• Home
 • »
 • News
 • »
 • punjab
 • »
 • STORY ONLY 897 PILGRIMS PAID OBEISANCE AT KARTARPUR SAHIB WITHIN FIRST 3 DAYS

ਪਹਿਲੇ 4 ਦਿਨ ਸਿਰਫ਼ 1463 ਸ਼ਰਧਾਲੂ ਗਏ ਕਰਤਾਰਪੁਰ ਸਾਹਿਬ

ਦੋਵੇਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਸੀ ਕਿ ਰੋਜ਼ਾਨਾ 5,000 ਸ਼ਰਧਾਲੂ ਇਤਿਹਾਸਕ ਗੁਰੂਘਰ ਵਿੱਚ ਮੱਥਾ ਟੇਕਣ ਲਈ ਸਰਹੱਦ ਪਾਰ ਕਰ ਸਕਦੇ ਹਨ...

 • Share this:
  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹੇ ਗਏ ਕਰਤਾਰਪੁਰ ਕੋਰੀਡੋਰ ਦੇ ਰਸਤੇ ਰੋਜ਼ਾਨਾਂ 5 ਹਜ਼ਾਰ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਜਾ ਸਕਦੇ ਹਨ ਪਰ ਚਾਰ ਦਿਨ ਕੇਵਲ 1463 ਸ਼ਰਧਾਲੂ ਹੀ ਗਏ ਹਨ।

  ਕਰਤਾਰਪੁਰ ਸਾਹਿਬ ਲਾਂਘਾ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਤਿੰਨ ਦਿਨਾਂ ’ਚ ਗੁਰਦੁਆਰਾ ਦਰਬਾਰ ਸਾਹਿਬ ਤੱਕ ਸਿਰਫ਼ 897 ਸਿੱਖ ਸ਼ਰਧਾਲੂ ਹੀ ਗਏ ਹਨ। ਲੋਕਾਂ ਦਾ ਮੰਨਣਾ ਹੈ ਕਿ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦੀ ਘਾਟ, ਪਾਸਪੋਰਟ ਦੀ ਜ਼ਰੂਰਤ ਤੇ ਪਾਕਿਸਤਾਨ ਵੱਲੋਂ ਲਗਭਗ 1,600 ਰੁਪਏ (20 ਡਾਲਰ) ਦੀ ਸਰਵਿਸ ਫ਼ੀਸ ਵਸੂਲਣਾ ਇਸ ਲਈ ਜ਼ਿੰਮੇਵਾਰ ਹਨ। ਲੋਕਾਂ ਨੇ ਇਹ ਵੀ ਦੱਸਿਆ ਕਿ ਪਾਕਿਸਾਨ ਜਾਣ ਤੋਂ ਬਾਅਦ ਅਮਰੀਕਾ ਤੇ ਹੋਰ ਦੇਸ਼ਾਂ ਦਾ ਵੀਜ਼ਾ ਨਾ ਮਿਲਣ ਦੇ ਡਰ ਕਾਰਨ ਵੀ ਲੋਕ ਤੇ ਖ਼ਾਸ ਤੌਰ ’ਤੇ ਨੌਜਵਾਨ ਉੱਥੇ ਵੱਡੀ ਗਿਣਤੀ ’ਚ ਨਹੀਂ ਜਾ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 9 ਨਵੰਬਰ ਨੂੰ ਭਾਰਤ ਵਾਲੇ ਪਾਸੇ ਇਸ ਲਾਂਘੇ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ ਸੀ ਤੇ ਪਹਿਲੇ ਤਿੰਨ ਸਿਰਫ਼ 897 ਸ਼ਰਧਾਲੂ ਹੀ ਕਰਤਾਰਪੁਰ ਸਾਹਿਬ ਲਾਂਘੇ ਦੇ ਦਰਸ਼ਨਾਂ ਲਈ ਗਏ ਹਨ। ਇੰਟੈਗਰੇਟਡ ਚੈੱਕ ਪੋਸਟ ਵਿੱਚ ਇੱਕ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ 10, 11 ਅਤੇ 12 ਨਵੰਬਰ ਨੂੰ ਕ੍ਰਮਵਾਰ 229, 122 ਅਤੇ 546 ਸ਼ਰਧਾਲੂ ਕਰਤਾਰਪੁਰ ਸਾਹਿਬ ਗਏ ਹਨ। ਇਹ ਗਿਣਤੀ ਉਸ ਅੰਕੜੇ ਤੋਂ ਕਾਫ਼ੀ ਘੱਟ ਹੈ, ਜਿਸ ਲਈ ਭਾਰਤ ਤੇ ਪਾਕਿਸਤਾਨ ਸਹਿਮਤ ਹੋਏ ਸਨ।

  ਦੋਵੇਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਸੀ ਕਿ ਰੋਜ਼ਾਨਾ 5,000 ਸ਼ਰਧਾਲੂ ਇਤਿਹਾਸਕ ਗੁਰੂਘਰ ਵਿੱਚ ਮੱਥਾ ਟੇਕਣ ਲਈ ਸਰਹੱਦ ਪਾਰ ਕਰ ਸਕਦੇ ਹਨ।
  Published by:Abhishek Bhardwaj
  First published:
  Advertisement
  Advertisement