ਲੁਧਿਆਣਾ ਦੇ ਇਲਾਕੇ ਗੁਰਮੇਲ ਨਗਰ 'ਚ ਪ੍ਰਿੰਸੀਪਲ ਤੇ ਅਧਿਆਪਕਾ ਦੀ ਜ਼ਲਾਲਤ ਤੇ ਕੁੱਟਮਾਰ ਤੋਂ ਦੁਖੀ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ। ਮਿ੍ਤਕ ਦੀ ਸ਼ਨਾਖ਼ਤ ਧਨੰਜੇ ਤਿਵਾੜੀ ਪੁੱਤਰ ਬਿ੍ਜ ਰਾਜ ਵਜੋਂ ਕੀਤੀ ਗਈ ਹੈ ਜਿਸ ਦੀ ਉਮਰ 18 ਸਾਲ ਦੇ ਕਰੀਬ ਸੀ।
ਪੁਲਿਸ ਵੱਲੋਂ ਇਸ ਸਬੰਧੀ ਮਿ੍ਤਕ ਦੇ ਪਿਤਾ ਬਿ੍ਜ ਰਾਜ ਦੇ ਬਿਆਨਾਂ 'ਤੇ ਐੱਸ.ਡੀ. ਗਰਾਮਰ ਸਕੂਲ ਦੇ ਪਿ੍ੰਸੀਪਲ ਪ੍ਰਭੂ ਦੱਤ ਅਤੇ ਅਧਿਆਪਕਾ ਸਰੋਜ ਸ਼ਰਮਾ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਮਿ੍ਤਕ ਨੌਜਵਾਨ ਦੇ ਪਿਤਾ ਬਿ੍ਜ ਰਾਜ ਨੇ ਦੱਸਿਆ ਕਿ ਉਸ ਦਾ ਲੜਕਾ ਢੰਡਾਰੀ ਕਲਾਂ ਸਥਿਤ ਉਕਤ ਸਕੂਲ 'ਚ ਗਿਆਰ੍ਹਵੀਂ ਵਿਚ ਪੜ੍ਹਦਾ ਸੀ।
ਬੀਤੇ ਦਿਨ ਸਕੂਲ ਦੇ ਪਿ੍ੰਸੀਪਲ ਪ੍ਰਭੂ ਦੱਤ ਤੇ ਮੈਡਮ ਸਰੋਜ ਸ਼ਰਮਾ ਵੱਲੋਂ ਉਸ ਦੀ ਪੈਂਟ ਦਾ ਰੰਗ ਸਕੂਲ ਦੀ ਵਰਦੀ ਨਾਲ ਮੇਲ ਨਾ ਕਰਨ ਕਰਕੇ ਧਨੰਜੇ ਨੂੰ ਬਾਕੀ ਵਿਦਿਆਰਥੀਆਂ ਦੇ ਸਾਹਮਣੇ ਜ਼ਲੀਲ ਕੀਤਾ ਗਿਆ ਤੇ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਕਾਰਨ ਲੜਕਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਜਿਸ ਨੇ ਘਰ ਵਿਚ ਫਾਹਾ ਲਗਾ ਲਿਆ। ਪੁਲਿਸ ਵੱਲੋਂ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।