ ਬੈਂਸ ਕਰਨਗੇ। ਦੱਸਣਯੋਗ ਹੈ ਕਿ ਆਰਐਸ ਬੈਂਸ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਦੇ ਪੁੱਤਰ ਹਨ।
ਬੇਅਦਬੀ ਮਾਮਲਿਆਂ ਵਿੱਚ ਵਿਸ਼ੇਸ਼ ਸਰਕਾਰੀ ਵਕੀਲ ਵਜੋਂ ਨਿਯੁਕਤ ਆਰਐਸ ਬੈਂਸ ਨੇ ਕਿਹਾ ਹੈ ਕਿ ਮੈਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਨਿਭਾਵਾਂਗਾ। ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ। ਕੋਈ ਨਿਰਧਾਰਤ ਸਮਾਂ ਸੀਮਾ ਨਹੀਂ ਹੈ, ਇਨਸਾਫ ਕਦੋਂ ਕੀਤਾ ਜਾਵੇਗਾ। ਮੇਰੀ ਨੌਕਰੀ ਐਡਵੋਕੇਟ ਜਨਰਲ ਦੀ ਨੌਕਰੀ ਤੋਂ ਵੱਖਰੀ ਹੈ। ਕਿਉਂਕਿ ਇਹ ਕੇਸ ਵੱਖਰਾ ਹੈ। ਮੈਂ ਰਾਜਨੀਤੀ ਬਾਰੇ ਗੱਲ ਨਹੀਂ ਕਰਦਾ ਅਤੇ ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰੇਗਾ।
ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਕਿਹਾ ਹੈ ਕਿ ਆਰ. ਐਸ. ਬੈਂਸ ਹੁਣ ਬਾਜਾਖਾਨਾ ਤੇ ਕੋਟਕਪੁਰਾ ਪੁਲਿਸ ਥਾਣਿਆਂ ਵਿਚ ਜਿਹੜੇ ਕੇਸ ਬੇਅਦਬੀ ਜਾਂ ਪੁਲਿਸ ਫਾਇਰਿੰਗ ਨਾਲ ਸਬੰਧਤ ਦਰਜ ਹੋਏ ਹਨ, ਉਨ੍ਹਾਂ ਵਿਚ ਟ੍ਰਾਇਲ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸਰਕਾਰ ਦੀ ਪੈਰਵਈ ਆਰਐਸ ਬੈਂਸ ਕਰਨਗੇ।
ਕਾਬਲੇਗੌਰ ਹੈ ਕਿ ਆਰਐਸ ਬੈਂਸ ਨੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਨੂੰ ਸਾਬਕਾ ਮਹਿਲਾ ਆਈਏਐਸ ਅਧਿਕਾਰੀ ਨਾਲ ਛੇੜਛਾੜ ਦੇ ਮਾਮਲੇ ਵਿਚ ਸਜ਼ਾ ਦਿਵਾਉਣ ਲਈ ਕੇਸ ਲਇਆ ਸੀ। ਸ. ਬੈਂਸ ਮਨੁੱਖੀ ਅਧਿਕਾਰਾਂ ਲਈ ਲੜਾਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦਾ ਕੇਸ ਵੀ ਲੜ ਚੁੱਕੇ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।