• Home
  • »
  • News
  • »
  • punjab
  • »
  • STOP TALKING ABOUT SECULARISM AMARINDER TEARS INTO CONGS POLITICAL OPPORTUNISM QUESTIONS ALLIANCE WITH SHIV SENA

ਕੈਪਟਨ ਵੱਲੋਂ ਨਵਜੋਤ ਸਿੱਧੂ ਤੇ ਹਰੀਸ਼ ਰਾਵਤ 'ਤੇ ਜਵਾਬੀ ਹੱਲੇ, ਕੀਤੇ ਤਿੱਖੇ ਸਵਾਲ...

ਕੈਪਟਨ ਵੱਲੋਂ ਨਵਜੋਤ ਸਿੱਧੂ ਤੇ ਹਰੀਸ਼ ਰਾਵਤ 'ਤੇ ਪਲਟਵਾਰ; ਕੀਤੇ ਤਿੱਖੇ ਸਵਾਲ...  (ਫਾਈਲ ਫੋਟੋ)

ਕੈਪਟਨ ਵੱਲੋਂ ਨਵਜੋਤ ਸਿੱਧੂ ਤੇ ਹਰੀਸ਼ ਰਾਵਤ 'ਤੇ ਪਲਟਵਾਰ; ਕੀਤੇ ਤਿੱਖੇ ਸਵਾਲ... (ਫਾਈਲ ਫੋਟੋ)

  • Share this:
    ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਾਂਗਰਸੀ ਆਗੂਆਂ ਉਤੇ ਤਿੱਖੇ ਜਵਾਬੀ ਹਮਲੇ ਕੀਤੇ। ਉਨ੍ਹਾਂ ਨੇ ਹਰੀਸ਼ ਰਾਵਤ, ਨਵਜੋਤ ਸਿੱਧੂ ਅਤੇ ਪ੍ਰਗਟ ਸਿੰਘ ਨੂੰ ਖੂਬ ਰਗੜੇ ਲਾਏ।


    ਕੈਪਟਨ ਨੇ ਰਾਵਤ ਨੂੰ ਕਿਹਾ ਕਿ ਉਹ ਮੈਨੂੰ (ਕੈਪਟਨ) ਧਰਮ ਨਿਰਪੱਖਤਾ ਦਾ ਪਾਠ ਨਾ ਪੜ੍ਹਾਉਣ। ਇਸ ਦੇ ਨਾਲ ਹੀ ਪਰਗਟ ਸਿੰਘ ਦੇ ਅਕਾਲੀ ਦਲ ਅਤੇ ਨਵਜਤ ਸਿੱਧੂ ਦੇ ਭਾਜਪਾ ਤੋਂ ਆਉਣ ਉਤੇ ਰਾਵਤ ਨੂੰ ਘੇਰਿਆ। ਸਿੱਧੂ ਵੱਲੋਂ ਉਨ੍ਹਾਂ ਨੂੰ ਖੇਤੀਬਾੜੀ ਕਾਨੂੰਨ ਨਿਰਮਾਤਾ ਕਹਿਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਾਂਗਰਸੀਆਂ 'ਤੇ ਨਿਸ਼ਾਨਾ ਸਾਧਿਆ ਹੈ।


    ਅਮਰਿੰਦਰ ਨੇ ਸਿੱਧੂ ਨੂੰ ਜਵਾਬ ਦਿੰਦੇ ਹੋਏ ਉਨ੍ਹਾਂ ਨੂੰ ਧੋਖੇਬਾਜ਼ ਤੱਕ ਆਖ ਦਿੱਤਾ। ਰਾਵਤ ਨੇ ਕਿਹਾ ਸੀ ਕਿ ਜੇਕਰ ਅਮਰਿੰਦਰ ਭਾਜਪਾ ਨਾਲ ਜਾ ਰਹੇ ਹਨ ਤਾਂ ਉਹ ਧਰਮ ਨਿਰਪੱਖ ਨਹੀਂ ਹਨ। ਇਸ ਦੇ ਜਵਾਬ ਵਿੱਚ ਅਮਰਿੰਦਰ ਨੇ ਕਿਹਾ ਕਿ ਧਰਮ ਨਿਰਪੱਖਤਾ ਦੀ ਗੱਲ ਕਰਨੀ ਬੰਦ ਕਰੋ।

    ਇਹ ਨਾ ਭੁੱਲੋ ਕਿ ਸਿੱਧੂ 14 ਸਾਲਾਂ ਤੋਂ ਭਾਜਪਾ ਵਿਚ ਸਨ ਅਤੇ ਉਸ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਨਾਨਾ ਪਟੋਲੇ ਅਤੇ ਰੇਵਨਾਥ ਰੈਡੀ ਜੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਤੋਂ ਨਹੀਂ ਤਾਂ ਕਿੱਥੋਂ ਆਏ? ਮੌਜੂਦਾ ਪੰਜਾਬ ਸਰਕਾਰ ਵਿੱਚ ਮੰਤਰੀ ਪਰਗਟ ਸਿੰਘ ਵੀ 4 ਸਾਲ ਅਕਾਲੀ ਦਲ ਵਿੱਚ ਰਹੇ।


    ਅਮਰਿੰਦਰ ਨੇ ਪੁੱਛਿਆ ਕਿ ਮਹਾਰਾਸ਼ਟਰ ਵਿੱਚ ਕਾਂਗਰਸ ਸ਼ਿਵ ਸੈਨਾ ਨਾਲ ਕੀ ਕਰ ਰਹੀ ਹੈ। ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਾਂਗਰਸ ਦਾ ਕਥਿਤ ਫਿਰਕੂ ਤਾਕਤਾਂ ਨਾਲ ਗਠਜੋੜ ਕਰਨਾ ਠੀਕ ਹੈ ਜਦੋਂ ਤੱਕ ਉਸ ਨੂੰ ਠੀਕ ਲਗਦਾ ਹੈ? ਜੇ ਇਹ ਬਿਲਕੁਲ ਸਿਆਸੀ ਮੌਕਾਪ੍ਰਸਤੀ ਨਹੀਂ, ਤਾਂ ਫਿਰ ਕੀ ਹੈ?






    ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਟਵੀਟਾਂ ਰਾਹੀ ਵਾਰ ਕੀਤੇ ਸਨ। ਸਿੱਧੂ ਨੇ ਕੈਪਟਨ ਨੂੰ ਖੇਤੀ ਕਾਨੂੰਨਾਂ ਦਾ ਨਿਰਮਾਤਾ ਕਰਾਰ ਦਿੱਤਾ ਸੀ।
    Published by:Gurwinder Singh
    First published: