• Home
  • »
  • News
  • »
  • punjab
  • »
  • SUJIT KUMAR JYANI SPOKE TO NEWS18 AFTER GOING TO DERA SIRSA

ਮੈਂ ਰਾਮ ਰਹੀਮ ਦਾ ਪ੍ਰੇਮੀ ਹਾਂ, ਡੇਰਾ ਮੁਖੀ ਨੂੰ ਗਲਤ ਸਜ਼ਾ ਹੋਈ ਹੈ: ਜਿਆਣੀ

ਮੈਂ ਰਾਮ ਰਹੀਮ ਦਾ ਪ੍ਰੇਮੀ ਹਾਂ, ਡੇਰਾ ਮੁਖੀ ਨੂੰ ਗਲਤ ਸਜ਼ਾ ਹੋਈ ਹੈ: ਜਿਆਣੀ

  • Share this:
    ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਡੇਰਾ ਸਿਰਸਾ ਦੇ ਸਤਿਸੰਗ ਵਿਚ ਜਾਣ ਤੋਂ ਬਾਅਦ ਆਖਿਆ ਹੈ ਕਿ ਮੈਂ ਰਾਮ ਰਹੀਮ ਦਾ ਪ੍ਰੇਮੀ ਹਾਂ ਤੇ ਮੈਂ ਰਾਮ ਰਹੀਮ ਦਾ ਨਾਮ ਲਿਆ ਹੈ।

    ਉਨ੍ਹਾਂ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਆਖਿਆ ਕਿ ਰਾਮ ਰਹੀਮ ਨੂੰ ਸਜ਼ਾ ਗਲਤ ਹੈ, ਅਦਾਲਤ 'ਚ ਜਾਵਾਂਗੇ। ਇਨਸਾਫ ਜ਼ਰੂਰ ਮਿਲੇਗਾ। ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ।


    ਉਨ੍ਹਾਂ ਕਿਹਾ ਕਿ ਮੈਂ ਸਤਿਸੰਗ ਵਿੱਚ ਜਾਂਦਾ ਰਹਿੰਦਾ ਹਾਂ।

    ਡੇਰੇ ਨੇ ਬਹੁਤ ਵਧੀਆ ਕੰਮ ਕੀਤੇ ਹਨ। ਦੱਸ ਦਈਏ ਕਿ ਦੋ ਦਿਨ ਪਹਿਲਾਂ ਜਿਆਣੀ ਸਣੇ ਕਈ ਭਾਜਪਾ ਆਗੂ ਡੇਰਾ ਸਿਰਸਾ ਦੇ ਸਤਿਸੰਗ ਵਿਚ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਲਗਾਤਾਰ ਨੁਕਤਾਚੀਨੀ ਹੋ ਰਹੀ ਹੈ।

    ਹੁਣ  ਜਿਆਣੀ ਨੇ ਆਖਿਆ ਹੈ ਕਿ ਮੈਂ ਰਾਮ ਰਹੀਮ ਦਾ ਪ੍ਰੇਮੀ ਹਾਂ ਤੇ ਮੈਂ ਰਾਮ ਰਹੀਮ ਦਾ ਨਾਂ ਲਿਆ ਹੈ।
    Published by:Gurwinder Singh
    First published: