ਸਰਕਾਰ ਦੀ ਮੰਨੀ ਸਲਾਹ, ਹੁਣ ਦਰ ਦਰ ਦੀਆਂ ਠੋਕਰਾਂ ਖਾ ਰਹੇ...

News18 Punjab
Updated: October 26, 2018, 1:24 PM IST
share image
ਸਰਕਾਰ ਦੀ ਮੰਨੀ ਸਲਾਹ, ਹੁਣ ਦਰ ਦਰ ਦੀਆਂ ਠੋਕਰਾਂ ਖਾ ਰਹੇ...
ਸਰਕਾਰ ਦੀ ਮੰਨੀ ਸਲਾਹ, ਹੁਣ ਦਰ ਦਰ ਦੀਆਂ ਠੋਕਰਾਂ ਖਾ ਰਹੇ...

  • Share this:
  • Facebook share img
  • Twitter share img
  • Linkedin share img
ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਜਾਗਰੂਕ ਕਰ ਰਹੀ ਹੈ। ਪਰਾਲੀ ਨੂੰ ਅੱਗ ਨਾ ਲਾ ਕੇ ਇਸ ਦੇ ਬਦਲ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ਵਿੱਚ ਪਟਿਆਲਾ ਵਿੱਚ ਅਜਿਹੇ ਕਿਸਾਨਾਂ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਸਰਕਾਰ ਦੀ ਸਲਾਹ ਮੰਨ ਕੇ ਪਛਤਾ ਰਹੇ ਹਨ।

ਨਾਭਾ ਖੇਤਰ ਵਿੱਚ ਕਈ ਪਿੰਡਾਂ ਦੇ ਕਿਸਾਨਾਂ ਨੇ ਲੱਖਾਂ ਰੁਪਏ ਲੱਗਾ ਕੇ ਪਰਾਲੀ ਵੇਚਣ ਦੀ ਕੋਸ਼ਿਸ਼ ਕੀਤੀ ਪਰ ਕੰਪਨੀ ਨੇ ਕਰੀਬ ਚਾਰ ਕਰੋੜ ਦਾ ਭੁਗਤਾਨ ਨਹੀਂ ਕੀਤਾ। ਜਿਸ ਕਾਰਨ ਕਿਸਾਨ ਭੁਗਤਾਨ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਪਰੇਸ਼ਾਨ ਕਿਸਾਨਾਂ ਨੇ ਆਪਣਾ ਪੈਸਾ ਲੈਣ ਲਈ ਮੁੱਖ ਮੰਤਰੀ ਤੱਕ ਵੀ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ ਹਾਰ ਕੇ ਇਹ ਕਿਸਾਨ ਮਜਬੂਰੀ ਵਿੱਚ ਮੁੜ ਤੋਂ ਪਰਾਲੀ ਸਾੜਨ ਲਈ ਮਜਬੂਰ ਹੋ ਗਏ।

ਪੀੜਤ ਕਿਸਾਨ ਚਮਕੌਰ ਸਿੰਘ ਘਨੁਡਕੀ, ਜਸਵਿੰਦਰ ਸਿੰਘ ਮੱਲੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ 30 ਤੋਂ 50 ਲੱਖ ਖ਼ਰੀਦ ਕੇ ਪਰਾਲੀ ਦੀਆਂ ਗੰਢਾਂ  ਬਣਾ ਕੇ ਬਿਜਲੀ ਪੈਦਾ ਕਰਨ ਵਾਲੀ ਕੰਪਨੀ ਪੰਜਾਬ ਬਾਓਮਾਸ ਲਿਮਿਟੇਡ ਬਘੌਰਾ(ਘਨੌਰ) ਦੇ ਨਾਲ ਕਰਾਰ ਕੀਤਾ ਸੀ। ਪਰਾਲੀ ਦੀਆਂ ਗੱਠਾਂ ਬਣਾ ਕੇ 1300 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਭੁਗਤਾਨ ਕਰਨ ਦੀ ਗੱਲ ਹੋਈ ਸੀ। ਕਰਾਰ ਦੇ ਮੁਤਾਬਕ 50 ਫ਼ੀਸਦੀ ਭੁਗਤਾਨ ਦਸੰਬਰ 2017 ਤੇ ਬਾਕੀ ਮਾਰਚ 2018 ਤੱਕ ਕੀਤਾ ਜਾਣਾ ਤੈਅ ਹੋਇਆ ਸੀ।
ਕੰਪਨੀ ਨੇ ਚਮਕੌਰ ਨੂੰ ਸਾਢੇ ਗਿਆਰਾਂ ਲੱਖ ਵਿੱਚੋਂ ਸਿਰਫ਼ ਢਾਈ ਲੱਖ ਦੀ ਪੇਮੈਂਟ ਕੀਤੀ ਜਦਕਿ ਜਸਵਿੰਦਰ ਸਿੰਘ ਮੱਲੇਵਾਲ ਨੂੰ 15 ਲੱਖ ਵਿੱਚੋਂ ਸਿਰਫ਼ 3 ਲੱਖ ਰੁਪਏ ਦਾ ਭੁਗਤਾਨ ਕੀਤਾ। ਬਾਕੀ ਰਾਸ਼ੀ ਹਾਲੇ ਤੱਕ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਬਕਾਇਆ ਰਾਸ਼ੀ ਲੈਣ ਲਈ ਕਿਸਾਨਾਂ ਨੇ ਐਸਡੀਐਮ ਤੋਂ ਲੈ ਕੇ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਵੀ ਮਿਲੇ। ਚੰਡੀਗੜ੍ਹ ਦੇ ਕਈ ਦਫ਼ਤਰਾਂ ਦੇ ਵੀ ਚੱਕਰ ਲੱਗਾ ਚੁੱਕੇ ਹਨ ਪਰ ਉਨ੍ਹਾਂ ਨੂੰ ਕੋਈ ਫ਼ਾਇਦਾ ਨਾ ਹੋਇਆ।
First published: October 26, 2018, 1:16 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading