ਸ੍ਰੀ ਮੁਕਤਸਰ ਸਾਹਿਬ ਦੇ ਮਾਡਲ ਟਾਊਨ 'ਚ ਪਤੀ ਨੇ ਕਿਰਚ ਮਾਰ ਕੇ ਪਤਨੀ ਦਾ ਕਤਲ ਕੀਤਾ

ਮੁਕਤਸਰ ਦੇ ਮਾਡਲ ਟਾਊਨ 'ਚ ਪਤੀ ਵੱਲੋ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ

MUKTSAR: ਮਾਡਲ ਟਾਊਨ 'ਚ ਪਤੀ ਨੇ ਕਿਰਚ ਮਾਰ ਕੇ ਪਤਨੀ ਦਾ ਕਤਲ ਕੀਤਾ

MUKTSAR: ਮਾਡਲ ਟਾਊਨ 'ਚ ਪਤੀ ਨੇ ਕਿਰਚ ਮਾਰ ਕੇ ਪਤਨੀ ਦਾ ਕਤਲ ਕੀਤਾ

 • Share this:

  ASHPHAQ DHUDDY


  ਮੁਕਤਸਰ ਦੇ ਮਾਡਲ ਟਾਊਨ 'ਚ ਪਤੀ ਵੱਲੋ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ।  ਪਤੀ -ਪਤਨੀ  ਵਿੱਚ ਪਿਛਲੇ 6 ਮਹੀਨਿਆਂ ਤੋਂ ਘਰੇਲੂ ਕਲੇਸ ਚੱਲ ਰਿਹਾ ਸੀ । ਮੌਕੇ 'ਤੇ ਪਹੁੰਚੀ ਥਾਣਾ ਸਦਰ ਅਤੇ ਰੇਲਵੇ ਪੁਲਿਸ ਵੱਲੋ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

  ਮ੍ਰਿਤਕ ਔਰਤ ਦੀ ਪਛਾਣ ਸੰਦੀਪ ਕੌਰ ਪੁੱਤਰੀ ਦਲਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦਾ 2 ਸਾਲ ਦਾ ਬੇਟਾ ਵੀ ਹੈ।ਸ਼ਨੀਵਾਰ ਦੀ ਦੁਪਹਿਰ ਨੂੰ ਪਤੀ ਵੱਲੋਂ ਪਤਨੀ ਦੇ ਕਿਰਚ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੂਤਰਾਂ ਅਨੁਸਾਰ ਮ੍ਰਿਤਕਾ  ਸੰਦੀਪ ਕੌਰ (23) ਅਤੇ ਮਨਜਿੰਦਰ ਸਿੰਘ ਦਾ ਕੁਝ ਸਮੇਂ ਤੋਂ ਰੌਲਾ ਚੱਲ ਰਿਹਾ ਹੈ। ਮ੍ਰਿਤਕਾ  ਦੇ ਪਤੀ ਮਨਜਿੰਦਰ ਸਿੰਘ ਵੱਲੋਂ ਸੰਦੀਪ ਨੂੰ ਆਪਣੇ ਨਾਲ ਲੈ ਜਾਣ ਲਈ ਵਾਰ ਵਾਰ ਫੋਨ ਕਰਦਾ ਸੀ ਅਤੇ ਲੈਣ ਆਉਂਦਾ ਸੀ, ਪਰ ਸੰਦੀਪ ਕੌਰ ਉਸਦੇ ਨਾਲ ਵਾਪਸ ਨਹੀਂ ਜਾਣਾ ਚਾਹੁੰਦੀ ਸੀ। ਜਿਸਦੇ ਚੱਲਦਿਆਂ ਸ਼ਨੀਵਾਰ ਨੂੰ ਮਨਜਿੰਦਰ ਸਿੰਘ ਨੇ ਦੁਪਹਿਰ ਸਮੇਂ ਸੰਦੀਪ ਕੌਰ ਨੂੰ ਕਿਰਚ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਮ੍ਰਿਤਕ ਦਾ ਪਤੀ ਮੌਕੇ ਤੋਂ ਫਰਾਰ ਹੋ ਗਿਆ।
  Published by:Ashish Sharma
  First published: