ਕੇਂਦਰੀ ਖੇਤੀ ਆਰਡੀਨੈਂਸ ਮੁੱਦੇ 'ਤੇ ਅਕਾਲੀ ਦਲ ਦਾ ਸਖਤ ਸਟੈਂਡ

News18 Punjabi | News18 Punjab
Updated: September 16, 2020, 8:16 PM IST
share image
ਕੇਂਦਰੀ ਖੇਤੀ ਆਰਡੀਨੈਂਸ ਮੁੱਦੇ 'ਤੇ ਅਕਾਲੀ ਦਲ ਦਾ ਸਖਤ ਸਟੈਂਡ
ਸੁਖਬੀਰ ਬਾਦਲ ਨੇ ਆਰਡੀਨੈਂਸ ਦੇ ਵਿਰੋਧ 'ਚ ਡਟਣ ਦਾ ਐਲਾਨ ਕੀਤਾ (file photo)

ਆਰਡੀਨੈਂਸ ਮੁੱਦੇ 'ਤੇ ਅਕਾਲੀ ਦਲ ਵੱਲੋਂ ਵਿੱਪ ਜਾਰੀ, ਸੁਖਦੇਵ ਢੀਂਡਸਾ ਵੀ ਅਕਾਲੀ ਦਲ ਦੇ ਉਲਟ ਨਹੀਂ ਕਰ ਸਕਣਗੇ ਵੋਟ

  • Share this:
  • Facebook share img
  • Twitter share img
  • Linkedin share img
ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਸਿਆਸਤ 'ਚ ਕੇਂਦਰੀ ਖੇਤੀ ਆਰਡੀਨੈਂਸ ਨੇ ਹਲਚਲ ਮਚਾ ਦਿੱਤੀ ਹੈ, ਅਕਾਲੀ ਦਲ ਨੇ ਇਸ ਮੁੱਦੇ 'ਤੇ ਫੈਸਲਾ ਬਦਲ ਲਿਆ ਹੈ, ਹੁਣ ਅਕਾਲੀ ਦਲ ਸਪੱਸ਼ਟ ਰੂਪ 'ਚ ਆਰਡੀਨੈਂਸ ਮੁੱਦੇ 'ਤੇ ਆਪਣੀ ਭਾਈਵਾਲ ਕੇਂਦਰ ਸਰਕਾਰ ਦੇ ਖਿਲਾਫ਼ ਡਟ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿੱਪ ਜਾਰੀ


ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਵੱਡਾ ਫੈਸਲਾ ਲੈਂਦਿਆਂ ਆਰਡੀਨੈਂਸ ਦੇ ਵਿਰੋਧ 'ਚ ਡਟਣ ਦਾ ਐਲਾਨ ਕਰ ਦਿੱਤਾ ਹੈ, ਪਾਰਟੀ ਨੇ ਇਸ ਤੇ ਇੱਕ ਵਿੱਪ ਜਾਰੀ ਕੀਤਾ ਹੈ। ਇਸ ਵਿੱਪ ਦੇ ਜਾਰੀ ਹੋਣ ਮਗਰੋਂ ਹੁਣ ਪਾਰਟੀ ਦਾ ਕੋਈ ਵੀ ਰਾਜ ਸਭਾ ਸਾਂਸਦ ਜਾਂ ਲੋਕ ਸਭਾ ਸਾਂਸਦ ਪਾਰਟੀ ਦੇ ਫ਼ੈਸਲੇ ਉਲਟ ਵੋਟ ਨਹੀਂ ਕਰ ਸਕੇਗਾ, ਸੁਖਦੇਵ ਸਿੰਘ ਢੀਂਡਸਾ ਨੂੰ ਬੇਸ਼ੱਕ ਪਾਰਟੀ 'ਚੋਂ ਬਾਹਰ ਕੀਤਾ ਜਾ ਚੁੱਕਾ ਹੈ ਪਰ ਉਨ੍ਹਾਂ ਨੂੰ ਵੀ ਪਾਰਟੀ ਦੇ ਫ਼ੈਸਲੇ ਮੁਤਾਬਕ ਹੀ ਵੋਟ ਕਰਨਾ ਹੋਵੇਗਾ।
Published by: Ashish Sharma
First published: September 16, 2020, 8:16 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading