ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੇਡ ਟਰਾਇਲ 12 ਤੇ 13 ਨੂੰ

News18 Punjabi | News18 Punjab
Updated: February 11, 2020, 5:52 PM IST
share image
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੇਡ ਟਰਾਇਲ 12 ਤੇ 13 ਨੂੰ
, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੇਡ ਟਰਾਇਲ 12 ਤੇ 13 ਨੂੰ

ਪੰਜਾਬ ਖੇਡ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਪੋਰਟਸ ਵਿੰਗ ਸਕੂਲ ਦੀ ਸਥਾਪਤੀ ਲਈ ਅੰਡਰ-14, 17 ਅਤੇ 19 ਉਮਰ ਵਰਗ ਦੇ ਲੜਕੇ ਤੇ ਲੜਕੀਆਂ ਦੇ ਚੋਣ ਟਰਾਇਲ 12 ਅਤੇ 13 ਫ਼ਰਵਰੀ, 2020 ਨੂੰ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਏ ਜਾ ਰਹੇ ਹਨ। ਜਦੋਂ ਕਿ ਤੈਰਾਕੀ ਖੇਡ ਲਈ ਟਰਾਇਲ 6 ਅਪਰੈਲ ਨੂੰ ਹੋਣਗੇ।

  • Share this:
  • Facebook share img
  • Twitter share img
  • Linkedin share img
ਪੰਜਾਬ ਖੇਡ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਪੋਰਟਸ ਵਿੰਗ ਸਕੂਲ ਦੀ ਸਥਾਪਤੀ ਲਈ ਅੰਡਰ-14, 17 ਅਤੇ 19 ਉਮਰ ਵਰਗ ਦੇ ਲੜਕੇ ਤੇ ਲੜਕੀਆਂ ਦੇ ਚੋਣ ਟਰਾਇਲ 12 ਅਤੇ 13 ਫ਼ਰਵਰੀ, 2020 ਨੂੰ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਏ ਜਾ ਰਹੇ ਹਨ। ਜਦੋਂ ਕਿ ਤੈਰਾਕੀ ਖੇਡ ਲਈ ਟਰਾਇਲ 6 ਅਪਰੈਲ ਨੂੰ ਹੋਣਗੇ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ (ਖੇਡਾਂ) ਕਰਤਾਰ ਸਿੰਘ ਨੇ ਦੱਸਿਆ ਕਿ ਅੰਡਰ-14 ਦੇ ਟਰਾਇਲਾਂ ਵਿੱਚ ਭਾਗ ਲੈਣ ਦੇ ਇੱਛੁਕ ਖਿਡਾਰੀਆਂ ਦਾ ਜਨਮ 1 ਜਨਵਰੀ 2007 ਤੋਂ ਬਾਅਦ, ਅੰਡਰ-17 ਲਈ 1 ਜਨਵਰੀ, 2004 ਅਤੇ ਅੰਡਰ-19 ਦੇ ਟਰਾਇਲਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ ਦਾ ਜਨਮ 1 ਜਨਵਰੀ, 2002 ਤੋਂ ਬਾਅਦ ਹੋਇਆ ਹੋਵੇ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿੱਚ ਅਥਲੈਟਿਕਸ, ਬਾਕਸਿੰਗ, ਫੁੱਟਬਾਲ, ਹੈਂਡਬਾਲ, ਹਾਕੀ, ਜਿਮਨਾਸਟਿਕ, ਕੁਸ਼ਤੀ, ਤੈਰਾਕੀ ਅਤੇ ਜੂਡੋ ਦੇ ਟਰਾਇਲ ਹੋਣਗੇ ਜਦਕਿ ਸਪੋਰਟਸ ਸਟੇਡੀਅਮ ਬਠਿੰਡਾ ਵਿੱਚ ਫੁੱਟਬਾਲ, ਬਾਸਕਟਬਾਲ, ਹਾਕੀ, ਵਾਲੀਬਾਲ, ਅਥਲੈਟਿਕਸ, ਬਾਕਸਿੰਗ, ਜੂਡੋ, ਵੇਟ ਲਿਫਟਿੰਗ, ਪਾਵਰ ਲਿਫਟਿੰਗ, ਕਬੱਡੀ ਤੇ ਜਿਮਨਾਸਟਿਕ ਦੇ ਟਰਾਇਲ ਹੋਣਗੇ। ਉਨ੍ਹਾਂ ਦੱਸਿਆ ਕਿ ਸਪੋਰਟਸ ਸਟੇਡੀਅਮ ਬਰਨਾਲਾ ਵਿੱਚ ਅਥਲੈਟਿਕਸ, ਬਾਕਸਿੰਗ, ਫੁੱਟਬਾਲ, ਹਾਕੀ, ਟੇਬਲ ਟੈਨਿਸ, ਵਾਲੀਬਾਲ ਤੇ ਵੇਟਲਿਫਟਿੰਗ ਦੇ ਟਰਾਇਲ ਕਰਵਾਏ ਜਾ ਰਹੇ ਹਨ। ਇਸੇ ਤਰਾਂ ਨਹਿਰੂ ਸਟੇਡੀਅਮ ਫ਼ਰੀਦਕੋਟ ਵਿੱਚ ਕੁਸ਼ਤੀ, ਤੈਰਾਕੀ, ਹੈਂਡਬਾਲ, ਅਥਲੈਟਿਕਸ, ਬਾਸਕਟਬਾਲ, ਵਾਲੀਬਾਲ, ਹਾਕੀ, ਕਬੱਡੀ, ਸ਼ੂਟਿੰਗ, ਜੂਡੋ ਤੇ ਫੁੱਟਬਾਲ ਦੇ ਟਰਾਇਲ ਹੋਣਗੇ।

