Home /News /punjab /

ਫੀਡ ਮਾਲਕ ਦੀ ਪਤਨੀ ਵੱਲੋਂ ਜ਼ਹਿਰ ਪੀ ਕੇ ਖੁਦਕੁਸ਼ੀ

ਫੀਡ ਮਾਲਕ ਦੀ ਪਤਨੀ ਵੱਲੋਂ ਜ਼ਹਿਰ ਪੀ ਕੇ ਖੁਦਕੁਸ਼ੀ

  • Share this:

ਗੁਰਦੀਪ ਸਿੰਘ

ਸਰਹਿੰਦ 'ਚ ਲੱਖਾਂ ਰੁਪਏ ਵਾਪਸ ਨਾ ਕਰਨ' ਤੇ ਇਕ ਫੀਡ ਫੈਕਟਰੀ ਮਾਲਕ ਦੀ ਪਤਨੀ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਖੁਦਕੁਸ਼ੀ ਕਰ ਲਈ। ਘਟਨਾ ਦੇ ਸਬੰਧ ਵਿਚ ਥਾਣਾ ਸਰਹਿੰਦ ਦੀ ਪੁਲਿਸ ਨੇ ਮ੍ਰਿਤਕ ਅਨੀਤਾ (51) ਵਾਸੀ ਸਨੀਪੁਰ ਰੋਡ ਸਰਹਿੰਦ ਦੇ ਪਤੀ ਪੁਸ਼ਪਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ' ਤੇ ਕੇਸ ਦਰਜ ਕੀਤਾ ਹੈ ਅਤੇ ਬਲਦੀਪ ਕੌਰ ਵਾਸੀ ਪ੍ਰੀਤਮ ਨਗਰ ਸਨੀਪੁਰ ਰੋਡ ਸਰਹਿੰਦ ਅਤੇ ਹਰਜਿੰਦਰ ਸਿੰਘ ਵਾਸੀ ਰੁੜਕੀ ਥਾਣਾ ਮੂਲੇਪੁਰ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।

ਥਾਣਾ ਸਰਹਿੰਦ ਦੇ ਏਐਸਆਈ ਨਾਜਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਤੀ ਪੁਸ਼ਪਿੰਦਰ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਕ੍ਰਿਸ਼ਨਾ ਐਂਟਰਪ੍ਰਾਈਜ਼ਿਡ ਫੀਡ ਫੈਕਟਰੀ ਦਾ ਮਾਲਕ ਹੈ। ਉਸ ਕੋਲ ਟਾਟਾ -207 ਸਣੇ ਤਿੰਨ ਵਾਹਨ ਵੀ ਹਨ, ਜਿਸ ਨਾਲ ਉਹ ਟਰਾਂਸਪੋਰਟ ਦਾ ਕੰਮ ਵੀ ਕਰਦਾ ਹੈ। ਉਸਦਾ ਵੱਡਾ ਪੁੱਤਰ ਰਾਹੁਲ ਫੈਕਟਰੀ ਦੇ ਕੰਮ ਦੀ ਨਿਗਰਾਨੀ ਕਰਦਾ ਹੈ ਅਤੇ ਛੋਟਾ ਬੇਟਾ ਰਾਜਨ ਉਨ੍ਹਾਂ ਨਾਲ ਗੱਡੀਆਂ ਵਿਚ ਕੰਮ ਕਰਦਾ ਹੈ। ਬਲਦੀਪ ਕੌਰ ਅਤੇ ਹਰਜਿੰਦਰ ਸਿੰਘ ਨੇ ਉਸਦੀ ਪਤਨੀ ਅਨੀਤਾ ਨੂੰ ਭਰੋਸੇ ਵਿੱਚ ਲੈਂਦਿਆਂ ਵੱਖ-ਵੱਖ ਕੰਪਨੀਆਂ ਵਿੱਚ ਨਿਵੇਸ਼ ਦੇ ਨਾਂ ’ਤੇ ਲੱਖਾਂ ਰੁਪਏ ਜਮ੍ਹਾ ਕਰਵਾਏ ਸਨ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਵਧੇਰੇ ਵਿਆਜ ਮਿਲੇਗਾ ਪਰ ਉਸਦਾ ਕੋਈ ਵੀ ਵਿਆਜ ਹਰਜਿੰਦਰ ਸਿੰਘ ਨੇ ਨਹੀਂ ਦਿੱਤਾ।

ਮੇਰੀ ਘਰਵਾਲੀ ਮੈਨੂੰ ਆਖਦੀ ਸੀ ਕਿ ਬਲਦੀਪ ਕੌਰ ਅਤੇ ਹਰਜਿੰਦਰ ਸਿੰਘ ਨੇ ਬਹੁਤ ਤੰਗ ਆ ਚੁੱਕੀ ਹਾਂ ਤੇ ਮੈਂ ਕਿਸੇ ਦਿਨ ਮਰ ਜਾਣਾ ਹੈ ਤਾਂ ਮੇਰੀ ਮੌਤ ਦੇ ਜ਼ਿੰਮੇਵਾਰ ਉਕਤ ਦੋਵੇਂ ਹੋਣਗੇ। ਮ੍ਰਿਤਕ ਦੇ ਪਤੀ ਪੁਸ਼ਪਿੰਦਰ ਸਿੰਘ ਨੇ ਉਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬਲਦੀਪ ਕੌਰ ਤੇ ਹਰਜਿੰਦਰ ਸਿੰਘ ਤੋਂ ਤੰਗ ਆ ਕੇ ਉਸ ਦੀ ਪਤਨੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਦਾ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਪੋਸਟ ਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ।  ਪੁਲਿਸ ਨੇ ਬਲਦੀਪ ਕੌਰ ਵਾਸੀ ਪ੍ਰੀਤਮ ਨਗਰ ਸਨੀਪੁਰ ਰੋਡ ਸਰਹਿੰਦ ਅਤੇ ਹਰਜਿੰਦਰ ਸਿੰਘ ਵਾਸੀ ਰੁੜਕੀ ਥਾਣਾ ਮੂਲੇਪੁਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Published by:Ashish Sharma
First published:

Tags: Khanna, Suicide