ਅੰਮ੍ਰਿਤਸਰ ’ਚ ਸਥਾਪਿਤ ਹੋਵੇਗਾ ਜਨਰਲ ਐਲਾਰਡ ਦਾ ਬੁੱਤ

Gurwinder Singh
Updated: October 11, 2018, 10:19 PM IST
ਅੰਮ੍ਰਿਤਸਰ ’ਚ ਸਥਾਪਿਤ ਹੋਵੇਗਾ ਜਨਰਲ ਐਲਾਰਡ ਦਾ ਬੁੱਤ
Gurwinder Singh
Updated: October 11, 2018, 10:19 PM IST
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਘੋੜ ਸਵਾਰ ਸੈਨਾ 'ਫੌਜ-ਏ-ਖਾਸ' ਦੇ ਮੁਖੀ ਫਰੈਂਕੋਇਸ ਐਲਾਰਡ ਦਾ ਬੁੱਤ ਅੰਮ੍ਰਿਤਸਰ ਵਿੱਚ ਸਥਾਪਤ ਕਰਨ ਲਈ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਰੂਪ-ਰੇਖਾ ਉਲੀਕਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਇਹ ਹਦਾਇਤਾਂ ਸੈਂਟ-ਟ੍ਰੋਪੇਜ਼ ਦੇ ਡਿਪਟੀ ਮੇਅਰ ਦੇ ਹੈਨਰੀ ਪ੍ਰੀਵੋਸਟ ਐਲਾਰਡ ਜੋ ਜਨਰਲ ਫਰੈਂਕੋਇਸ ਐਲਾਰਡ ਦੇ ਪਰਿਵਾਰ ਵਿੱਚੋਂ ਹਨ, ਦੀ ਅਗਵਾਈ ਵਿਚ ਇਕ ਵਫ਼ਦ ਨਾਲ ਮੁਲਾਕਾਤ ਦੌਰਾਨ ਦਿੱਤੀਆਂ। ਦੱਸਣਯੋਗ ਹੈ ਕਿ ਹੈਨਰੀ ਐਲਾਰਡ, ਜਨਰਲ ਐਲਾਰਡ ਦੀ ਚੌਥੀ ਪੀੜ੍ਹੀ ਵਿੱਚੋਂ ਹਨ।

ਮੁੱਖ ਮੰਤਰੀ ਨੇ ਵਫ਼ਦ ਮੈਂਬਰਾਂ ਨੂੰ ਆਪਣੀ ਕਿਤਾਬ 'ਦਾ ਲਾਸਟ ਸਨਸੈੱਟ' ਭੇਟ ਕੀਤੀ। ਇਹ ਕਿਤਾਬ ਸਿੱਖ ਰਾਜ ਦੇ ਉਤਰਾਅ-ਚੜ੍ਹਾਅ ਦੇ ਬਿਰਤਾਂਤ ਤੋਂ ਇਲਾਵਾ ਐਂਗਲੋ-ਸਿੱਖ ਯੁੱਧਾਂ ਅਤੇ ਮਹਾਰਾਜਾ ਦਲੀਪ ਸਿੰਘ ਦੀ ਜਲਾਵਤਨੀ ਦੀਆਂ ਘਟਨਾਵਾਂ 'ਤੇ ਆਧਾਰਿਤ ਹੈ। ਉਨ੍ਹਾਂ ਨੇ ਵਫ਼ਦ ਨੂੰ ਫਰਾਂਸ ਦੇ ਨੌਜਵਾਨਾਂ ਨੂੰ ਵੀ ਇਸ ਗੱਲ ਪ੍ਰਤੀ ਜਾਗਰੂਕ ਕਰਨ ਲਈ ਆਖਿਆ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਤਿਆਰ ਕਰਨ ਵਿੱਚ ਜਨਰਲ ਐਲਾਰਡ ਨੂੰ ਉਨ੍ਹਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਅਤੇ ਲਾਮਿਸਾਲ ਯੋਗਦਾਨ ਸਦਕਾ ਉਨ੍ਹਾਂ ਨੂੰ ਪੰਜਾਬੀ ਕਿੰਨਾ ਸਤਿਕਾਰ ਦਿੰਦੇ ਹਨ ਜਿਸ ਨਾਲ ਵਿਸ਼ਾਲ ਸਿੱਖ ਰਾਜ ਦੀ ਸਿਰਜਣਾ ਸੰਭਵ ਹੋਈ। ਇਹ ਜ਼ਿਕਰਯੋਗ ਹੈ ਕਿ ਦੋਵੇਂ ਪਾਸੇ ਸਦਭਾਵਨਾ, ਸਨੇਹ ਅਤੇ ਦੋਸਤਾਨਾ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਾਲ 2016 ਵਿੱਚ ਜਨਰਲ ਐਲਾਰਡ ਦੇ ਜਨਮ ਸਥਾਨ ਸੇਂਟ-ਟ੍ਰੋਪੇਜ਼ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ ਸੀ।
First published: October 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