ਸ. ਕਰਤਾਰ ਸਿੰਘ ਨੇ ਅੱਗੇ ਦੱਸਿਆ ਕਿ ਸਪੋਰਟਸ ਸਟੇਡੀਅਮ, ਜਲਾਲਾਬਾਦ (ਫ਼ਾਜ਼ਿਲਕਾ) ਵਿੱਚ ਕੁਸ਼ਤੀ, ਕਬੱਡੀ, ਹੈਂਡਬਾਲ, ਤੀਰਅੰਦਾਜ਼ੀ, ਬੈਡਮਿੰਟਨ ਤੇ ਅਥਲੈਟਿਕਸ ਅਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿੱਚ ਕਬੱਡੀ, ਬੈਡਮਿੰਟਨ, ਟੇਬਲ ਟੈਨਿਸ, ਹੈਂਡਬਾਲ, ਤੈਰਾਕੀ, ਬਾਕਸਿੰਗ, ਵਾਲੀਬਾਲ, ਕੁਸ਼ਤੀ, ਹਾਕੀ ਤੇ ਖੋ-ਖੋ ਦੇ ਖਿਡਾਰੀਆਂ ਦੇ ਟਰਾਇਲ ਲਏ ਜਾਣਗੇ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ, ਇੰਜੀਨੀਅਰਿੰਗ ਕਾਲਜ, ਸਪੋਰਟਸ ਸਟੇਡੀਅਮ ਵਿੱਚ ਫੁੱਟਬਾਲ, ਵਾਲੀਬਾਲ, ਬਾਸਕਟਬਾਲ, ਹੈਂਡਬਾਲ, ਹਾਕੀ ਤੇ ਅਥਲੈਟਿਕਸ ਦੇ ਟਰਾਇਲ ਹੋਣਗੇ। ਇਸੇ ਤਰ੍ਹਾਂ ਸਪੋਰਟਸ ਸਟੇਡੀਅਮ ਗੁਰਦਾਸਪੁਰ ਵਿੱਚ ਹੋਣ ਵਾਲੇ ਟਰਾਇਲਾਂ ਵਿੱਚ ਅਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਫੁੱਟਬਾਲ, ਹਾਕੀ, ਜਿਮਨਾਸਟਿਕ, ਵੇਟਲਿਫਟਿੰਗ, ਜੂਡੋ, ਕੁਸ਼ਤੀ, ਫੈਂਸਿੰਗ ਦੇ ਖਿਡਾਰੀ ਭਾਗ ਲੈ ਸਕਣਗੇ।
ਡਿਪਟੀ ਡਾਇਰੈਕਟਰ ਨੇ ਕਿਹਾ ਕਿ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿੱਚ ਅਥਲੈਟਿਕਸ, ਬਾਸਕਟਬਾਲ, ਬਾਕਸਿੰਗ, ਬੈਡਮਿੰਟਨ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਤੈਰਾਕੀ, ਕੁਸ਼ਤੀ, ਸ਼ੂਟਿੰਗ ਤੇ ਵਾਲੀਬਾਲ ਦੀਆਂ ਖੇਡਾਂ ਅਤੇ ਸਟੇਟ ਸਕੂਲ ਆਫ ਸਪੋਰਟਸ ਜਲੰਧਰ ਵਿੱਚ ਅਥਲੈਟਿਕਸ,  ਬਾਸਕਟਬਾਲ, ਵਾਲੀਬਾਲ, ਤੈਰਾਕੀ, ਫੁੱਟਬਾਲ, ਕਬੱਡੀ, ਹੈਂਡਬਾਲ, ਵੇਟਲਿਫਟਿੰਗ, ਜਿਮਨਾਸਟਿਕ ਤੇ ਬਾਕਸਿੰਗ ਦੀਆਂ ਖੇਡਾਂ ਦੇ ਟਰਾਇਲ ਹੋਣਗੇ ਜਦਕਿ ਹੰਸ ਰਾਜ ਸਟੇਡੀਅਮ, ਜਲੰਧਰ ਵਿੱਚ ਕੁਸ਼ਤੀ, ਬੈਡਮਿੰਟਨ ਤੇ ਟੇਬਲ ਟੈਨਿਸ ਅਤੇ ਓਲੰਪਿਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਹਾਕੀ ਦੇ ਟਰਾਇਲ ਹੋਣਗੇ।

