ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀਆਂ ਵੱਲੋਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ

News18 Punjabi | News18 Punjab
Updated: June 1, 2020, 6:07 PM IST
share image
ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀਆਂ ਵੱਲੋਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ
ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀਆਂ ਵੱਲੋਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ

  • Share this:
  • Facebook share img
  • Twitter share img
  • Linkedin share img
ਮਨੋਜ ਸ਼ਰਮਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮੌਜੂਦਾ ਸਮੇਂ  ‘ਚ ਚਲ ਰਹੀ ਪੂਰਨਬੰਦੀ ਦੌਰਾਨ ਲਏ  ਗਏ ਵਿਦਿਆਰਥੀ ਵਿਰੋਧੀ ਫੈਸਲੇ ਦਾ  ਸਾਂਝੇ ਵਿਦਿਆਰਥੀ ਮੋਰਚੇ(ਪੀ.ਐੱਸ.ਯੂ-ਲਲਕਾਰ, ਪੀ.ਐੱਸ.ਯੂ , ਡੀ.ਐੱਸ.ਓ, ਐੱਸ.ਐਫ.ਆਈ, ਪੀ.ਆਰ.ਐੱਸ.ਯੂ, ਏ.ਆਈ.ਐੱਸ.ਐਫ.)ਦੁਆਰਾ ਫ਼ੈਸਲਿਆਂ ਦਾ ਵਿਰੋਧ ਕੀਤਾ ਜਾਂਦਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 8 ਜੂਨ ਤੱਕ  ਫੀਸਾਂ  ਭਰਨ ਦਾ ਫਰਮਾਨ ਅਤੇ ਵਿਦਿਆਰਥੀ ਨੂੰ ਪੂਰਾ ਸਮਾਂ ਦਿੱਤੇ ਬਿਨਾਂ ਇਮਤਿਹਾਨ ਲੈਣ ਦਾ ਫੈਸਲਾ ਜਾਰੀ ਕਰਨਾ ਵਿਦਿਆਰਥੀ ਵਿਰੋਧੀ ਹੈ। ਇਸ ਦੇ ਨਾਲ ਹੀ ਖੋਜਰਥੀਆਂ ਨੂੰ 45 ਦਿਨਾਂ  ਦੇ ਵਿੱਚ ਹਰ ਤਰ੍ਹਾਂ ਦੇ ਖੋਜ ਕਾਰਜ ਦੀਆਂ ਰਿਪੋਰਟਾਂ ਜਮਾਂ ਕਰਵਾਉਣ ਲਈ ਜਾਰੀ ਕੀਤਾ ਨੋਟਿਸ ਗਲਤ ਹੈ। ਪੂਰਨ ਬੰਦੀ ਦੇ ਦੋਰਾਨ ਜਿੱਥੇ ਲੋਕੀਂ ਬੈਰੁਜਗਰ ਹੋ ਚੁੱਕੇ ਹਨ ਤੇ ਮੁਸਕਿਲ ਨਾਲ ਗੁਜਾਰਾ  ਕਰ ਰਹੇ ਹਨ ਓਥੇ ਇਸ ਜਨਤਕ ਯੂਨੀਵਰਸਿਟੀ ਵੱਲੋਂ ਫੀਸਾਂ  ਮੰਗਣਾ  ਸਰਾਸਰ ਬੇਇਨਸਾਫ਼ੀ ਹੈ। ਸਰਕਾਰਾਂ ਤੋਂ ਰਾਹਤ ਪੈਕ ਜਾਰੀ ਕਰਵਾਉਣ ਦੀ ਥਾਂ ਯੂਨੀਵਰਸਿਟੀ ਵਿਦਿਆਰਥੀਆਂ  ਦੀਆਂ ਤੇ ਓਹਨਾਂ ਦੇ ਮਾਪਿਆਂ ਦੀਆਂ ਖਾਲੀ ਜੇਬਾਂ ਵੱਲ ਦੇਖ ਰਹੀ ਹੈ | ਇਸ ਫੈਸਲੇ ਵਿਰੋਧੀ ਰੋਸ ਪ੍ਰਦਰਸ਼ਨ ਦੋਰਾਨ ਏ.ਆਈ.ਐੱਸ.ਐਫ ਤੋਂ ਵਰਿੰਦਰ , ਪੀ.ਐੱਸ.ਯੂ ਵੱਲੋਂ ਲਖਵਿੰਦਰ, ਪੀ.ਐੱਸ.ਯੂ-ਲਲਕਾਰ ਤੋਂ ਹਰਪ੍ਰੀਤ ,  ਐੱਸ.ਐਫ.ਆਈ ਤੋਂ ਅੰਮ੍ਰਿਤੁ ਪਾਲ , ਪੀ.ਆਰ.ਐੱਸ.ਯੂ ਤੋਂ ਰਸਪਿੰਦਰ ਜਿਮੀ ਅਤੇ  ਡੀ.ਐੱਸ.ਓ ਤੋਂ ਅਜੇਬ ਆਦਿ ਆਗੂ ਮੋਜੂਦ ਸਨ।

