• Home
  • »
  • News
  • »
  • punjab
  • »
  • STACKS OF SACKS IN BATHINDA GRAIN MARKET DUE TO NON LIFTING

ਬਠਿੰਡਾ ਦੀ ਅਨਾਜ ਮੰਡੀ ਵਿੱਚ  ਲਿਫਟਿੰਗ ਨਾ ਹੋਣ ਕਰਕੇ ਲੱਗੇ ਬੋਰੀਆਂ ਦੇ ਅੰਬਾਰ   

  • Share this:
ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਆਮਦ 10 ਤਰੀਕ ਤੋਂ ਬੰਦ ਕਰ ਦਿੱਤੀ ਹੈ । ਹੁਣ ਮੰਡੀਆਂ ਵਿੱਚ ਝੋਨਾ ਨਹੀਂ ਵੇਚ ਸਕੇਗਾ। ਸਰਕਾਰ ਦੇ ਇਸ ਫ਼ੈਸਲੇ ਕਰਕੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਹਾਲੇ ਕਰੀਬ 20 ਫ਼ੀਸਦੀ ਝੋਨੇ ਦੀ ਫਸਲ ਵਿਕਣ ਲਈ ਰਹਿੰਦੀ ਹੈ , ਜਿਸ ਕਰਕੇ ਕਿਸਾਨਾਂ ਵਿੱਚ ਇਸ ਗੱਲ ਦਾ ਰੋਸ ਹੈ ਕਿ ਜੇਕਰ ਮੰਡੀਆਂ ਵਿੱਚ ਝੋਨੇ ਦੀ ਆਮਦ ਬੰਦ ਕਰ ਦਿੱਤੀ ਤਾਂ ਉਹ ਝੋਨਾ ਕਿਥੇ ਵੇਚਣਗੇ। ਦੂਜੇ ਪਾਸੇ ਮੰਡੀਆਂ ਵਿੱਚ ਝੋਨੇ ਦੀ ਹੋਈ ਖਰੀਦ ਤੇ ਲਿਫਟਿੰਗ ਨਾ ਹੋਣ ਕਰਕੇ ਬੋਰੀਆਂ ਦੇ ਵੀ ਅੰਬਾਰ ਲੱਗੇ ਹੋਏ ਹਨ ਅਤੇ ਫਸਲ ਰੱਖਣ ਨੂੰ ਵੀ ਕਿਤੇ ਜਗ੍ਹਾ ਦਿਖਾਈ ਨਹੀਂ ਦੇ ਰਹੀ।

ਇਹੀ ਹਾਲਾਤ ਬਠਿੰਡਾ ਦੀ ਦਾਣਾ ਮੰਡੀ ਵਿੱਚ ਸਾਹਮਣੇ ਆਏ ਜਿੱਥੇ ਬੋਰੀਆਂ ਦੇ ਢੇਰ ਲੱਗੇ ਹਨ ਅਤੇ ਹਾਲੇ ਲਿਫਟਿੰਗ ਲਈ ਵੀ ਝੋਨਾ ਖੁੱਲ੍ਹੇ ਅਸਮਾਨ ਥੱਲੇ ਪਿਆ ਹੈ ਤੇ ਜੇਕਰ ਮੀਂਹ ਆਉਂਦਾ ਹੈ ਤਾਂ ਉਸ ਦਾ ਨੁਕਸਾਨ ਹੋਣਾ ਲਾਜ਼ਮੀ ਹੈ। ਮੰਡੀ ਬੋਰਡ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਕਿ 10 ਤਰੀਕ ਤੋਂ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਹਨੀ ਨੇ ਸਰਕਾਰ ਦੇ ਆਦੇਸ਼ਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਝੋਨੇ ਦੀ ਖ਼ਰੀਦ ਜਾਰੀ ਰੱਖੀ ਜਾਵੇ  ਤਾਂ ਜੋ ਕਿਸਾਨ ਆਪਣੀ ਫ਼ਸਲ ਬਿਨਾਂ ਮੁਸ਼ਕਿਲਾਂ ਦੇ ਵੇਚ ਸਕਣ।

ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਆਪਣੇ ਮੋਬਾਇਲ ਤੇ ਘੰਟੀ ਜਾਣ ਦੇ ਬਾਵਜੂਦ ਫੋਨ ਰਿਸੀਵ ਨਾ ਕੀਤਾ, ਜਿਸ ਕਰਕੇ  ਸਰਕਾਰੀ ਪੱਖ ਸਾਹਮਣੇ ਨਹੀਂ ਆ ਸਕਿਆ।
Published by:Ashish Sharma
First published:
Advertisement
Advertisement