ਤੇਜ਼ ਹਨ੍ਹੇਰੀ ਤੇ ਬੇਮੌਸਮੀ ਬਰਸਾਤ ਨੇ ਕਿਸਾਨਾਂ ਦਾ ਫਿਕਰ ਵਧਾਇਆ, ਕਣਕ ਦੀ ਫਸਲ ਧਰਤੀ ਉਤੇ ਵਿਛੀ

News18 Punjabi | News18 Punjab
Updated: March 23, 2021, 1:18 PM IST
share image
ਤੇਜ਼ ਹਨ੍ਹੇਰੀ ਤੇ ਬੇਮੌਸਮੀ ਬਰਸਾਤ ਨੇ ਕਿਸਾਨਾਂ ਦਾ ਫਿਕਰ ਵਧਾਇਆ, ਕਣਕ ਦੀ ਫਸਲ ਧਰਤੀ ਉਤੇ ਵਿਛੀ
ਤੇਜ਼ ਹਨ੍ਹੇਰੀ ਤੇ ਬੇਮੌਸਮੀ ਬਰਸਾਤ ਨੇ ਕਿਸਾਨਾਂ ਦਾ ਫਿਕਰ ਵਧਾਇਆ, ਕਣਕ ਦੀ ਫਸਲ ਧਰਤੀ ਉਤੇ.

  • Share this:
  • Facebook share img
  • Twitter share img
  • Linkedin share img
ਭੁਪਿੰਦਰ ਸਿੰਘ ਨਾਭਾ

ਹੋਲੀ ਤੋਂ ਪਹਿਲਾਂ ਦੇਸ਼ ਭਰ ਵਿੱਚ ਮੌਸਮ ਦਾ ਮਿਜਾਜ਼ ਬਦਲਣ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ, ਉਥੇ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰ ਤੋਂ ਲੈ ਕੇ ਮੱਧ ਭਾਰਤ ਤੱਕ, ਹਰ ਪਾਸੇ ਬਰਸਾਤ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਮੱਥੇ ਉਤੇ ਚਿੰਤਾ ਦੀਆਂ ਲਕੀਰਾਂ ਨੂੰ ਵਧਾ ਦਿੱਤਾ ਹੈ।

ਬੇਮੌਸਮੀ ਬਰਸਾਤ ਅਤੇ ਝੱਖੜ ਹਨ੍ਹੇਰੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਤਹਿਸ ਨਹਿਸ ਕਰਕੇ ਰੱਖ ਦਿੱਤੀ, ਨਾਭਾ ਵਿਖੇ ਬੀਤੀ ਰਾਤ ਤੋਂ ਹੋ ਰਹੀ ਬਰਸਾਤ ਅਤੇ ਹਨੇਰੀ ਨੇ ਕਣਕ ਦੀ ਫ਼ਸਲ ਨੂੰ ਧਰਤੀ ਉਤੇ ਵਿਛਾ ਦਿੱਤੀ ਹੈ ਅਤੇ ਹੁਣ ਕਿਸਾਨਾਂ ਨੂੰ ਇਹ ਚਿੰਤਾ ਹੈ ਕਿ ਉਹ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਉਹ ਕਿਵੇਂ ਵੱਢਣਗੇ। ਕਿਉਂਕਿ ਜੋ ਕਣਕ ਧਰਤੀ ਉਤੇ ਡਿੱਗ ਪਈ ਹੈ, ਉਹ ਬਿਲਕੁਲ ਖ਼ਰਾਬ ਹੀ ਹੋ ਜਾਵੇਗੀ।
ਇਕ ਪਾਸੇ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਬਰੂਹਾਂ ਉਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਧਰਨੇ ਉਤੇ ਬੈਠਾ ਹੈ ਉੱਥੇ ਦੂਜੇ ਪਾਸੇ ਕੁਦਰਤ ਦੀ ਕਰੋਪੀ ਨੇ ਕਿਸਾਨਾਂ ਦੇ ਸਾਹ ਸੁਕਾ ਦਿੱਤੇ ਹਨ, ਕਿਉਂਕਿ ਕਿਸਾਨਾਂ ਨੂੰ ਉਮੀਦ ਸੀ ਇਸ ਵਾਰ ਉਨ੍ਹਾਂ ਦੀ ਫਸਲ ਵਿੱਚੋਂ ਬਹੁਤ ਵਧੀਆ ਝਾੜ ਨਿਕਲੇਗਾ, ਪਰ ਮੌਸਮ ਵਿਭਾਗ ਵੱਲੋਂ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਬਰਸਾਤ ਦੀ ਭਵਿੱਖਬਾਣੀ ਨੇ ਉਨ੍ਹਾਂ ਦੀਆਂ ਸੱਧਰਾਂ ਉਤੇ ਪਾਣੀ ਫੇਰ ਦਿੱਤਾ।

ਨਾਭਾ ਵਿਖੇ ਤੇਜ਼ ਹਨ੍ਹੇਰੀ ਅਤੇ ਬਰਸਾਤ ਦੇ ਕਾਰਨ ਕਿਸਾਨ ਚਿੰਤਤ ਹਨ। ਹੁਣ ਉਨ੍ਹਾਂ ਦੀ ਫਸਲ ਪੱਕਣ ਦੇ ਕਿਨਾਰੇ ਸੀ ਅਤੇ ਅਖੀਰਲੇ ਸਮੇਂ ਵਿੱਚ ਬਰਸਾਤ ਅਤੇ ਹਨ੍ਹੇਰੀ ਝੱਖੜ ਦੇ ਨਾਲ ਫਸਲ ਬਿਲਕੁੱਲ ਬਰਬਾਦ ਹੋਣ ਦੇ ਕਿਨਾਰੇ ਆ ਗਈ ਹੈ। ਇਸ ਬਾਬਤ ਕਿਸਾਨਾਂ ਦਾ ਕਹਿਣਾ ਹੈ ਇਕ ਪਾਸੇ ਜਿੱਥੇ ਅਸੀਂ ਦਿੱਲੀ ਵਿਖੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਬਰੂਹਾਂ ਉਤੇ ਬੈਠੇ ਹਾਂ ਉੱਥੇ ਦੂਜੇ ਪਾਸੇ ਬੇਮੌਸਮੀ ਬਰਸਾਤ ਦੇ ਕਾਰਨ ਸਾਡੀ ਪੁੱਤਾਂ ਵਾਂਗ ਪਾਲੀ ਫਸਲ ਤਹਿਸ ਨਹਿਸ ਹੋ ਗਈ ਹੈ, ਕਿਉਂਕਿ ਤੇਜ਼ ਹਨ੍ਹੇਰੀ ਦੇ ਨਾਲ ਜਿਹੜੀ ਕਣਕ ਧਰਤੀ ਤੇ ਡਿੱਗ ਪਈ ਹੈ।
Published by: Gurwinder Singh
First published: March 23, 2021, 12:26 PM IST
ਹੋਰ ਪੜ੍ਹੋ
ਅਗਲੀ ਖ਼ਬਰ