ਉਨ•ਾਂ ਅੱਗੇ ਦੱਸਿਆ ਕਿ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਅਥਲੈਟਿਕਸ, ਬਾਸਕਟਬਾਲ, ਕਬੱਡੀ, ਫੁੱਟਬਾਲ, ਬਾਕਸਿੰਗ ਤੇ ਕੁਸ਼ਤੀ, ਸ੍ਰੀ ਮੁਕਤਸਰ ਸਾਹਿਬ ਦੇ ਸਪੋਰਟਸ ਸਟੇਡੀਅਮ ਵਿਖੇ ਫੁੱਟਬਾਲ, ਬਾਸਕਟਬਾਲ, ਹਾਕੀ, ਹੈਂਡਬਾਲ, ਕਬੱਡੀ, ਸ਼ੂਟਿੰਗ, ਕੁਸ਼ਤੀ, ਜਿਮਨਾਸਟਿਕ, ਬਾਕਸਿੰਗ ਤੇ ਖੋ ਖੋ, ਨਹਿਰੂ ਸਟੇਡੀਅਮ ਮਾਨਸਾ ਵਿੱਚ ਅਥਲੈਟਿਕਸ, ਬਾਸਕਟਬਾਲ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ ਸ਼ੂਟਿੰਗ, ਕੁਸ਼ਤੀ ਅਤੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਅਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਫੁੱਟਬਾਲ, ਹੈਂਡਬਾਲ, ਜਿਮਨਾਸਟਿਕ, ਜੂਡੋ, ਖੋ ਖੋ, ਲਾਅਨ ਟੈਨਿਸ, ਸਾਫ਼ਟਬਾਲ, ਸ਼ੂਟਿੰਗ, ਤੈਰਾਕੀ, ਵੇਟਲਿਫਟਿੰਗ, ਵਾਲੀਬਾਲ, ਕੁਸ਼ਤੀ ਤੇ ਆਰਚਰੀ ਦੇ ਟਰਾਇਲ ਹੋਣਗੇ।

ਹੋਰ ਵੇਰਵੇ ਦਿੰਦਿਆਂ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਹਾਕੀ ਸਟੇਡੀਅਮ ਪੀ.ਏ.ਯੂ. ਲੁਧਿਆਣਾ ਵਿੱਚ ਹਾਕੀ ਅਤੇ ਸਾਈਕਲਿੰਗ ਵੈਰੋਡਰੰਗ, ਪੀ.ਏ.ਯੂ ਲੁਧਿਆਣਾ ਵਿੱਚ ਸਾਈਕਲਿੰਗ ਦੇ ਟਰਾਇਲ ਹੋਣਗੇ। ਗੁਰੂ ਨਾਨਕ ਕਾਲਜ ਮੋਗਾ ਵਿੱਚ ਫੁੱਟਬਾਲ, ਕੁਸ਼ਤੀ, ਅਥਲੈਟਿਕਸ ਤੇ ਵਾਲੀਬਾਲ, ਬਹੁਮੰਤਵੀ ਖੇਡ ਸਟੇਡੀਅਮ ਸੈਕਟਰ-78 ਐਸ.ਏ.ਐਸ. ਨਗਰ ਵਿੱਚ ਕੁਸ਼ਤੀ, ਹੈਂਡਬਾਲ, ਵਾਲੀਬਾਲ, ਤੈਰਾਕੀ, ਫੁੱਟਬਾਲ, ਟੇਬਲ ਟੈਨਿਸ, ਵੇਟਲਿਫਟਿੰਗ, ਅਥਲੈਟਿਕਸ ਤੇ ਬਾਸਕਟਬਾਲ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਆਈ.ਟੀ.ਆਈ. ਸਪੋਰਟਸ ਸਟੇਡੀਅਮ ਵਿੱਚ ਅਥਲੈਟਿਕਸ, ਫੁੱਟਬਾਲ, ਹੈਂਡਬਾਲ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ ਦੇ ਟਰਾਇਲ ਹੋਣਗੇ।

