ਕਿਸਾਨਾਂ ਦਾ ਐਲਾਨ- ਜੁਰਮਾਨਾ ਭਾਵੇਂ ਇਕ ਕਰੋੜ ਕਰੋ ਜਾਂ 10 ਕਰੋੜ, ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ ਪਰਾਲੀ ਇਸੇ ਤਰ੍ਹਾਂ ਫੂਕਾਂਗੇ

News18 Punjabi | News18 Punjab
Updated: October 30, 2020, 6:53 PM IST
share image
ਕਿਸਾਨਾਂ ਦਾ ਐਲਾਨ- ਜੁਰਮਾਨਾ ਭਾਵੇਂ ਇਕ ਕਰੋੜ ਕਰੋ ਜਾਂ 10 ਕਰੋੜ, ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ ਪਰਾਲੀ ਇਸੇ ਤਰ੍ਹਾਂ ਫੂਕਾਂਗੇ
ਕਿਸਾਨਾਂ ਦਾ ਐਲਾਨ- ਜੁਰਮਾਨਾ ਭਾਵੇਂ ਇਕ ਕਰੋੜ ਕਰੋ ਜਾਂ 10 ਕਰੋੜ, ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ ਪਰਾਲੀ ਇਸੇ ਤਰ੍ਹਾਂ ਫੂਕਾਂਗੇ

  • Share this:
  • Facebook share img
  • Twitter share img
  • Linkedin share img
Bhupinder Singh Nabha

ਪੰਜਾਬ ਵਿੱਚ ਝੋਨੇ ਦੀ ਪਰਾਲੀ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਇੱਕ ਆਰਡੀਨੈਂਸ ਬਣਾਇਆ ਗਿਆ ਹੈ। ਜਿਸ ਨੂੰ ਦੇਸ਼ ਦੇ ਰਾਸ਼ਟਰਪਤੀ ਵਲੋਂ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਆਰਡੀਨੈਂਸ ਨੂੰ ਸੁਪਰੀਮ ਕੋਰਟ ਕੋਲ ਕੇਂਦਰ ਸਰਕਾਰ ਨੇ ਪੇਸ਼ ਕੀਤਾ ਹੈ।

ਆਰਡੀਨੈਂਸ ਅਨੁਸਾਰ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਜਾਂ ਉਦਯੋਗਪਤੀ ਪ੍ਰਦੂਸ਼ਣ ਫ਼ੈਲਾਵੇਗਾ ਤਾਂ ਉਸ ਨੂੰ 1 ਕਰੋੜ ਰੁਪਏ ਜ਼ੁਰਮਾਨਾ ਅਤੇ 5 ਸਾਲ ਦੀ ਸਜ਼ਾ ਤੈਅ ਕੀਤੀ ਗਈ ਹੈ। ਭਾਵੇਂ ਕਿ ਕੇਂਦਰ ਸਰਕਾਰ ਵੱਲੋਂ  ਆਰਡੀਨੈਂਸ ਬਣਾ ਦਿੱਤਾ ਹੈ ਪਰ ਨਾਭਾ ਸ਼ਹਿਰ ਦੇ ਕਿਸਾਨ ਇਸ ਆਰਡੀਨੈਂਸ ਨੂੰ ਨਹੀਂ ਮੰਨਦੇ ਅਤੇ ਸ਼ਰੇਆਮ ਕਿਸਾਨ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਰਹੇ ਹਨ। ਕਿਸਾਨਾਂ ਨੇ ਮੋਦੀ ਸਰਕਾਰ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ ਕਿ ਭਾਵੇਂ 1 ਕਰੋੜ ਦੀ ਬਜਾਏ 10 ਕਰੋੜ ਰੁਪਏ ਜੁਰਮਾਨਾ ਰੱਖ ਦੇਣ ਪਰ ਕਿਸਾਨ ਪਹਿਲਾਂ ਦੀ ਤਰ੍ਹਾਂ ਹੀ ਪਰਾਲੀ ਨੂੰ ਅੱਗ ਲਗਾਉਣਗੇ ਕਿਉਂਕਿ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਅਜੇ ਤੱਕ ਸੰਦ ਮੁਹੱਈਆ ਨਹੀਂ ਕਰਵਾਏ ਗਏ ਕਿਸਾਨ ਕਰਨ ਤੇ ਕੀ ਕਰਨ।
ਵਧ ਰਹੇ ਪ੍ਰਦੂਸ਼ਣ ਨੂੰ ਵੇਖਦਿਆਂ ਕੇਂਦਰ ਸਰਕਾਰ ਵੱਲੋਂ ਸਖ਼ਤ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਸੋਚਣ ਲਈ ਭਾਵੇਂ ਮਜਬੂਰ ਕਰ ਦਿੱਤਾ ਹੈ ਪਰ ਕਿਸਾਨ ਕੇਂਦਰ ਸਰਕਾਰ ਦੇ ਫਰਮਾਨ ਨੂੰ ਮੰਨਣ ਲਈ ਤਿਆਰ ਨਹੀਂ। ਜਿਸ ਦੀ ਸਾਫ਼ ਉਧਾਰਨ ਵੇਖਣ ਨੂੰ ਮਿਲ ਰਹੀ ਹੈ ਨਾਭਾ ਵਿਖੇ ਜਿੱਥੇ ਖੇਤਾਂ ਵਿਚ  ਕਿਸਾਨ ਸ਼ਰੇਆਮ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਿਚ ਕਿਸੇ ਵੀ ਤਰ੍ਹਾਂ ਦਾ ਡਰ ਭੈਅ ਨਹੀਂ ਮੰਨਦੇl

ਇਸ ਮੌਕੇ ਉਤੇ ਕਿਸਾਨ ਆਗੂ ਜਾਤੀ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਾਡੀ ਪਰਾਲੀ ਦਾ ਧੂੰਆਂ ਦਿੱਲੀ ਵਿਚ ਦਿੱਸ ਰਿਹਾ ਹੈ ਕਿ ਉਹ ਪਰਦੂਸ਼ਣ ਫੈਲਾ ਰਿਹਾ ਹੈ। ਜਦੋਂ ਕਿ ਦਿੱਲੀ ਵਿੱਚ  ਕੈਮੀਕਲ ਫੈਕਟਰੀਆਂ ਦਾ  ਧੂੰਆਂ ਕਿੱਥੇ ਜਾਂਦਾ ਹੈ, ਮੋਦੀ ਨੂੰ ਇਹ ਨਹੀਂ ਪਤਾ। ਸਰਕਾਰਾਂ ਕਿਸਾਨਾਂ ਨੂੰ ਪਰਾਲੀ ਇਕੱਠਾ ਕਰਨ ਲਈ ਸੰਦ ਮੁਹੱਈਆ ਨਹੀਂ ਕਰਵਾ ਰਹੀ ਹੈ ਅਤੇ ਕਿਸਾਨ ਮਹਿੰਗੇ ਭਾਅ ਦੇ ਸੰਦ ਕਿੱਥੋਂ ਲਿਆਉਣ ਜਾਂ ਫਿਰ ਸਰਕਾਰ 2500 ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਤਾਂ ਹੀ ਕਿਸਾਨ ਪਰਾਲੀ ਨੂੰ ਅੱਗ ਲਾਉਣਾ ਬੰਦ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਮੋਦੀ ਦੇ ਹੁਕਮਾਂ ਨੂੰ ਨਹੀਂ ਮੰਨਦੇ ਕਿਉਂਕਿ ਪੰਜਾਬ ਦਾ ਸਾਰਾ ਕਿਸਾਨ ਇਕਜੁਟ ਹੈ।
Published by: Gurwinder Singh
First published: October 30, 2020, 6:08 PM IST
ਹੋਰ ਪੜ੍ਹੋ
ਅਗਲੀ ਖ਼ਬਰ