‘ਬਲਿਊ ਵੇਲ੍ਹ’ ਤੋਂ ਬਾਅਦ ਹੁਣ ‘ਮੋਮੋ ਚੈਲੰਜ”, ਪਟਿਆਲਾ 'ਚ ਬੱਚੇ ਦੀ ਮੌਤ, ਗੇਮ ਨਾਲ ਜੁੜੇ ਹੋਣ ਦਾ ਖਦਸ਼ਾ

Sukhwinder Singh
Updated: January 11, 2019, 10:19 AM IST
‘ਬਲਿਊ ਵੇਲ੍ਹ’ ਤੋਂ ਬਾਅਦ ਹੁਣ ‘ਮੋਮੋ ਚੈਲੰਜ”, ਪਟਿਆਲਾ 'ਚ ਬੱਚੇ ਦੀ ਮੌਤ, ਗੇਮ ਨਾਲ ਜੁੜੇ ਹੋਣ ਦਾ ਖਦਸ਼ਾ
Sukhwinder Singh
Updated: January 11, 2019, 10:19 AM IST
‘ਬਲਿਊ ਵੇਲ੍ਹ’ ਤੋਂ ਬਾਅਦ ਹੁਣ ‘ਮੋਮੋ ਚੈਲੰਜ” ਨਾਮ ਦੀ ਇੱਕ ਹੋਰ ਜਾਨਲੇਵਾ ਗੇਮ ਸਾਹਮਣੇ ਆਈ ਹੈ। ਇਹ ਗੇਮ ਵੀ ਬਲਿਊ ਵੇਲ੍ਹ ਵਾਂਗ ਸੁਸਾਈਡਲ ਹੈ। ਪੁਲਿਸ ਨੇ ਇਸ ਗੇਮ ਨਾਲ ਪਟਿਆਲਾ ਵਿੱਚ ਇੱਕ ਬੱਚੇ ਦੀ ਮੌਤ ਹੋਣ ਖਦਸ਼ਾ ਜਤਾਇਆ ਹੈ। ਸਾਈਵਰ ਸੈੱਲ ਨੇ ਇਸ ਗੇਮ ਬਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਉੱਤੇ ਨਿਗ੍ਹਾ ਰੱਖਣ ਦੀ ਸਲਾਹ ਦੇ ਚੁੱਕਾ ਹੈ। ਜਿਸ ਸਬੰਧੀ ਜਿਲ੍ਹਾ ਡਿਪਟੀ ਕਮਿਸ਼ਨਰਾਂ, ਪੁਲਿਸ ਮੁਖੀਆਂ, ਪੰਚਾਇਤਾਂ ਤੇ ਸਿੱਖਿਅਕ ਅਦਾਰਿਆਂ ਨੂੰ ਸੁਚਿਤ ਕੀਤਾ ਗਿਆ ਹੈ।

ਸਾਈਬਰ ਸੈੱਲ ਨੇ ਆਪਣੀ ਸਲਾਹ ਵਿੱਚ ਕਿਹਾ ਹੈ ਕਿ ਰੋਜ਼ਾਨਾਂ ਗਤੀਵਿਧੀਆਂ ਵਿੱਚ ਬੱਚਿਆਂ ਦੀ ਰੁੱਚੀ ਘਟ ਜਾਣਾ ਜਾਂ ਸਰੀਰ ਦੇ ਕਿਸੇ ਹਿੱਸ ਵਿੱਚ ਕੱਟ ਲੱਗਣਾ ਆਦਿ ਨੂੰ ਗੰਭੀਰਤਾ ਨਾਲ ਦੇਖਿਆ ਜਾਵੇ।

ਪਿਛਲੇ ਸਾਲ ਫਰਵਰੀ ਵਿੱਚ 17 ਸਾਲਾ ਲੜਕੀ ਪਟਿਆਲਾ ਤੋਂ ਲਾਪਤਾ ਹੋ ਗਈ ਸੀ। ਉਸਦੀ ਮ੍ਰਿਤਕ ਦੇਹ ਭਾਖੜਾ ਨਹਿਰ ਤੋਂ ਮਿਲੀ ਸੀ। ਵੀਡੀਓ ਫੁਟੇਜ ਵਿੱਚ ਉਸਦਾ ਨਹਿਰ ਵਿੱਚ ਛਾਲ ਮਾਰਨਾ ਦਿੱਖ ਰਿਹਾ ਹੈ। ਇਸ ਕੇਸ ਨੂੰ ਵੀ ਇਸ ਗੇਮ ਨਾਲ ਜੁੜਿਆ ਦੇਖਿਆ ਜਾ ਰਿਹਾ ਹੈ।

ਕੀ ਹੈ ਮੋਮੋ ਚੈਲੰਜ:

ਇਸ ਖੇਡ ਵਿੱਚ ਖਿਡਾਰੀ ਆਪਣੇ ਆਪ ਨੂੰ ਨੁਕਸਾਨ ਕਰਨ ਵਾਲੇ ਕਈ ਖ਼ਤਰਨਾਕ ਕਦਮ ਉਠਾਉਂਦਾ ਹੈ ਅਤੇ ਹਰ ਕਦਮ 'ਤੇ ਇਹ ਰਿਸਕ ਹੋਰ ਖ਼ਤਰਨਾਕ ਹੁੰਦੇ ਜਾਂਦੇ ਹਨ, ਜੋ ਅਖ਼ੀਰ ਆਤਮ ਹੱਤਿਆ ਦੇ ਰੂਪ ਵਿੱਚ ਖ਼ਤਮ ਹੁੰਦੇ ਹਨ। ਖੇਡ ਵਿੱਚ ਹਰੇਕ ਨਵੀਂ ਚੁਣੌਤੀ ਖਿਡਾਰੀ ਨੂੰ ਹੋਰ ਨਵਾਂ ਖ਼ਤਰਨਾਕ ਕਦਮ ਉਠਾਉਣ ਲਈ ਉਤੇਜਿਤ ਕਰਦੀ ਹੈ। ਇਸ ਖੇਡ ਵਿੱਚ ਖਿਡਾਰੀ ਨੂੰ ਵੱਟਸਐਪ 'ਤੇ ਮੋਮੋ ਦੇ ਨਾਮ 'ਤੇ ਕੰਟੈਕਟ ਐਡ ਕਰਨ ਲਈ ਕਿਹਾ ਜਾਂਦਾ ਹੈ। ਜਦੋਂ ਇਕ ਵਾਰ ਇਹ ਕੰਟੈਕਟ ਐਡ ਹੋ ਜਾਂਦਾ ਹੈ ਤਾਂ ਜਾਪਾਨੀ 'ਮੋਮੋ' ਗੁੱਡੀ ਦੀਆਂ ਡਰਾਉਣੀਆਂ ਤਸਵੀਰਾਂ ਸਾਹਮਣੇ ਆਉਣ ਲੱਗਦੀਆਂ ਹਨ। ਇਸ ਖੇਡ ਨੂੰ ਕੰਟਰੋਲ ਕਰਨ ਵਾਲਾ ਕੰਟਰੋਲਰ ਖੇਡ ਨਾਲ ਜੁੜੇ ਖਿਡਾਰੀਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਤੇਜਿਤ ਕਰਦਾ ਹੈ। ਜੇਕਰ ਖਿਡਾਰੀ ਕੰਟਰੋਲਰ ਵੱਲੋਂ ਜਾਰੀ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਡਰਾਉਣੀਆਂ ਤਸਵੀਰਾਂ, ਆਡੀਓ ਅਤੇ ਵੀਡੀਓਜ਼ ਨਾਲ ਧਮਕਾਇਆ ਜਾਂਦਾ ਹੈ।

ਜੇਕਰ ਇਹ ਲੱਛਣ ਆਉਂਦੇ ਤਾਂ ਸਮਝੋ ਤੁਹਾਡਾ ਬੱਚਾ ਫਸ ਗਿਆ:

ਜੇਕਰ ਬੱਚਾ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਵੱਖਰਾ ਰਹਿਣ ਲੱਗਦਾ ਹੈ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਇਸ ਗੇਮ ਨੂੰ ਖੇਡਣ ਵਿੱਚ ਲੱਗਾ ਹੋਇਆ ਹੈ। ਇਸ ਤੋਂ ਇਲਾਵਾ ਉਹ ਲਗਾਤਾਰ ਉਦਾਸ ਜਾਂ ਨਾਖ਼ੁਸ਼ ਰਹਿੰਦਾ ਹੈ, ਉਹ ਨਿੱਤ ਦੇ ਕੰਮਾਂ ਨੂੰ ਕਰਨ ਤੋਂ ਡਰਦਾ ਜਾਂ ਘਬਰਾਉਂਦਾ ਹੈ, ਉਹ ਅਚਾਨਕ ਖ਼ੁਦ 'ਤੇ ਜਾਂ ਕਿਸੇ ਹੋਰ 'ਤੇ ਗੁੱਸੇ ਵਿੱਚ ਅੱਗ ਬਬੂਲਾ ਹੋ ਜਾਂਦਾ ਹੈ, ਉਹ ਨਿੱਤ ਦਿਨ ਦੀਆਂ ਮਨੋਰੰਜਕ ਗਤੀਵਿਧੀਆਂ ਵਿੱਚ ਭਾਗ ਨਹੀਂ ਲੈਂਦਾ, ਉਸ ਦੇ ਸਰੀਰ 'ਤੇ ਡੂੰਘੇ ਕੱਟ ਜਾਂ ਸਰੀਰਕ ਨੁਕਸਾਨ ਦੇ ਨਿਸ਼ਾਨ ਦਿਖਾਈ ਦਿੰਦੇ ਹਨ, ਇਹ ਵੀ ਕੁਝ ਹੋਰ ਕਾਰਨ ਹੋ ਸਕਦੇ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਬੱਚਾ ਇਸ ਖੇਡ ਦੇ ਜਾਲ ਵਿੱਚ ਫਸ ਚੁੱਕਾ ਹੈ।

ਬੱਚਾ ਦਿਨੋਂ-ਦਿਨ ਸੋਸ਼ਲ ਮੀਡੀਆ ਜਾਂ ਇਲੈਕਟ੍ਰਾਨਿਕ ਉਪਕਰਣਾਂ 'ਤੇ ਜ਼ਿਆਦਾ ਸਮਾਂ ਬਤੀਤ ਕਰਨ ਲੱਗਦਾ ਹੈ, ਜਦੋਂ ਬੱਚਾ ਤੁਹਾਡੇ ਕੋਲ ਪਹੁੰਚਣ 'ਤੇ ਮੋਬਾਈਲ/ਕੰਪਿਊਟਰ ਦੇ ਪ੍ਰੋਗਰਾਮ ਜਾਂ ਸਕਰੀਨ ਬਦਲ ਲੈਂਦਾ ਹੈ, ਸੋਸ਼ਲ ਮੀਡੀਆ ਵਰਤਣ ਉਪਰੰਤ ਉਹ ਹਿੰਸਕ ਹੋ ਜਾਂਦਾ ਹੈ ਜਾਂ ਉਸ ਦੇ ਫ਼ੋਨ ਜਾਂ ਈਮੇਲ ਵਿੱਚ ਅਚਾਨਕ ਕੰਨਟੈਕਟਾਂ ਵਿੱਚ ਵਾਧਾ ਹੋ ਜਾਂਦਾ ਹੈ।