ਰਾਜਾ ਭਲਿੰਦਰਾ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਪਟਿਆਲਾ ਵਿੱਚ ਅਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਜਿਮਨਾਸਟਿਕ, ਖੋ ਖੋ, ਟੇਬਲ ਟੈਨਿਸ, ਲਾਅਨ ਟੈਨਿਸ, ਤੈਰਾਕੀ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ ਤੇ ਸਾਈਕਲਿੰਗ, ਮਲਟੀਪਰਪਜ਼ ਸਪੋਰਟਸ ਸਟੇਡੀਅਮ ਪਠਾਨਕੋਟ ਵਿੱਚ ਕੁਸ਼ਤੀ, ਬਾਕਸਿੰਗ, ਤੈਰਾਕੀ, ਵਾਲੀਬਾਲ, ਫੁੱਟਬਾਲ ਅਤੇ ਨਹਿਰੂ ਸਟੇਡੀਅਮ ਰੂਪਨਗਰ ਵਿੱਚ ਫੁੱਟਬਾਲ, ਹਾਕੀ, ਤੈਰਾਕੀ, ਬਾਸਕਟਬਾਲ, ਬੈਡਮਿੰਟਨ ਕਬੱਡੀ, ਹੈਂਡਬਾਲ, ਰੋਇੰਗ, ਕੁਸ਼ਤੀ, ਵਾਲੀਬਾਲ, ਸ਼ੂਟਿੰਗ, ਜੂਡੋ, ਬਾਕਸਿੰਗ ਤੇ ਅਥਲੈਟਿਕਸ ਦੇ ਖਿਡਾਰੀ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ।

ਉਨਾਂ ਦੱਸਿਆ ਕਿ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿੱਚ ਅਥਲੈਟਿਕਸ, ਬਾਸਕਟਬਾਲ, ਬਾਕਸਿੰਗ, ਫੁੱਟਬਾਲ, ਹਾਕੀ, ਜਿਮਨਾਸਟਿਕ, ਤੈਰਾਕੀ, ਵਾਲੀਬਾਲ, ਖੋ ਖੋ ਤੇ ਵੇਟਲਿਫਟਿੰਗ ਅਤੇ ਸਪੋਰਟਸ ਸਟੇਡੀਅਮ ਤਰਨ ਤਾਰਨ ਵਿਖੇ ਅਥਲੈਟਿਕਸ, ਫੁੱਟਬਾਲ, ਕੁਸ਼ਤੀ, ਕਬੱਡੀ, ਬਾਕਸਿੰਗ ਤੇ ਹੈਂਡਬਾਲ ਦੇ ਟਰਾਇਲ ਕਰਵਾਏ ਜਾਣਗੇ।

ਦਾਖ਼ਲੇ ਲਈ ਖਿਡਾਰੀਆਂ ਦੀ ਯੋਗਤਾ :

