ਐਸਟੀਐਫ ਲੁਧਿਆਣਾ ਟੀਮ ਵੱਲੋਂ ਕਰੀਬ 10 ਕਰੋੜ ਦੀ ਹੈਰੋਇਨ ਸਣੇ 2 ਤਸਕਰ ਕਾਬੂ, ਇਕ ਫਰਾਰ

News18 Punjabi | News18 Punjab
Updated: February 28, 2021, 6:56 PM IST
share image
ਐਸਟੀਐਫ ਲੁਧਿਆਣਾ ਟੀਮ ਵੱਲੋਂ ਕਰੀਬ 10 ਕਰੋੜ ਦੀ ਹੈਰੋਇਨ ਸਣੇ 2 ਤਸਕਰ ਕਾਬੂ, ਇਕ ਫਰਾਰ
ਐਸਟੀਐਫ ਲੁਧਿਆਣਾ ਟੀਮ ਵੱਲੋਂ ਕਰੀਬ 10 ਕਰੋੜ ਦੀ ਹੈਰੋਇਨ ਸਣੇ 2 ਤਸਕਰ ਕਾਬੂ, ਇਕ ਫਰਾਰ

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ
ਐੱਸਟੀਐੱਫ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਗੁਪਤ ਸੂਚਨਾ ਦੇ ਆਧਾਰ ਉਤੇ ਕੀਤੀ ਗਈ ਨਾਕੇਬੰਦੀ ਦੌਰਾਨ 2 ਨਸ਼ਾ ਤਸਕਰ ਨੂੰ ਕਰੀਬ 2 ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਗਿਆ। ਬਰਾਮਦ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ 10 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਉਤੇ ਲੁਧਿਆਣਾ ਦੀ ਨਵੀਂ ਸਬਜ਼ੀ ਮੰਡੀ ਨਜ਼ਦੀਕ ਕੀਤੀ ਗਈ ਨਾਕੇਬੰਦੀ ਦੌਰਾਨ ਜਦੋਂ ਇਕ ਟਾਟਾ 709 ਸਵਾਰ 3 ਲੋਕਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 2 ਕਿੱਲੋ 17 ਗ੍ਰਾਮ ਹੈਰੋਇਨ ਬਰਾਮਦ ਹੋਈ। ਜਦਕਿ ਇਨ੍ਹਾਂ ਦਾ ਇੱਕ ਤੀਜਾ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ।
2 ਮੁਲਜ਼ਮਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ। ਆਰੋਪੀਆਂ ਦੀ ਪਹਿਚਾਣ ਕਮਲਜੀਤ ਸਿੰਘ ਉਰਫ ਕਮਲ ਅਤੇ ਭੁਪਿੰਦਰ ਸਿੰਘ ਉਰਫ਼ ਭਿੰਦਾ ਦੇ ਰੂਪ ਚ ਹੋਈ ਹੈ। ਜਦੋਂ ਕਿ ਉਹਨਾਂ ਦਾ ਤੀਜਾ ਸਾਥੀ ਰਾਜਵੀਰ ਸਿੰਘ ਜੋ ਕਿੰਗ ਪਿੰਨ ਹੈ, ਉਹ ਅਜੇ ਵੀ ਫ਼ਰਾਰ ਹੈ। ਫੜੇ ਗਏ ਆਰੋਪੀਆਉ ਤੇ ਪਹਿਲਾਂ ਵੀ ਕਈ  ਅਪਰਾਧਿਕ ਮਾਮਲੇ ਦਰਜ ਹਨ।
Published by: Gurwinder Singh
First published: February 28, 2021, 6:56 PM IST
ਹੋਰ ਪੜ੍ਹੋ
ਅਗਲੀ ਖ਼ਬਰ