ਖਤਰੇ ਤੋਂ ਬਚਾਅ ਲਈ ਕੀ ਕਰੀਏ:

ਬੱਚਿਆਂ 'ਤੇ ਨਜ਼ਰ ਰੱਖਣ ਅਤੇ ਸਮੇਂ-ਸਮੇਂ 'ਤੇ ਪੁੱਛਦੇ ਰਹਿਣ ਕਿ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ। ਬੱਚੇ ਨੂੰ ਪੁੱਛਦੇ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਮਨ 'ਤੇ ਕਿਸੇ ਕਿਸਮ ਦਾ ਬੋਝ ਜਾਂ ਡਰ ਤਾਂ ਨਹੀਂ ਹੈ। ਬੱਚਿਆਂ ਵਿੱਚ ਨਿੱਤ ਦਿਨ ਆਉਂਦੀਆਂ ਮਾਨਸਿਕ ਤਬਦੀਲੀਆਂ ਬਾਰੇ ਪੁੱਛਣ ਲਈ ਮਾਪਿਆਂ ਨੂੰ ਝਿਜਕ ਨਹੀਂ ਦਿਖਾਉਣੀ ਚਾਹੀਦੀ। ਜਦੋਂ ਤੱਕ ਇਹ ਯਕੀਨ ਨਹੀਂ ਹੁੰਦਾ ਕਿ ਉਨ੍ਹਾਂ ਦਾ ਬੱਚਾ ਇਹ ਗੇਮ ਖੇਡ ਰਿਹਾ ਹੈ, ਉਦੋਂ ਤੱਕ ਬੱਚਿਆਂ ਨੂੰ ਦੂਜੀ ਖੇਡ ਬਲੂ ਗੇਮ ਬਾਰੇ ਨਾ ਪੁੱਛੋ ਕਿਉਂਕਿ ਹੋ ਸਕਦਾ ਹੈ ਕਿ ਤੁਹਾਡੇ ਦੱਸਣ ਪਿੱਛੋਂ ਬੱਚਾ ਉਸ ਖੇਡ ਲਈ ਵੀ ਆਨਲਾਈਨ ਸਰਚ ਕਰੇ। ਮਾਪਿਆਂ ਨੂੰ ਆਪਣੇ ਬੱਚਿਆਂ ਦੇ ਗੁਪਤ ਸੁਭਾਅ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ।

ਬੱਚਿਆਂ ਬਾਰੇ ਸਮੇਂ-ਸਮੇਂ 'ਤੇ ਸਕੂਲ ਅਥਾਰਟੀਆਂ ਜਾਂ ਕਾਊਂਸਲਰਾਂ ਨਾਲ ਸਲਾਹ ਮਸ਼ਵਰਾ ਕਰਦੇ ਰਹਿਣਾ ਚਾਹੀਦਾ ਹੈ। ਜੇ ਮਾਪਿਆਂ ਨੂੰ ਲਗਦਾ ਹੈ ਕਿ ਉਨ੍ਹਾਂ ਦਾ ਬੱਚਾ ਇਸ ਚੱਕਰ ਵਿੱਚ ਫਸ ਗਿਆ ਹੈ ਤਾਂ ਉਨ੍ਹਾਂ ਨੂੰ ਇਸ ਸਬੰਧੀ ਪ੍ਰੋਫ਼ੈਸ਼ਨਲ ਸਹਾਇਤਾ ਵੀ ਲੈਣੀ ਚਾਹੀਦੀ ਹੈ ਅਤੇ ਬੱਚੇ ਨੂੰ ਭਰੋਸਾ ਦੇਣਾ ਚਾਹੀਦਾ ਹੈ ਕਿ ਉਹ ਉਸ ਦੀ ਇਸ ਸਥਿਤੀ ਵਿੱਚੋਂ ਨਿਕਲਣ ਲਈ ਪੂਰੀ ਮਦਦ ਕਰਨਗੇ। 
First published: January 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