• Home
  • »
  • News
  • »
  • punjab
  • »
  • SRI MUKTSAR SAHIB BUSES PARKED AT ROADWAYS DEPOT DUE TO SHORTAGE OF DIESEL

ਸ੍ਰੀ ਮੁਕਤਸਰ ਸਾਹਿਬ: ਰੋਡਵੇਜ਼ ਡਿਪੂ ਵਿਚ ਡੀਜ਼ਲ ਦੀ ਕਮੀ ਕਾਰਨ ਬੱਸਾਂ ਦਾ ਚੱਕਾ ਜਾਮ

ਸ੍ਰੀ ਮੁਕਤਸਰ ਸਾਹਿਬ: ਰੋਡਵੇਜ਼ ਡਿਪੂ ਵਿਚ ਡੀਜ਼ਲ ਦੀ ਕਮੀ ਕਾਰਨ ਖੜ੍ਹੀਆਂ ਬੱਸਾਂ

  • Share this:
    ਅਸ਼ਫਾਕ ਢੁੱਡੀ

    ਸ੍ਰੀ ਮੁਕਤਸਰ ਸਾਹਿਬ ਦੇ ਰੋਡਵੇਜ਼ ਡਿਪੂ ਵਿੱਚ ਡੀਜ਼ਲ ਦੀ ਕਮੀ ਕਾਰਨ ਬੱਸਾਂ ਖੜ੍ਹੀਆਂ ਰਹੀਆਂ। ਬੱਸ ਦੇ ਕੰਡਕਟਰ ਤੇ ਡਰਾਈਵਰ ਨੇ ਮੀਡੀਆ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰੀਬ 2 ਮਹੀਨਿਆਂ ਤੋਂ ਡੀਪੂ ਦਾ ਸਰਕਾਰੀ ਪੰਪ ਬੰਦ ਪਿਆ ਹੋਇਆ ਹੈ ਤੇ ਬੱਸਾਂ ਵਿੱਚ ਤੇਲ ਪ੍ਰਾਈਵੇਟ ਪੰਪਾਂ ਤੋਂ ਪਵਾਇਆ ਜਾ ਰਿਹਾ ਸੀ।

    ਪ੍ਰਾਈਵੇਟ ਪੰਪਾਂ ਨੂੰ ਜਦੋਂ ਤੇਲ ਦਾ ਰਹਿੰਦਾ ਬਕਾਇਆ ਨਹੀਂ ਮਿਲਿਆ ਤਾਂ ਪੰਪਾਂ ਵਾਲਿਆਂ ਨੇ ਤੇਲ ਪਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਬੱਸਾਂ ਨੂੰ ਡਿੱਪੂ ਵਿੱਚ ਬੰਦ ਕਰਨਾ ਪਿਆ। ਵਰਕਰਾਂ ਨੇ ਦੱਸਿਆ ਕਿ ਰੋਡਵੇਜ਼ ਪਨਬਸ ਘਾਟੇ ਵਿੱਚ ਚੱਲ ਰਹੀ ਹੈ ਜਿਸ ਦਾ ਕਾਰਨ ਕਿਤੇ ਨਾ ਕਿਤੇ ਫਰੀ ਸਫ਼ਰ ਨੂੰ ਕਿਹਾ ਜਾ ਸਕਦਾ ਹੈ।ਉਨ੍ਹਾਂ ਨੇ ਮਾਨਯੋਗ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਟਰਾਂਸਪੋਰਟ ਵੱਲ ਧਿਆਨ ਦੇਣ ਤਾਂ ਜੋ ਬੱਸਾਂ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ।

    ਇਸ ਮਾਮਲੇ ਸਬੰਧੀ ਜਦ ਸਬੰਧਤ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਜੀਐੱਮ ਨਾਲ ਗੱਲ ਹੋ ਚੁੱਕੀ ਹੈ ਤੇ ਜਲਦ ਹੀ ਬੱਸਾਂ ਵਿੱਚ ਤੇਲ ਪਾਇਆ ਜਾਵੇਗਾ। ਜਦੋਂ ਬੱਸ ਸਟੈਂਡ ਵਿਚ ਬੈਠੀਆਂ ਸਵਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਕ ਤੋਂ ਡੇਢ ਘੰਟੇ ਦੇ ਕਰੀਬ ਹੋ ਗਿਆ, ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਸਰਕਾਰੀ ਬੱਸ ਨਹੀਂ ਆਈ ਜਿਸ ਕਰਕੇ ਉਨ੍ਹਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

    ਰੋਡਵੇਜ਼ ਉਤੇ ਫਰੀ ਸਫ਼ਰ ਕਰਨ ਵਾਲੀ ਮਹਿਲਾ ਨੇ ਦੱਸਿਆ ਕਿ ਉਸ ਨੂੰ ਆਪਣੇ ਘਰ ਪਹੁੰਚਣਾ ਸੀ ਪਰ ਅਜੇ ਤੱਕ ਸਰਕਾਰੀ ਬੱਸ ਨਹੀਂ ਪਹੁੰਚੀ ਜਿਸ ਕਰਕੇ ਉਨ੍ਹਾਂ ਨੂੰ ਵੀ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
    Published by:Gurwinder Singh
    First published: