ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਡੇਰਾ ਪ੍ਰੇਮੀ ਦੇ ਪਿਉ ਦੇ ਕਤਲ ਦੀ ਜ਼ਿੰਮੇਵਾਰੀ, ਕਿਹਾ-ਬੇਅਦਬੀ ਕਾਂਡ ਦਾ ਬਦਲਾ ਲਿਆ

News18 Punjabi | News18 Punjab
Updated: November 21, 2020, 1:52 PM IST
share image
ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਡੇਰਾ ਪ੍ਰੇਮੀ ਦੇ ਪਿਉ ਦੇ ਕਤਲ ਦੀ ਜ਼ਿੰਮੇਵਾਰੀ, ਕਿਹਾ-ਬੇਅਦਬੀ ਕਾਂਡ ਦਾ ਬਦਲਾ ਲਿਆ

  • Share this:
  • Facebook share img
  • Twitter share img
  • Linkedin share img
ਭਗਤਾ ਭਾਈ ਕਾ 'ਚ ਡੇਰਾ ਪ੍ਰੇਮੀ ਦੇੇ ਕਤਲ ਜ਼ਿੰਮੇਵਾਰੀ ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਹੈ। ਫੇਸਬੁੱਕ ਪੋਸਟ ਰਾਹੀਂ ਜ਼ਿੰਮੇਵਾਰੀ ਲੈਂਦਿਆਂ ਲਿਖਿਆ ਕਿ ਇਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥਾ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਸਾਡੇ ਪਿਤਾ ਦੀ ਬੇਅਦਬੀ ਕੀਤੀ ਸੀ। ਇਹ ਕਤਲ ਹਰਜਿੰਦਰ ਤੇ ਅਮਨੇ ਨੇ ਕੀਤਾ ਹੈ।

ਦੱਸ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰਾ ਪ੍ਰੇਮੀ ਨੌਜਵਾਨ ਦੇ ਪਿਤਾ ਨੂੰ ਦੋ ਅਣਪਛਾਤੇ ਨੌਜਵਾਨਾਂ ਵਲੋਂ ਗੋਲੀ ਕਤਲ ਕਰ ਦਿੱਤਾ ਸੀ। ਮਨੋਹਰ ਲਾਲ ਅਰੋੜਾ ਸਥਾਨਕ ਸ਼ਹਿਰ ਵਿਖੇ ਪੰਚਾਇਤ ਸੰਮਤੀ ਦੀ ਮਾਰਕੀਟ ਅੰਦਰ ਜਤਿੰਦਰਾ ਟੈਲੀਕਾਮ ਨਾਂਅ ਦੀ ਦੁਕਾਨ ਚਲਾਉਂਦਾ ਸੀ। ਉਹ ਰੋਜ਼ਾਨਾ ਵਾਂਗ ਦੁਕਾਨ 'ਤੇ ਆਪਣੇ ਭਰਾ ਅਤੇ ਇਕ ਹੋਰ ਵਿਅਕਤੀ ਨਾਲ ਬੈਠਾ ਸੀ। ਘਟਨਾ ਸਮੇਂ ਦੁਕਾਨ ਦੇ ਮੁਲਾਜ਼ਮ ਰੋਟੀ ਖਾਣ ਗਏ ਹੋਏ ਸਨ। ਇਸੇ ਦੌਰਾਨ ਦੋਵਾਂ ਹਮਲਾਵਰਾਂ ਨੇ ਦੁਕਾਨ ਅੰਦਰ ਹਾਜ਼ਰ ਵਿਅਕਤੀਆਂ ਉੱਪਰ ਗੋਲੀਬਾਰੀ ਕਰ ਦਿੱਤੀ। ਹਮਲਾਵਰਾਂ ਵਲੋਂ ਚਲਾਈਆਂ ਗਈਆਂ ਗੋਲੀਆਂ 'ਚੋਂ ਇਕ ਮਨੋਹਰ ਲਾਲ ਅਰੋੜਾ ਦੇ ਸਿਰ ਵਿਚ ਲੱਗੀ, ਜਦਕਿ ਦੂਜੇ ਦੋਵੇਂ ਵਿਅਕਤੀ ਵਾਲ-ਵਾਲ ਬਚ ਗਏ।
ਗੌਰਤਲਬ ਹੈ ਕਿ ਮਨੋਹਰ ਲਾਲ ਅਰੋੜਾ ਦੇ ਡੇਰਾ ਪ੍ਰੇਮੀ ਬੇਟੇ ਜਤਿੰਦਰ ਅਰੋੜਾ ਉਰਫ਼ ਜਿੰਮੀ ਸਮੇਤ ਪੰਜ ਡੇਰਾ ਸ਼ਰਧਾਲੂਆਂ ਦੀ ਬਰਗਾੜੀ ਬੇਅਦਬੀ ਮਾਮਲੇ ਦੇ ਸਬੰਧ ‘ਚ ਕੁਝ ਅਰਸਾ ਪਹਿਲਾਂ ਗ੍ਰਿਫ਼ਤਾਰੀ ਹੋਈ ਸੀ। ਜਿੰਮੀ ਨੂੰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵੇਲੇ ਜਿੰਮੀ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਹੈ।

ਹੁਣ ਭਗਤਾ ਕਤਲ ਜ਼ਿੰਮੇਵਾਰੀ ਸੁੱਖਾ ਗਿੱਲ ਲੰਬੇ ਗਰੁੱਪ ਨੇ ਲਈ ਹੈ। ਫੇਸਬੁੱਕ ਪੋਸਟ ਰਾਹੀਂ ਜ਼ਿੰਮੇਵਾਰੀ ਲੈਂਦਿਆਂ ਲਿਖਿਆ ਕਿ ਇਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥਾ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਸਾਡੇ ਪਿਤਾ ਦੀ ਬੇਅਦਬੀ ਕੀਤੀ ਸੀ। ਇਹ ਕਤਲ ਹਰਜਿੰਦਰ ਤੇ ਅਮਨੇ ਨੇ ਕੀਤਾ ਹੈ।
Published by: Gurwinder Singh
First published: November 21, 2020, 1:34 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading