ਚੰਡੀਗੜ੍ਹ : ਡਾ. ਸੁਭਾਸ਼ ਸ਼ਰਮਾ ਸੂਬਾ ਜਰਨਲ ਸਕੱਤਰ ਭਾਜਪਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੀ ਆਰਥਿਕ ਸਥਿਤੀ ਤੇ ਜਾਰੀ ਬਿਆਨ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਸਿੱਧੂ ਨੇ ਆਪ ਹੀ ਮੰਨ ਲਿਆ ਹੈ ਕਿ ਪੌਣੇ ਪੰਜ ਸਾਲ ਦੀ ਪੰਜਾਬ ਸਰਕਾਰ ਨੇ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕੀਤਾ ਹੈ | ਉਹਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਵਿਗੜਦੇ ਹਾਲਾਤ, ਮਹਿੰਗੀ ਬਿਜਲੀ ਤੇ ਭ੍ਰਿਸ਼ਟਾਚਾਰ ਕਰਕੇ ਪੰਜਾਬ ਤੋਂ ਉਦਯੋਗ ਦਾ ਪਲਾਇਨ ਹੋ ਰਿਹਾ ਹੈ |
ਡਾ. ਸ਼ਰਮਾ ਨੇ ਕਿਹਾ ਕਿ ਸਿੱਧੂ ਦੇ ਬਿਆਨ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੋਜ ਪੰਜਾਬ ਦੀ ਜਨਤਾ ਨੂੰ ਜਿਹੜੇ ਸੁਪਨੇ ਦਿਖਾਏ ਜਾ ਰਿਹੇ ਨੇ ਉਹਨ੍ਹਾਂ ਨੂੰ ਪੂਰਾ ਕਰਨ ਲਈ ਸਰਕਾਰ ਦੇ ਕੋਲ ਕੋਈ ਸਾਧਨ ਨਹੀ ਹਨ ਅਤੇ ਇਹ ਸਿਰਫ ਪੋਲਿਟੀਕਲ ਸਟੰਟ ਹੈ | ਉਹਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਪੰਜਾਬ ਦਾ ਰੇਵਿਨਿਉ ਵੱਧ ਰਿਹਾ ਹੈ ਤੇ ਖਜਾਨਾਂ ਭਰਿਆ ਜਾ ਰਿਹਾ ਹੈ ਪਰ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿੱਤ ਮੰਤਰੀ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ |
ਡਾ. ਸ਼ਰਮਾ ਨੇ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਪੁੱਛਿਆ ਕਿ ਤੁਸੀ ਪੌਣੇ ਪੰਜ ਸਾਲ ਤੋਂ ਕੁੰਭਕਰਨੀ ਨੀਂਦ ਕਿਉ ਸੁੱਤੇ ਰਹੇ ਜਦੋਂ ਕਿ ਤੁਸੀ ਸਰਕਾਰ ਵਿੱਚ ਵੀ ਮੰਤਰੀ ਰਹੇ ਤੇ ਐੱਮ ਐੱਲ ਏ ਵੀ ਹੋ | ਡਾ. ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਉਹਨ੍ਹਾਂ ਨੂੰ ਸਵਾਲ ਪੁੱਛ ਰਹੀ ਕਿ ਆਖਿਰ ਉਹ ਤਬਾਹੀ ਨੂੰ ਚੁੱਪ ਕਰਕੇ ਕਿਉਂ ਦੇਖਦੇ ਰਹੇ?
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।