ਉਨ੍ਹਾਂ ਦੱਸਿਆ ਕਿ ਦਾਖ਼ਲੇ ਲਈ ਖਿਡਾਰੀ ਸਰੀਰਕ ਅਤੇ ਮੈਡੀਕਲ ਤੌਰ 'ਤੇ ਫ਼ਿੱਟ ਹੋਵੇ। ਸਪੋਰਟਸ ਸਕੂਲ ਜਲੰਧਰ ਵਿੱਚ ਦਾਖ਼ਲੇ ਲਈ ਖਿਡਾਰੀ ਵੱਲੋਂ ਜ਼ਿਲ੍ਹਾ/ਰਾਜ ਪੱਧਰ ਮੁਕਾਬਲਿਆਂ ਵਿੱਚ ਕੋਈ ਇਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੋਵੇ। ਉਨਾਂ ਦੱਸਿਆ ਕਿ ਵੱਖ-ਵੱਖ ਜ਼ਿਲਿਆਂ ਵਿੱਚ ਸਥਾਪਤ ਕੀਤੇ ਜਾਣ ਵਾਲੇ ਸਪੋਰਟਸ ਵਿੰਗਾਂ ਲਈ ਖਿਡਾਰੀ ਵੱਲੋਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿੱਚੋਂ ਕੋਈ ਇੱਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰੀ ਮੁਕਾਬਲੇ ਵਿੱਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ 'ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਸਟੇਟ ਸਪੋਰਟਸ ਸਕੂਲ, ਜਲੰਧਰ ਦੇ ਟਰਾਇਲਾਂ ਵਿੱਚ ਸਾਰੇ ਜ਼ਿਲ੍ਹਿਆਂ ਦੇ ਖਿਡਾਰੀ ਭਾਗ ਲੈ ਸਕਦੇ ਹਨ। ਜ਼ਿਲ੍ਹਿਆਂ ਵਿੱਚ ਸਥਾਪਤ ਕੀਤੇ ਜਾਣ ਵਾਲੇ ਸਪੋਰਟਸ ਵਿੰਗਾਂ ਦੇ ਟਰਾਇਲਾਂ ਵਿੱਚ ਖਿਡਾਰੀ ਆਪਣੇ-ਆਪਣੇ ਜ਼ਿਲ੍ਹੇ ਵਿੱਚ ਹੋ ਰਹੇ ਟਰਾਇਲਾਂ ਵਿੱਚ ਭਾਗ ਲੈਣਗੇ।

ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਚੁਣੇ ਗਏ ਰੈਜ਼ੀਡੈਂਸ਼ਿਅਲ ਖਿਡਾਰੀਆਂ ਨੂੰ 200 ਰੁਪਏ ਅਤੇ ਡੇ-ਸਕਾਲਰ ਖਿਡਾਰੀਆਂ ਨੂੰ 100 ਰੁਪਏ ਪ੍ਰਤੀ ਦਿਨ, ਪ੍ਰਤੀ ਖਿਡਾਰੀ ਦੀ ਦਰ ਨਾਲ ਖ਼ੁਰਾਕ/ਰਿਫ਼ਰੈਸ਼ਮੈਂਟ, ਖੇਡ ਸਾਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਯੋਗ ਖਿਡਾਰੀ ਉਕਤ ਦਰਸਾਈਆਂ ਮਿਤੀਆਂ ਨੂੰ ਸਬੰਧਤ ਟਰਾਇਲ ਸਥਾਨ ਉਤੇ ਸਵੇਰੇ 8:00 ਵਜੇ ਰਜਿਸਟ੍ਰੇਸ਼ਨ ਲਈ ਸਬੰਧਤ ਜ਼ਿਲਾ ਖੇਡ ਅਫ਼ਸਰਾਂ ਨੂੰ ਰਿਪੋਰਟ ਕਰਨ। ਦਾਖ਼ਲਾ ਫ਼ਾਰਮ ਨਿਰਧਾਰਤ ਮਿਤੀ ਨੂੰ ਟਰਾਇਲ ਸਥਾਨ ਉਤੇ ਜਾਂ ਇਸ ਤੋਂ ਪਹਿਲਾਂ ਸਬੰਧਤ ਜ਼ਿਲਾ ਖੇਡ ਦਫ਼ਤਰਾਂ ਤੋਂ ਮੁਫਤ ਲਏ ਜਾ ਸਕਦੇ ਹਨ। ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫ਼ਿਕੇਟ ਅਤੇ ਉਨਾਂ ਦੀਆਂ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ਼ ਫ਼ੋਟੋਗ੍ਰਾਫ ਲੈ ਕੇ ਆਉਣ। ਟਰਾਇਲਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ/ਖਿਡਾਰਨਾਂ ਨੂੰ ਵਿਭਾਗ ਵੱਲੋਂ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।
First published: February 11, 2020
ਹੋਰ ਪੜ੍ਹੋ
ਅਗਲੀ ਖ਼ਬਰ