Home /News /punjab /

ਕੈਨੇਡਾ ਤੋਂ ਭਾਰਤ ਆ ਰਹੀ Air India ਦੀ ਫਲਾਈਟ 'ਚ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ

ਕੈਨੇਡਾ ਤੋਂ ਭਾਰਤ ਆ ਰਹੀ Air India ਦੀ ਫਲਾਈਟ 'ਚ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ

ਮ੍ਰਿਤਕ ਦੀ ਫਾਇਲ ਫੋਟੋ

ਮ੍ਰਿਤਕ ਦੀ ਫਾਇਲ ਫੋਟੋ

ਬਲਵਿੰਦਰ ਬਿੱਲਾ ਸ਼ਾਹਕੋਟ ਦਾ ਰਹਿਣ ਵਾਲਾ ਸੀ ਅਤੇ ਪਾਵਰਕਾਮ ਤੋਂ ਸੇਵਾਮੁਕਤ ਹੋ ਕੇ ਕੈਨੇਡਾ ਚਲਾ ਗਿਆ ਸੀ। ਕੈਨੇਡਾ ਵਿਖੇ ਆਪਣੇ ਦੋ ਪੁੱਤਰਾਂ ਨਾਲ ਰਹਿੰਦਾ ਸੀ। 

  • Share this:

ਕੈਨੇਡਾ ਤੋਂ ਦਿੱਲੀ ਆ ਰਹੇ ਇੱਕ ਜਹਾਜ਼ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਵਿਅਕਤੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਜਾ ਰਹੀ ਹੈ। ਬਲਵਿੰਦਰ ਬਿੱਲਾ ਨਾਂਅ ਦੇ ਇਸ ਵਿਅਕਤੀ ਨੂੰ ਸਾਢੇ 4 ਘੰਟੇ ਦਾ ਸਫਰ ਤੈਅ ਕਰਨ ਤੋਂ ਬਾਅਦ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਮੌਤ ਹੋ ਗਈ। ਵਿਅਕਤੀ ਦੀ ਮੌਤ ਹੋਣ ਪਿੱਛੋਂ ਜਹਾਜ਼ ਵੀ ਵਾਪਸ ਕੈਨੇਡਾ ਦੇ ਟੋਰਾਂਟੋ ਉਤਾਰਿਆ ਗਿਆ।


ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪੰਜਾਬ ਦੇ ਸ਼ਾਹਕੋਟ ਦਾ ਰਹਿਣ ਵਾਲਾ ਹੈ ਅਤੇ ਪਾਵਰਕਾਮ ਤੋਂ ਸੇਵਾਮੁਕਤ ਹੋ ਕੇ ਕੈਨੇਡਾ ਚਲਾ ਗਿਆ ਸੀ। ਉਹ ਕੈਨੇਡਾ ਵਿਖੇ ਆਪਣੇ ਦੋ ਪੁੱਤਰਾਂ ਦਮਨਦੀਪ ਸਿੰਘ ਅਤੇ ਰਮਨਦੀਪ ਸਿੰਘ ਨਾਲ ਰਹਿੰਦਾ ਸੀ। ਉਹ ਆਪਣੀ ਪਤਨੀ ਬਲਜੀਤ ਕੌਰ ਨਾਲ ਏਅਰ ਇੰਡੀਆ ਦੀ ਫਲਾਈਟ ਰਾਹੀਂ ਇਲਾਜ ਲਈ ਟੋਰਾਂਟੋ ਤੋਂ ਦਿੱਲੀ ਆ ਰਹੇ ਸੀ। ਉਨ੍ਹਾਂ ਦੇ ਪੁੱਤਰਾਂ ਨੂੰ ਜਹਾਜ਼ ਦੇ ਇੱਕ ਯਾਤਰੀ ਦੇ ਮੋਬਾਈਲ ਤੋਂ ਕਾਲ ਕਰਕੇ ਮੌਤ ਦੀ ਸੂਚਨਾ ਦਿੱਤੀ ।

Published by:Ashish Sharma
First published:

Tags: Air India, Canada, Flight, Heart attack, Jalandhar