ਰਾਜੋਆਣਾ ਬਾਰੇ ਫੈਸਲੇ ਨੇ ਕੇਂਦਰ ਦੀ ਸਿੱਖਾਂ ਬਾਰੇ ਮਨਸ਼ਾ ਨੂੰ ਸਾਫ ਕੀਤਾ: ਜਥੇਦਾਰ

News18 Punjabi | News18 Punjab
Updated: December 3, 2019, 6:45 PM IST
share image
ਰਾਜੋਆਣਾ ਬਾਰੇ ਫੈਸਲੇ ਨੇ ਕੇਂਦਰ ਦੀ ਸਿੱਖਾਂ ਬਾਰੇ ਮਨਸ਼ਾ ਨੂੰ ਸਾਫ ਕੀਤਾ: ਜਥੇਦਾਰ
ਵਿਸ਼ਵ ਭਰ ਦੀਆਂ ਗੁਰਦੁਆਰਾ ਕਮੇਟੀਆਂ ਤੇ ਸਿੱਖ ਸੰਸਥਾਵਾਂ ਮਦਦ ਲਈ ਅੱਗੇ ਆਉਣ: ਜਥੇਦਾਰ

  • Share this:
  • Facebook share img
  • Twitter share img
  • Linkedin share img
ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਮੁਆਫੀ ਬਾਰੇ ਕੇਂਦਰ ਸਰਕਾਰ ਦੀ ਪਲਟੀ ਉਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਡੇ ਸਵਾਲ ਚੁੱਕੇ ਹਨ। ਜਥੇਦਾਰ ਨੇ ਆਖਿਆ ਹੈ ਕਿ ਇਕ ਵਾਰ ਫਿਰ ਕੇਂਦਰ ਸਰਕਾਰ ਨੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਦਵਾਇਆ ਹੈ। ਉਨ੍ਹਾਂ ਆਖਿਆ ਕਿ ਅਜਿਹਾ ਫੈਸਲਾ ਲੈ ਕੇ ਸਰਕਾਰ ਨੇ ਸਿੱਖਾਂ ਬਾਰੇ ਆਪਣੀ ਮਨਸ਼ਾ ਸਾਫ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰਾਜੋਆਣਾ ਨੂੰ ਰਾਹਤ ਦੇਣ ਤੋਂ ਨਾਂਹ ਕਰਨ ਨਾਲ ਉਨ੍ਹਾਂ ਨੂੰ ਬੜਾ ਦੁੱਖ ਪਹੁੰਚਿਆ ਹੈ। ਇਹ ਕੇਂਦਰ ਸਰਕਾਰ ਦੀ ਦੋਗਲੀ ਨੀਤੀ ਹੈ। 1947 ਤੋਂ ਲੈ ਕੇ ਕੇਂਦਰ ਸਰਕਾਰ ਨੇ ਕਦੇ ਸਿੱਖਾਂ ਨੂੰ ਆਪਣੇਪਣ ਦਾ ਅਹਿਸਾਸ ਦਵਾਉਣ ਲਈ ਕੋਈ ਫੈਸਲਾ ਨਹੀਂ ਲਿਆ। ਜੋ ਬੜਾ ਦੁਖੀ ਕਰਨ ਵਾਲੀ ਗੱਲ਼ ਹੈ। ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਕੇਂਦਰ ਕੋਲ ਇਹ ਮਸਲਾ ਉਠਾਉਣਾ ਚਾਹੀਦਾ ਹੈ। ਇਸ ਲਈ ਦੋਵਾਂ ਧਿਰਾਂ ਨੂੰ ਆਖਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਰਾਜੋਆਣਾ ਦੀ ਫਾਂਸੀ ਦੀ ਸਜਾ ਤੁਰਤ ਮੁਆਫ ਕੀਤੀ ਜਾਵੇ ਤੇ ਜੇਲ੍ਹਾਂ ਵਿਚ ਬੰਦ ਹੋਰ ਸਿੱਖ ਕੈਦੀਆਂ ਨੂੰ ਤੁਰਤ ਰਿਹਾਅ ਕੀਤਾ ਜਾਵੇ।
First published: December 3, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading