ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨ ਟਰੇਨ ਰੋਕ ਰਹੇ ਹਨ ਇਸ ਨਾਲ ਉਹਨਾਂ ਦਾ ਹੀ ਨੁਕਸਾਨ ਹੋਵੇਗਾ ਜੇਕਰ ਟਰੇਨਾਂ ਨਹੀ ਚੱਲਣਗੀਆ ਤਾਂ ਫਸਲ ਕਿਵੇ ਚੁੱਕੀ ਜਾਵੇਗੀ। ਉਹਨਾਂ ਨੇ ਕਿਹਾ ਹੈ ਕਿ ਜੇਕਰ ਪੰਪ ਨਹੀ ਚੱਲਣ ਦੇਣਗੇ ਤਾਂ ਤੇਲ ਕਿੱਥੋ ਲੈਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਖੇਤੀ ਕਾਨੂੰਨ ਨੂੰ ਲੈ ਕੇ ਵਿਧਾਨ ਸਭਾ ਦਾ ਸੈਸ਼ਨ ਉਦੋ ਬੁਲਾਇਆ ਜਾਵੇਗਾ ਜਦੋਂ ਸੂਬੇ ਵਿਚ ਕੋਰੋਨਾ ਦਾ ਪ੍ਰਭਾਵ ਘੱਟ ਹੋਵੇਗਾ।
ਇਸ ਤੋਂ ਇਲਾਵਾ ਕੈਪਟਨ ਨੇ ਕਿਹਾ ਕਿ ਸਿੱਧੂ ਨੂੰ ਪ੍ਰਧਾਨ ਬਣਾਉਣ ਵਾਲੇ ਸਵਾਲ ਦਾ ਜਵਾਬ ਦਿੰਦੇ ਕਿਹਾ ਹੈ ਕਿ ਤਿੰਨ ਸਾਲ ਪਹਿਲਾ ਪਾਰਟੀ ਵਿਚ ਆਉਣ ਵਾਲੇ ਨੂੰ ਪ੍ਰਧਾਨ ਕਿਵੇ ਬਣਾਇਆ ਜਾਵੇ।ਕੈਬਨਿਟ ਵਿਚ ਉਸਦਾ ਬਿਜਲੀ ਵਿਭਾਗ ਖਾਲੀ ਪਿਆ ਹੈ ਜੇਕਰ ਸਿੱਧੂ ਆਉਣਾ ਚਾਹੁੰਦੇ ਹਨ ਤਾਂ ਵਿਭਾਗ ਸੰਭਲਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।