Home /News /punjab /

STF ਨੇ ਸਬ ਜੇਲ੍ਹ ਗੋਇੰਦਵਾਲ ਦੇ ਡਿਪਟੀ ਸੁਪਰਡੈਂਟ ਨੂੰ ਕੀਤਾ ਗ੍ਰਿਫ਼ਤਾਰ

STF ਨੇ ਸਬ ਜੇਲ੍ਹ ਗੋਇੰਦਵਾਲ ਦੇ ਡਿਪਟੀ ਸੁਪਰਡੈਂਟ ਨੂੰ ਕੀਤਾ ਗ੍ਰਿਫ਼ਤਾਰ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਡਿਪਟੀ ਜੇਲ ਸੁਪਰਡੈਂਟ ਬਲਬੀਰ ਸਿੰਘ  ਉਤੇ ਦੋਸ਼ ਲੱਗਾ ਹੈ ਕਿ ਉਨ੍ਹਾਂ ਆਪਣੇ ਅਹੁਦੇ ਉਤੇ ਰਹਿੰਦਿਆਂ ਖਤਰਨਾਕ ਕੈਦੀਆਂ ਅਤੇ ਵਿਚਾਰਧੀਨ ਕੈਦੀਆਂ ਦੇ ਬੈਰਕ ਦੀ ਤਲਾਸ਼ੀ ਨਹੀਂ ਲੈਣ ਦਿੰਦੇ ਸਨ। 

  • Share this:

ਗੋਇੰਦਵਾਲ-  ਸਪੈਸ਼ਲ ਟਾਸਕ ਫੋਰਸ ਨੇ ਵੀਰਵਾਰ ਦੁਪਹਿਰ ਸਬ ਜੇਲ ਗੋਇੰਦਵਾਲ ਦੇ ਡਿਪਟੀ ਜੇਲ ਸੁਪਰਡੈਂਟ ਬਲਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਡਿਪਟੀ ਜੇਲ ਸੁਪਰਡੈਂਟ ਬਲਬੀਰ ਸਿੰਘ  ਉਤੇ ਦੋਸ਼ ਲੱਗਾ ਹੈ ਕਿ ਉਨ੍ਹਾਂ ਆਪਣੇ ਅਹੁਦੇ ਉਤੇ ਰਹਿੰਦਿਆਂ ਖਤਰਨਾਕ ਕੈਦੀਆਂ ਅਤੇ ਵਿਚਾਰਧੀਨ ਕੈਦੀਆਂ ਦੇ ਬੈਰਕ ਦੀ ਤਲਾਸ਼ੀ ਨਹੀਂ ਲੈਣ ਦਿੰਦੇ ਸਨ।  ਉਸ ਨੇ ਜਦੋਂ ਹੋਰ ਥਾਵਾਂ ਦੀ ਤਲਾਸ਼ੀ ਲੈਣੀ ਚਾਹੀ ਤਾਂ ਡਿਪਟੀ ਜੇਲ ਸੁਪਰਡੈਂਟ ਬਲਬੀਰ ਸਿੰਘ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ। ਜਦੋਂ ਜੇਲ੍ਹ ਵਿੱਚ ਮੁਲਜ਼ਮਾਂ ਦੇ ਹੋਰ ਥਾਵਾਂ ’ਤੇ ਤਲਾਸ਼ੀ ਲੈਣੀ ਚਾਹੀ ਤਾਂ ਡਿਪਟੀ ਜੇਲ੍ਹ ਸੁਪਰਡੈਂਟ ਬਲਬੀਰ ਸਿੰਘ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ।

ਦੱਸ ਦੇਈਏ ਕਿ ਕਰੀਬ 15 ਦਿਨ ਪਹਿਲਾਂ ਗੋਇੰਦਵਾਲ ਜੇਲ੍ਹ ਵਿੱਚੋਂ ਮੋਬਾਈਲ ਬਰਾਮਦ ਹੋਏ ਸਨ। ਇਹ ਮੋਬਾਈਲ ਉਨ੍ਹਾਂ ਸਮੱਗਲਰਾਂ ਦੇ ਸਨ, ਜੋ ਭਾਰਤ-ਪਾਕਿ ਸਰਹੱਦ 'ਤੇ ਕਾਤਲਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਜਾਣ ਵਿੱਚ ਸਰਗਰਮ ਸਨ।


ਜਾਂਚ ਏਜੰਸੀਆਂ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਫਰਾਰ ਗੈਂਗਸਟਰ ਟੀਨੂੰ ਦੀ ਵੀ ਜਾਂਚ ਕਰ ਰਹੀ ਹੈ ਕਿਉਂਕਿ ਬਦਨਾਮ ਗੈਂਗਸਟਰ ਟੀਨੂੰ ਪਿਛਲੇ ਕੁਝ ਸਮੇਂ ਤੋਂ ਸਬ ਜੇਲ੍ਹ ਗੋਇੰਦਵਾਲ ਵਿੱਚ ਵੀ ਰਿਹਾ ਸੀ। ਇਸ ਦੇ ਨਾਲ ਹੀ ਮੂਸੇ ਵਾਲਾ ਕਤਲ ਕੇਸ ਵਿੱਚ ਫੜੇ ਗਏ ਗੋਪੀ ਅਤੇ ਵਰਿੰਦਰ ਨੂੰ ਵੀ ਇਸ ਜੇਲ੍ਹ ਵਿੱਚ ਰੱਖਿਆ ਗਿਆ ਸੀ। ਜਾਂਚ ਏਜੰਸੀ ਨੇ ਡੀਐਸਪੀ ਬਲਬੀਰ ਸਿੰਘ ਦਾ ਮੋਬਾਈਲ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਐਸਪੀ ਤੋਂ ਪਹਿਲਾਂ ਐਸਟੀਐਫ ਨੇ ਇਸ ਮਾਮਲੇ ਵਿੱਚ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Published by:Ashish Sharma
First published:

Tags: Amritsar, Jail, Punjab Police