Home /News /punjab /

ਮਾਜਰੀ ਪੁਲਿਸ ਨੂੰ ਮਿਲੀ ਸਫਲਤਾ,ਤਿੰਨ ਵਿਅਕਤੀਆਂ ਪਾਸੋਂ ਚੋਰੀ ਦੇ ਮੋਟਰਸਾਈਕਲ ਕੀਤੇ ਬਰਾਮਦ

ਮਾਜਰੀ ਪੁਲਿਸ ਨੂੰ ਮਿਲੀ ਸਫਲਤਾ,ਤਿੰਨ ਵਿਅਕਤੀਆਂ ਪਾਸੋਂ ਚੋਰੀ ਦੇ ਮੋਟਰਸਾਈਕਲ ਕੀਤੇ ਬਰਾਮਦ

ਮੁਹਾਲੀ ਦੇ ਮਾਜਰੀ ਪੁਲਿਸ ਨੂੰ ਮਿਲੀ ਸਫਲਤਾ,ਤਿੰਨ ਵਿਅਕਤੀਆਂ ਪਾਸੋਂ ਚੋਰੀ ਦੇ ਮੋਟਰਸਾਈਕਲ ਕੀਤੇ ਬਰਾਮਦ

ਮੁਹਾਲੀ ਦੇ ਮਾਜਰੀ ਪੁਲਿਸ ਨੂੰ ਮਿਲੀ ਸਫਲਤਾ,ਤਿੰਨ ਵਿਅਕਤੀਆਂ ਪਾਸੋਂ ਚੋਰੀ ਦੇ ਮੋਟਰਸਾਈਕਲ ਕੀਤੇ ਬਰਾਮਦ

Crime news-ਪਿਛਲੇ ਦਿਨੀ ਪੀਰਾ ਦੀ ਦਰਗਾਹ ਪਰ ਪਿੰਡ ਤਾਰਾ ਪੁਰ ਵਿਖੇ ਸਲਾਨਾ ਮੇਲਾ ਤੇ ਸ਼ਰਧਾਲੂਆ ਦਾ ਕਾਫੀ ਇੱਕਠ ਹੋਣ ਤੇ ਇਸ ਜਗ੍ਹਾ ਉੱਪਰ ਕਾਫੀ ਮੋਟਰਸਾਈਕਲ ਚੋਰੀ ਹੋਏ ਸਨ। ਜਿਸ ਪਰ ਉਕਤ ਮੁੱਕਦਮਾ ਥਾਣਾ ਮਾਜਰੀ ਵੱਲੋ ਦਰਜ ਰਜਿਸਟਰ ਕੀਤਾ ਗਿਆ ਸੀ। ਦੋਰਾਨੇ ਤਫਤੀਸ਼ ਮੁਲਜ਼ਮਾਂ ਵੱਲੋ ਮੋਟਰਸਾਈਕਲ ਨੰਬਰ ਤੇ ਜਾਅਲੀ ਨੰਬਰ ਪਲੇਟ ਪੀ.ਬੀ 65 ਐਮ 0001 ਲਗਾ ਕਰ ਘੁੰਮ ਰਹੇ ਸੀ ।

ਹੋਰ ਪੜ੍ਹੋ ...
 • Share this:
  ਐਸ.ਏ.ਐਸ ਨਗਰ :  ਸੀਨੀਅਰ ਕਪਤਾਨ ਪੁਲਿਸ ਮੋਹਾਲੀ ਸ਼੍ਰੀ ਵਿਵੇਕ ਸ਼ੀਲ ਸੋਨੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਉਪ ਕਪਤਾਨ ਪੁਲਿਸ ਸਬ ਡਵੀਜਨ ਖਰੜ-2 (ਮੁਲਾਂਪੁਰ) ਸ਼੍ਰੀ ਅਮਰਪ੍ਰੀਤ ਸਿੰਘ ਦੀ ਅਗਵਾਈ ਹੇਠ ਮਾੜੇ ਅਨਸਰਾ ਵਿਰੁੱਧ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਤਹਿਤ ਥਾਣਾ ਮਾਜਰੀ ਪੁਲਿਸ ਨੂੰ ਮੁਕੱਦਮਾ ਨੰਬਰ 40 ਮਿਤੀ 12-6-2022 ਅ/ਧ 379 ਆਈ ਪੀ ਸੀ ਥਾਣਾ ਮਾਜਰੀ ਦੀ ਤਫਤੀਸ਼ ਦੋਰਾਨ ਤਿੰਨ ਵਿਅਕਤੀਆ ਪਾਸੋ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕਰਕੇ ਸਫਲਤਾ ਹਾਸਿਲ ਕੀਤੀ ਗਈ। ਇਹਨਾ ਦੋਸ਼ੀਆ ਵਿੱਚੋ ਇੱਕ ਦੋਸ਼ੀ ਜੁਬੇਰ ਖਾਨ ਪੁੱਤਰ ਰਾਮਜੀ ਖਾਨ ਵਾਸੀ ਪਿੰਡ ਮੁਲਾਂਪੁਰ ਗਰੀਬਦਾਸ ਜੋ ਮੋਟਰ ਮਕੈਨਿਕ ਦਾ ਕੰਮ ਕਰਦਾ ਸੀ । ਇਸ ਨੇ ਆਪਣੇ ਨਾਲ ਦੋ ਨਬਾਲਿਕ ਲੜਕਿਆ ਨੂੰ ਵਹੀਕਲ ਚੋਰੀ ਦੇ ਕੰਮ ਵਾਸਤੇ ਸ਼ਾਮਿਲ ਕੀਤਾ ਹੋਇਆ ਸੀ।

