• Home
 • »
 • News
 • »
 • punjab
 • »
 • SUGARCANE PRICE HIKE PRIYANKA GANDHI PRAISES CAPTAIN AMARINDER SINGH GOVERNMENT KS

ਗੰਨੇ ਦੇ ਭਾਅ 'ਚ ਵਾਧਾ: ਪ੍ਰਿਯੰਕਾ ਗਾਂਧੀ ਨੇ ਕੀਤੀ ਕੈਪਟਨ ਸਰਕਾਰ ਦੀ ਤਾਰੀਫ਼

ਗੰਨੇ ਦੇ ਭਾਅ 'ਚ ਵਾਧਾ: ਪ੍ਰਿਯੰਕਾ ਗਾਂਧੀ ਨੇ ਕੀਤੀ ਕੈਪਟਨ ਸਰਕਾਰ ਦੀ ਤਾਰੀਫ਼

ਗੰਨੇ ਦੇ ਭਾਅ 'ਚ ਵਾਧਾ: ਪ੍ਰਿਯੰਕਾ ਗਾਂਧੀ ਨੇ ਕੀਤੀ ਕੈਪਟਨ ਸਰਕਾਰ ਦੀ ਤਾਰੀਫ਼

 • Share this:
  ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਰੁੱਧ ਜਿਥੇ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਆਪਣੇ ਵੀ ਹਮਲਾਵਰ ਰੁਖ ਅਪਣੇ ਕੇ ਆਲੋਚਨਾ ਕਰ ਰਹੇ ਹਨ, ਉਸ ਵਿਚਕਾਰ ਹੀ ਕੈਪਟਨ ਸਰਕਾਰ ਲਈ ਹਾਈਕਮਾਨ ਵੱਲੋਂ ਤਾਰੀਫ਼ਾਂ ਦੇ ਪੁੱਲ ਬੰਨ੍ਹੇ ਜਾ ਰਹੇ ਹਨ।

  ਕੈਪਟਨ ਸਰਕਾਰ ਦੀ ਇਹ ਤਾਰੀਫ਼ ਇੰਡੀਅਨ ਨੈਸ਼ਨਲ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੀਤੀ ਹੈ। ਉਨ੍ਹਾਂ ਨੇ ਇਹ ਤਾਰੀਫ਼ ਗੰਨੇ ਦੇ ਭਾਅ ਵਿੱਚ ਪੰਜਾਬ ਸਰਕਾਰ ਵੱਲੋਂ ਵਾਧਾ ਕਰਨ ਲਈ ਕੀਤੀ ਹੈ। ਇਸ ਲਈ ਪ੍ਰਿਯੰਕਾ ਗਾਂਧੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ।  ਉਨ੍ਹਾਂ ਪੋਸਟ ਸਾਂਝੀ ਕਰਦਿਆਂ ਕੈਪਟਨ ਸਰਕਾਰ ਦੀ ਤਾਰੀਫ਼ ਵਿੱਚ ਲਿਖਿਆ, ''ਪੰਜਾਬ ਸਰਕਾਰ ਨੇ ਕਿਸਾਨਾਂ ਦੀ ਗੱਲ ਸੁਣੀ ਹੈ ਅਤੇ ਗੰਨੇ ਦਾ ਭਾਅ ਪ੍ਰਤੀ ਕੁਇੰਟਲ 360 ਰੁਪਏ ਕਰ ਦਿੱਤਾ ਹੈ। ਟਵੀਟ ਵਿੱਚ ਉਨ੍ਹਾਂ ਨੇ ਭਾਜਪਾ ਉਪਰ ਹਮਲਾ ਵੀ ਕੀਤਾ।

  ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਬੀਤੇ ਦਿਨ ਗੰਨਾ ਉਤਪਾਦਕਾਂ ਦੀ ਮੰਗ ਮੰਨਦਿਆਂ 50 ਰੁਪਏ ਪ੍ਰਤੀ ਕੁਇੰਟਲ ਭਾਅ ਦਾ ਵਾਧਾ ਕੀਤਾ ਹੈ। ਕੈਪਟਨ ਸਰਕਾਰ ਦੇ ਇਸ ਵਾਧੇ ਨਾਲ ਹੁਣ ਗੰਨੇ ਦਾ ਭਾਅ ਗੁਆਢੀ ਰਾਜ ਹਰਿਆਣਾ ਨਾਲੋਂ ਵੱਧ ਗਿਆ ਹੈ।
  Published by:Krishan Sharma
  First published: