NHM ਸਿਹਤ ਕਰਮਚਾਰੀਆਂ ਦੀ ਚੌਥੇ ਦਿਨ ਵੀ ਮੁਕੰਮਲ ਹੜਤਾਲ, ਨਿਗੂਣੀਆਂ ਤਨਖਾਹਾਂ ਦੇ ਵਾਧੇ ਦੇ ਜਾਰੀ ਪੱਤਰ ਸਾੜੇ

News18 Punjabi | News18 Punjab
Updated: May 7, 2021, 4:23 PM IST
share image
NHM ਸਿਹਤ ਕਰਮਚਾਰੀਆਂ ਦੀ ਚੌਥੇ ਦਿਨ ਵੀ ਮੁਕੰਮਲ ਹੜਤਾਲ, ਨਿਗੂਣੀਆਂ ਤਨਖਾਹਾਂ ਦੇ ਵਾਧੇ ਦੇ ਜਾਰੀ ਪੱਤਰ ਸਾੜੇ
ਸੈਕੜੇ ਸਿਹਤ ਮੁਲਾਜ਼ਮ ਆਪਣੀਆਂ ਸੇਵਾਵਾਂ ਠੱਪ ਕਰਕੇ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਵਿੱਚ ਅੱਜ ਚੌਥੇ ਦਿਨ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਰਹੇ।

ਸਰਕਾਰ ਵੱਲੋਂ ਜਾਰੀ ਨਿਗੂਣੀਆਂ ਤਨਖਾਹਾਂ ਵਿੱਚ 9 ਪ੍ਰਤੀਸ਼ਤ ਵਾਧੇ ਵਾਲੇ ਪੱਤਰ ਦੀਆਂ ਕਾਪੀਆਂ ਸਾੜ ਕੇ ਕੌਮੀ ਸਿਹਤ ਕਰਮਚਾਰੀਆਂ ਰੋਸ ਪ੍ਰਦਸ਼ਨ ਕੀਤਾ।

  • Share this:
  • Facebook share img
  • Twitter share img
  • Linkedin share img
ਬਰਨਾਲਾ : ਸਰਕਾਰ ਅਤੇ ਉੱਚ ਅਧਿਕਾਰੀਆਂ ਵੱਲੋਂ ਕਰੋਨਾ ਯੋਧਿਆਂ ਐਨ.ਐਚ.ਐਮ. ਸਿਹਤ ਕਰਮਚਾਰੀਆਂ ਨੂੰ ਬਣਦਾ ਮਾਣ ਸਨਮਾਨ ਅਤੇ ਗੁਜਾਰੇ ਲਾਇਕ ਤਨਖਾਹਾਂ ਦੇਣ ਤੋਂ ਕਿਨਾਰਾ ਕਰਦੇ ਹੋਏ ਸਿਹਤ ਕਰਮਚਾਰੀਆਂ ਨੂੰ ਹੜਤਾਲ ਤੇ ਜਾਣ ਲਈ ਮਜਬੂਰ ਕੀਤਾ ਹੈ। ਕੌਮੀ ਸਿਹਤ ਮਿਸ਼ਨ ਤਹਿਤ ਕੰਮ ਕਰਦੇ ਡਾਕਟਰਾਂ, ਸਟਾਫ ਨਰਸਾਂ, ਏਐਨਐਮ, ਲੈਬ ਤਕਨੀਸ਼ਨ ਸਮੇਤ ਜਿਲ੍ਹੇ ਦੇ ਸੈਕੜੇ ਸਿਹਤ ਮੁਲਾਜ਼ਮ ਆਪਣੀਆਂ ਸੇਵਾਵਾਂ ਠੱਪ ਕਰਕੇ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਵਿੱਚ ਅੱਜ ਚੌਥੇ ਦਿਨ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਰਹੇ। ਇਹ ਕਰਮਚਾਰੀ ਕਰੋਨਾ ਜੰਗ ਵਿੱਚ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਕੰਮ ਕਰ ਰਹੇ ਹਨ, ਪ੍ਰੰਤੂ ਇਹ ਫੋਜ ਅੱਜ ਵੀ ਠੇਕੇ ਤੇ ਹੈ। ਸਰਕਾਰ ਵੱਲੋਂ ਪਿਛਲੇ ਦਿਨੀ ਇਹਨਾਂ ਕਰਮਚਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਨਿਗੂਣੀਆਂ ਤਨਖਾਹਾਂ ਵਿੱਚ 9 ਪ੍ਰਤੀਸ਼ਤ ਵਾਧੇ ਦਾ ਪੱਤਰ ਜਾਰੀ ਕੀਤਾ ਸੀ ਜਿਸ ਨੂੰ ਯੂਨੀਅਨਾਂ ਨੇ ਸਿਰੇ ਤੋਂ ਖਾਰਜ ਕੀਤਾ ਅਤੇ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ।

ਹੜਤਾਲ ਕਰਨਾ ਇਨ੍ਹਾਂ ਦਾ ਸੌਂਕ ਨਹੀ ਬਲਕਿ ਬਲਕਿ ਮਜਬੂਰੀ ਬਣ ਚੁੱਕਾ ਹੈ ਕਿਉਂਕਿ ਜੋ ਨਿਗੂਣੀਆਂ ਤਨਖਾਹਾਂ ਇਹਨਾਂ ਨੂੰ ਮਿਲ ਰਹੀਆਂ ਹਨ ਉਸ ਨਾਲ ਮਹਿੰਗਾਈ ਦੇ ਯੁੱਗ ਵਿੱਚ ਪਰਿਵਾਰ ਪਾਲਣਾ ਔਖਾ ਹੋ ਗਿਆ ਹੈ। ਇਹਨਾਂ ਕਰਮਚਾਰੀਆਂ ਦੇ ਹੜਤਾਲ ਕਾਰਨ ਕਈ ਜਗ੍ਹਾਂ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਸਿਹਤ ਵਿਭਾਗ ਵਿੱਚ ਭਰਤੀ ਡਰਾਇਵਰ ਲੋਕਾਂ ਦੇ ਕਰੋਨਾ ਸੈਂਪਲ ਲੈਣ ਦੀ ਡਿਊਟੀ ਕਰ ਰਹੇ ਹਨ। ਇਸ ਤਰ੍ਹਾਂ ਕਰਕੇ ਪੰਜਾਬ ਸਰਕਾਰ ਵੱਲੋਂ ਐਨ.ਐਚ.ਐਮ. ਮੁਲਾਜਮਾਂ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ।

ਜਿਆਦਾਤਰ ਕਰਮਚਾਰੀਆਂ ਦੀ ਡਿਊਟੀ ਕਰੋਨਾ ਰਿਪੋਟਿੰਗ, ਕਰੋਨਾ ਸੈਪਲਿੰਗ, ਵੈਕਸੀਨੇਸ਼ਨ ਆਦਿ ਐਮਰਜੈਂਸੀ ਸੇਵਾਵਾਂ ਵਿੱਚ ਲੱਗੀ ਹੋਈ ਹੈ। ਇਹਨਾਂ ਕਰਮਚਾਰੀਆਂ ਦੇ ਹੜਤਾਲ ਤੇ ਜਾਣ ਨਾਲ ਐਮਰਜੈਂਸੀ ਕੰਮ ਬੰਦ ਹੋਣ ਕਾਰਨ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਜਿਸ ਦਾ ਨਿਰੋਲ ਜਿੰਮੇਵਾਰ ਸਰਕਾਰੀ ਤੰਤਰ ਹੈ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਹਨ।
ਇਸ ਮੌਕੇ ਇਕੱਤਰ ਹੋਏ ਸਿਹਤ ਮੁਲਜ਼ਮਾਂ ਨੇ ਸਰਕਾਰ ਵੱਲੋਂ ਜਾਰੀ ਨਿਗੂਣੀਆਂ ਤਨਖਾਹਾਂ ਵਿੱਚ 9 ਪ੍ਰਤੀਸ਼ਤ ਵਾਧੇ ਵਾਲੇ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਸ਼ਨ ਕੀਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਐਨਐਚਐਮ ਇੰਪਲਾਈਜ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਕਮਲਜੀਤ ਕੌਰ ਪੱਤੀ,ਜਨਰਲ ਸਕੱਤਰ ਗੁਰਦੀਪ ਸਿੰਘ ਤੇ ਡਾਕਟਰ ਪੂਨਮ, ਮੀਤ ਪ੍ਰਧਾਨ ਸੀਐਚਓ ਸੰਦੀਪ ਕੌਰ, ਵਿੱਤ ਸਕੱਤਰ ਗੁਰਜੀਤ ਸਿੰਘ ਤੇ ਡਾ. ਗੁਰਵਿੰਦਰ ਸਿੰਘ,ਪ੍ਰੈੱਸ ਸਕੱਤਰ ਹਰਜੀਤ ਸਿੰਘ,ਡਾਕਟਰ ਭਵਨ,ਮੰਜੂ,ਸੁਰਜੀਤ ਸਿੰਘ ਰੇਡੀਓਗ੍ਰਾਫਰ,ਜੁਝਾਰ ਸਿੰਘ ਤੇ ਡੀਪੀਐਮ  ਕੁਲਵੰਤ ਸਿੰਘ ਵਿਰਕ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਘੰਰਸ ਨੂੰ ਹੋਰ ਤੇਜ ਕੀਤਾ ਜਾਵੇਗਾ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ ਅਤੇ ਆਪਣੇ ਬਣਦੇ ਹੱਕ ਲਏ ਜਾ ਸਕਣ। ਇਸ ਮੌਕੇ ਨੇ ਸੈਂਕੜਿਆਂ ਦੀ ਤਦਾਦ ਵਿੱਚ ਸਿਹਤ ਕਾਮੇ ਮੌਜੂਦ ਸਨ ਤੇ ਉਨ੍ਹਾਂ ਕਿਹਾ ਕਿ  ਜਿਨ੍ਹਾਂ ਟਾਇਮ ਸਰਕਾਰ ਦੇ ਸਿਹਤ ਮੰਤਰੀ ਇਨ੍ਹਾਂ ਕਰਮਚਾਰੀਆਂ ਦੀ ਜਾਇਜ ਮੰਗਾਂ ਨੂੰ ਨਹੀਂ ਮੰਨਦੇ ਹੜਤਾਲ ਜਾਰੀ ਰੱਖੀ ਜਾਏਗੀ।
Published by: Sukhwinder Singh
First published: May 7, 2021, 4:23 PM IST
ਹੋਰ ਪੜ੍ਹੋ
ਅਗਲੀ ਖ਼ਬਰ