  ਮੋਟਰ ਮਕੈਨਿਕ ਜੁਬੇਰ ਖਾਨ ਉਕਤ ਇਸ ਕੰਮ ਕਾਰ ਵਿੱਚ ਮਾਹਿਰ ਹੋਣ ਕਾਰਨ ਅਸਾਨੀ ਨਾਲ ਮੋਟਰਸਾਈਕਲਾ ਦੇ ਲਾਕ ਤੋੜ ਕੇ ਇਹਨਾ ਨਬਾਲਿਗ ਲੜਕਿਆ ਦੀ ਮਦਦ ਨਾਲ ਚੋਰੀ ਨੂੰ ਅੰਜਾਮ ਦਿੰਦਾ ਸੀ। ਪਿਛਲੇ ਦਿਨੀ ਪੀਰਾ ਦੀ ਦਰਗਾਹ ਪਰ ਪਿੰਡ ਤਾਰਾ ਪੁਰ ਵਿਖੇ ਸਲਾਨਾ ਮੇਲਾ ਤੇ ਸ਼ਰਧਾਲੂਆ ਦਾ ਕਾਫੀ ਇੱਕਠ ਹੋਣ ਤੇ ਇਸ ਜਗ੍ਹਾ ਉੱਪਰ ਕਾਫੀ ਮੋਟਰਸਾਈਕਲ ਚੋਰੀ ਹੋਏ ਸਨ। ਜਿਸ ਪਰ ਉਕਤ ਮੁੱਕਦਮਾ ਥਾਣਾ ਮਾਜਰੀ ਵੱਲੋ ਦਰਜ ਰਜਿਸਟਰ ਕੀਤਾ ਗਿਆ ਸੀ। ਦੋਰਾਨੇ ਤਫਤੀਸ਼ ਮੁਲਜ਼ਮਾਂ ਵੱਲੋ ਮੋਟਰਸਾਈਕਲ ਨੰਬਰ ਤੇ ਜਾਅਲੀ ਨੰਬਰ ਪਲੇਟ ਪੀ.ਬੀ 65 ਐਮ 0001 ਲਗਾ ਕਰ ਘੁੰਮ ਰਹੇ ਸੀ ।

  ਜਿਸ ਤੇ ਵੀ .ਆਈ .ਪੀ ਨੰਬਰ ਹੋਣ ਕਾਰਨ ਸ਼ੱਕ ਦੀ ਬਨਾਅਪਰ ਦੋਰਾਨੇ ਚੈਕਿੰਗ ਇਹਨਾ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋ ਮੋਟਰਸਾਈਕਲ ਅਤੇ ਜਾਅਲੀ ਨੰਬਰ ਪਲੇਟਾ ਵੀ ਬ੍ਰਾਮਦ ਕੀਤੀਆ ਗਈਆ ਹਨ। ਦੋਸ਼ੀ ਜੁਬੇਰ ਖਾਨ ਦਾ ਅਦਾਲਤ ਵੱਲੋ ਪੁਲਿਸ ਰਿਮਾਂਡ ਹਾਸਿਲ ਕੀਤਾਗਿਆ ਹੈ ਅਤੇ ਦੋ ਨਬਾਲਿਗ ਦੋਸ਼ੀਆ ਨੂੰ ਬਾਲ ਸੁਧਾਰ ਘਰ ਜਿਲ੍ਹਾ ਹੁਸ਼ਿਆਰਪੁਰ ਵਿਖੇ ਜਮ੍ਹਾ ਕਰਵਾਇਆ ਗਿਆ ਹੈ। ਦੋਰਾਨੇ ਤਫਤੀਸ਼ ਦੋਸ਼ੀ ਆਪਾ ਸੋਹੁਣ ਤੱਕ ਕੁੱਲ 05 ਮੋਟਰ ਸਾਈਕਲ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਹੋਰ ਵੀ ਚੋਰੀ ਸਬੰਧੀ ਖੁਲਾਸੇ ਹੋਣ ਬਾਰੇ ਖਦਸਾ ਹੈ।
  Published by:Sukhwinder Singh
  First published:

  Tags: Crime news, Mohali

  ਅਗਲੀ ਖਬਰ