ਚੰਡੀਗੜ੍ਹ। ਪੰਜਾਬ ਸਰਕਾਰ (Punjab Government) ਵੱਲੋਂ ਚਾਈਨੀਜ਼ ਪਤੰਗਾਂ ਦੀ ਵਿਕਰੀ, ਸਟੋਰੇਜ ਅਤੇ ਖਰੀਦਦਾਰੀ 'ਤੇ ਪਾਬੰਦੀ ਲਗਾਉਣ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਇੱਕ ਹਫ਼ਤੇ ਦੇ ਅੰਦਰ ਹੀ ਇਸ ਮਾਰੂ ਪਤੰਗ ਦੇ ਮਾਂਝੇ (Chinese Kite String) ਵੇਚਣ ਵਾਲੇ 56 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ 50 ਐਫਆਈਆਰ ਦਰਜ ਕਰਕੇ ਚੀਨੀ ਮਾਂਝੇ ਦੇ 1502 ਬੰਡਲ ਜ਼ਬਤ ਕੀਤੇ ਹਨ।
ਪੁਲਿਸ ਵਿਭਾਗ ਦੇ ਬੁਲਾਰੇ ਅਨੁਸਾਰ ਚੀਨੀ ਮਾਂਝੇ (Crackdown on Chinese Kite String) 'ਤੇ ਸ਼ਿਕੰਜਾ ਕੱਸਣ ਤੋਂ ਬਾਅਦ ਪੁਲਿਸ ਨੇ 19 ਦਸੰਬਰ 2022 ਤੋਂ ਹੁਣ ਤੱਕ 284 ਐਫਆਈਆਰ ਦਰਜ ਕੀਤੀਆਂ ਹਨ, ਚੀਨੀ ਪਤੰਗਾਂ ਦੇ ਕੁੱਲ 12,866 ਬੰਡਲ ਜ਼ਬਤ ਕੀਤੇ ਹਨ ਅਤੇ 311 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਚਾਈਨੀਜ਼ ਮਾਂਝੇ ਦੀ ਖਰੀਦੋ-ਫਰੋਖਤ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇਗੀ। ਗੌਰਤਲਬ ਹੈ ਕਿ ਲੋਹੜੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬ ਦੇ ਸਮਰਾਲਾ 'ਚ ਪਾਬੰਦੀਸ਼ੁਦਾ ਚੀਨੀ ਮਾਂਝੇ ਵੱਲੋਂ ਪੰਜ ਸਾਲ ਦੇ ਬੱਚੇ ਦਾ ਮੂੰਹ ਬੁਰੀ ਤਰ੍ਹਾਂ ਕੱਟ ਦਿੱਤਾ ਗਿਆ। ਬੱਚੇ ਦੇ ਚਿਹਰੇ 'ਤੇ ਕੱਟ ਦੇ ਜ਼ਖਮ ਇੰਨੇ ਡੂੰਘੇ ਸਨ ਕਿ ਡਾਕਟਰਾਂ ਨੂੰ ਇਸ ਨੂੰ ਠੀਕ ਕਰਨ ਲਈ ਚਿਹਰੇ 'ਤੇ 120 ਟਾਂਕੇ ਲਗਾਉਣੇ ਪਏ।
ਇਸ ਸਾਲ ਚੀਨੀ ਮਾਂਝੇ ਦੀ ਪਕੜ ਕਾਰਨ ਪੰਜਾਬ ਵਿੱਚ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਜੁਲਾਈ 2017 ਵਿੱਚ, ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਦੇਸ਼ ਭਰ ਵਿੱਚ ਇਸ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਸੀ। ਪਾਬੰਦੀ ਤੋਂ ਬਾਅਦ ਚੀਨੀ ਮਾਂਝਾ ਬਣਾਉਣ ਵਾਲੀਆਂ ਕੰਪਨੀਆਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਪਰ ਉਥੋਂ ਵੀ ਉਸ ਨੂੰ ਰਾਹਤ ਨਹੀਂ ਮਿਲੀ। ਚੀਨੀ ਮਾਂਝੇ ਨੂੰ ਨਾਈਲੋਨ ਧਾਗੇ ਵਿੱਚ ਧਾਤੂ ਪਾਊਡਰ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇਸ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਦਿੱਲੀ ਸਰਕਾਰ ਨੇ ਐਨਜੀਟੀ ਦੀ ਪਾਬੰਦੀ ਤੋਂ ਬਾਅਦ ਇਸ ਨੂੰ ਰੱਖਣ ਅਤੇ ਵਰਤਣ ਲਈ ਵੱਧ ਤੋਂ ਵੱਧ 5 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਵੀ ਕੀਤੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chine, Kite flying, Punjab government, Punjab Police