ਹਰਿਆਣਾ ਰੋਡਵੇਜ਼ ਦੀ ਬੱਸ 'ਚ ਸਬ-ਇੰਸਪੈਕਟਰ ਦੀ ਦਾਦਾਗਿਰੀ, ਟਿਕਟ ਲਈ ਕਹਿਣ 'ਤੇ ਕੰਡਕਟਰ ਨੂੰ ਚੱਪਲਾਂ ਨਾਲ ਕੁੱਟਿਆ

News18 Punjabi | News18 Punjab
Updated: July 24, 2021, 12:46 PM IST
share image
ਹਰਿਆਣਾ ਰੋਡਵੇਜ਼ ਦੀ ਬੱਸ 'ਚ ਸਬ-ਇੰਸਪੈਕਟਰ ਦੀ ਦਾਦਾਗਿਰੀ, ਟਿਕਟ ਲਈ ਕਹਿਣ 'ਤੇ ਕੰਡਕਟਰ ਨੂੰ ਚੱਪਲਾਂ ਨਾਲ ਕੁੱਟਿਆ
ਸਬ-ਇੰਸਪੈਕਟਰ ਨੇ ਟਿਕਟ ਲੈਣ ਲਈ ਕਹਿਣ 'ਤੇ ਕੰਡਕਟਰ ਨੂੰ ਚੱਪਲਾਂ ਨਾਲ ਕੁੱਟਿਆ

  • Share this:
  • Facebook share img
  • Twitter share img
  • Linkedin share img
ਹਰਿਆਣਾ ਰੋਡਵੇਜ਼ ਦੀ ਬੱਸ 'ਚ ਸਬ-ਇੰਸਪੈਕਟਰ ਦੀ ਦਾਦਾਗਿਰੀ ਦੀ ਵੀਡੀਓ ਵਾਇਰਲ ਹੋਈ ਹੈ। ਟਿਕਟ ਲਈ ਕਹਿਣ 'ਤੇ ਸਬ-ਇੰਸਪੈਕਟਰ ਤੇ ਉਸ ਦੀ ਪਤਨੀ ਨੇ ਕੰਡਕਟਰ ਨੂੰ ਚੱਪਲਾਂ ਨਾਲ ਕੁੱਟਿਆ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਕੁੱਟਮਾਰ ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ ਉਤੇ ਕੀਤੀ ਗਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਕੰਡਕਟਰ ਵੱਲੋਂ ਟਿਕਟ ਪੁੱਛਣ ਉਤੇ ਸਬ-ਇੰਸਪੈਕਟਰ ਭੜਕ ਗਿਆ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਸ ਪਿੱਛੋਂ ਸਬ-ਇੰਸਪੈਕਟਰ ਦੀ ਪਤਨੀ ਵੀ ਚੱਪਲਾਂ ਨਾਲ ਕੰਡਕਟਰ ਦੀ ਕੁੱਟਮਾਰ ਕਰਨ ਲੱਗੀ।

ਇਹ ਜੋੜਾ ਹਰਿਆਣਾ ਦੇ ਅੰਬਾਲਾ ਤੋਂ ਬੱਸ ਵਿਚ ਬੈਠਿਆ ਸੀ ਪਰ ਟਿਕਟ ਨਹੀਂ ਲਈ ਸੀ।
Published by: Gurwinder Singh
First published: July 24, 2021, 12:44 PM IST
ਹੋਰ ਪੜ੍ਹੋ
ਅਗਲੀ ਖ਼ਬਰ