ਸਾਂਝੇ ਮੋਰਚੇ ਵੱਲੋਂ ਯੂਨੀਵਰਸਿਟੀ  ਪ੍ਰਸ਼ਾਸਨ  ਦੇ ਅੱਗੇ ਹੇਠ ਲਿਖੀਆਂ ਮੰਗਾਂ ਰੱਖੀਆਂ ਗਈਆਂ ਜਿਨ੍ਹਾਂ ਚ 8 ਜੂਨ ਤੱਕ ਸਮੇਸਟਰ ਫੀਸ  ਮੰਗਣ ਦਾ ਫੈਸਲਾ ਵਾਪਿਸ ਲਿਆ ਜਾਵੇ। ਯੂਨੀਵਰਸਿਟੀ ਖੁੱਲਣ  ਉਪਰੰਤ ਘੱਟੋ ਘੱਟ ਇੱਕ ਮਹੀਨੇ ਲਈ ਵਿਦਿਆਰਥੀਆਂ ਦੀਆਂ ਕਲਾਸਾਂ ਲਗਵਾ ਕੇ ਇਮਤਿਹਾਨ ਦੀ ਤਿਆਰੀ ਦਾ ਸਮਾਂ ਦਿੱਤਾ ਜਾਵੇ। ਯੂ.ਜੀ.ਸੀ   ਵੱਲੋਂ ਜਾਰੀ ਕੀਤੀਆਂ  ਹਦਾਇਤਾਂ ਅਨੁਸਾਰ ਸਾਰੇ ਖੋਜਰਥੀਆਂ ਨੂੰ ਹਰ ਤਰ੍ਹਾਂ ਦੇ ਖੋਜ ਕਾਰਜ ਨੂੰ ਪੂਰਾ ਕਰਨ ਅਤੇ ਰਿਪੋਰਟਾਂ ਜਮਾਂ ਕਰਵਾਉਣ ਲਈ ਬਿਨਾਂ ਕਿਸੇ ਲੇਟ  ਫੀਸ ਤੋਂ 6 ਮਹੀਨੇ ਦਾ ਬਣਦਾ  ਸਮਾਂ ਦਿੱਤਾ ਜਾਵੇ। ਯੂਨੀਵਰਸਿਟੀ ਪ੍ਰਸ਼ਾਸਨ ਸਰਕਾਰ ਤੋਂ ਖਾਸ ਰਾਹਤ ਪੈਕਜ ਦੀ ਮੰਗ ਆਦਿ ਸ਼ਾਮਿਲ ਹਨ।ਇਸ ਮਗਰੋਂ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਮੰਗ ਪੱਤਰ ਦੇਣ ਤੋਂ ਬਾਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਮੰਗਾਂ ਮਨਣ ਦਾ ਭਰੋਸਾ ਦਿੱਤਾ। 
First published: June 1, 2020, 6:05 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading