Home /News /punjab /

ਅਵਾਰਾ ਕੁੱਤੇ ਦੇ ਵੱਢਣ ਨਾਲ 7 ਸਾਲਾ ਮਾਸੂਮ ਦੀ ਮੌਤ, ਹਰ ਰੋਜ਼ 300 ਲੋਕ ਅਵਾਰਾ ਕੁੱਤਿਆਂ ਦਾ ਹੁੰਦੇ ਹਨ ਸ਼ਿਕਾਰ

  • Share this:

ਨਾਭਾ ਬਲਾੱਕ ਪਿੰਡ ਮਹਿਸ ਵਿੱਚ ਭੱਠੇ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੇ 7 ਸਾਲਾ ਬੱਚੇ ਮਨੀਸ਼ ਦਾ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਬੁਰਾ ਹਾਲ ਕਰ ਦਿੱਤਾ ਸੀ ਤੇ ਬੀਤੀ ਰਾਤ ਚੰਡੀਗੜ੍ਹ ਦੇ ਪੀਜੀਆਈ ਵਿੱਚ ਇਲ਼ਾਜ ਦੌਰਾਨ ਉਸਦੀ ਮੌਤ ਹੋ ਗਈ।

ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸੂਬੇ ਵਿੱਚ ਅਵਾਰਾ ਕੁੱਤਿਆਂ ਵੱਲੋਂ ਵੱਢੇ ਜਾਣ ਦੀਆਂ ਕਈ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ ਪਰ ਇਸ ਵਿਰੁੱਧ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਆਈਟੀਆਈ ਤਹਿਤ ਖੁਲਾਸਾ ਹੋਇਆ ਹੈ ਕਿ ਸੂਬੇ ਵਿੱਚ ਹਰ ਰੋਜ਼ 300 ਲੋਕ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੁੰਦੇ ਹਨ। ਸਾਲ 2017 ਵਿੱਚ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢੇ ਜਾਣ ਦੇ ਕਰੀਬ 1 ਲੱਖ ਮਾਮਲੇ ਸਾਹਮਣੇ ਆਏ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਲੁਧਿਆਣਾ ਵਿੱਚ ਅਵਾਰਾ ਕੁੱਤਿਆਂ ਦਾ ਸਭ ਤੋਂ ਵੱਧ ਕਹਿਰ ਹੈ ਜਿੱਥੋਂ 13 ਹਜ਼ਾਰ ਮਾਮਲੇ ਸਾਹਮਣੇ ਆਏ ਸਨ। ਸਾਲ 2017 ਵਿੱਚ ਪਟਿਆਲਾ ਸ਼ਹਿਰ ਤੋਂ ਕੁੱਤਿਆਂ ਦੇ ਕੱਟਣ ਦੇ 9700 ਮਾਮਲੇ ਸਾਹਮਣੇ ਆਏ, ਜਲੰਧਰ ਤੋਂ 8100 ਮਾਮਲੇ ਸਾਹਮਣੇ ਆਏ, ਹੁਸ਼ਿਆਰਪੁਰ ਤੋਂ 7900 ਮਾਮਲੇ, ਕਪੂਰਥਲਾ ਤੋਂ 6700 ਮਾਮਲੇ ਸਾਹਮਣੇ ਆਏ ਸਨ।

First published:

Tags: Punjab, Street dogs