• Home
 • »
 • News
 • »
 • punjab
 • »
 • STATE LEVEL MEGA JOB FAIRS WILL BE HELD FROM APRIL 22 TO 30

22 ਤੋਂ 30 ਅਪ੍ਰੈਲ ਤੱਕ ਲੱਗਣਗੇ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ

SSB ਛੇਤੀ ਕੱਢੇਗਾ ਸਭ ਇੰਸਪੈਕਟਰਾਂ ਦੀਆਂ 116 ਆਸਾਮੀਆਂ

SSB ਛੇਤੀ ਕੱਢੇਗਾ ਸਭ ਇੰਸਪੈਕਟਰਾਂ ਦੀਆਂ 116 ਆਸਾਮੀਆਂ

 • Share this:
  ਲੁਧਿਆਣਾ: ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 22 ਤੋਂ 30 ਅਪ੍ਰੈਲ ਤੱਕ ਸੱਤਵੇਂ ਰਾਜ ਪੱਧਰੀ ਲੁਧਿਆਣਾ ਮੈਗਾ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤਾ ਜਾਵੇਗਾ।

  ਇਹ ਮੇਲੇ ਫਿਜੀਕਲ ਅਤੇ ਵਰਚੂਅਲ ਦੋਵਾਂ ਮੋਡਜ ਵਿੱਚ ਲਗਾਏ ਜਾਣਗੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਸ਼੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਗਾ ਰੋਜ਼ਗਾਰ ਮੇਲੇ ਜਿਲ੍ਹੇ ਵਿਚ 5 ਵੱਖ-ਵੱਖ ਥਾਂਵਾਂ 'ਤੇ ਲਗਾਏ ਜਾਣਗੇ।

  ਉਨ੍ਹਾਂ ਦੱਸਿਆ ਕਿ 22 ਅਪ੍ਰੈਲ ਨੂੰ ਸਰਕਾਰੀ ਆਈ.ਟੀ.ਆਈ, ਗਿੱਲ ਰੋਡ, ਲੁਧਿਆਣਾ, 23 ਅਪ੍ਰੈਲ ਨੂੰ ਗੁਲਜ਼ਾਰ ਗਰੁੱਪ ਆਫ ਇਸਟੀਚਿਊਟ, ਖੰਨਾ, 26 ਅਪ੍ਰੈਲ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ), ਜਗਰਾਉਂ, 28 ਅਪ੍ਰੈਲ ਨੂੰ ਐਸ.ਆਰ.ਐਸ. ਸਰਕਾਰੀ ਪੋਲਿਟੈਕਨਿਕ ਕਾਲਜ ਫਾਰ ਗਰਲਜ਼, ਲੁਧਿਆਣਾ, 29 ਅਪ੍ਰੈਲ ਅਤੇ 30 ਅਪ੍ਰੈਲ ਨੂੰ ਸੀ.ਆਈ.ਸੀ.ਯੂ, ਫੋਕਲ ਪੁਆਇੰਟ, ਲੁਧਿਆਣਾ ਵਿਖੇ ਇਹ ਰੋਜ਼ਗਾਰ ਮੇਲੇ ਲਗਾਏ ਜਾਣਗੇ।

  ਉਨ੍ਹਾਂ ਦੱਸਿਆ ਕਿ ਮੇਲਿਆਂ ਦੌਰਾਨ ਕੰਪਨੀਆਂ ਵਲੋਂ ਮੌਕੇ 'ਤੇ ਹੀ ਇੰਟਰਵਿਊ ਲੈ ਕੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਣਸਕਿੱਲਡ 10ਵੀਂ, 12ਵੀਂ, ਗ੍ਰੈਜੂਏਸ਼ਨ ਪਾਸ ਅਤੇ ਆਈ.ਟੀ.ਆਈ ਆਦਿ ਟਰੇਡ ਦੇ ਉਮੀਦਵਾਰ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈ ਸਕਦੇ ਹਨ। ਵਧੀਕ ਡਿਪਟੀ ਕਮਿਸ਼ਨਰ ਵਲੋਂ ਯੋਗ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਸ਼ਮੂਲੀਅਤ ਕਰਕੇ ਵੱਧ ਤੋਂ ਵੱਧ ਲਾਹਾ ਲਿਆ ਜਾਵੇ।

  ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਲੁਧਿਅਣਾ ਸ਼੍ਰੀ ਹਰਪ੍ਰੀਤ ਸਿੰਘ ਅਤੇ ਡਿਪਟੀ ਸੀ.ਈ.ਓ. ਸ਼੍ਰੀ ਨਵਦੀਪ ਸਿੰਘ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਲੋਂ ਦੱਸਿਆ ਗਿਆ ਕਿ ਰੋਜ਼ਗਾਰ ਮੇਲਿਆਂ ਸਬੰਧੀ ਖਾਲੀ ਅਸਾਮੀਆਂ ਬਾਰੇ ਮੁਕਮੰਲ ਸੂਚਨਾ ਵਿਭਾਗ ਦੇ ਪੋਰਟਲ www.pgrkam.com ਤੇ ਉਪਲਬਧ ਹੈ, ਤੇ ਉਮੀਦਵਾਰ 18 ਅਪ੍ਰੈਲ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
  Published by:Gurwinder Singh
  First published: