Home /News /punjab /

ਮਾਨ ਜੀ, ਜਦੋਂ ਹੋਸ਼ ਵਿਚ ਹੋਵੋ ਤਾਂ ਅਕਾਲੀ ਸਰਕਾਰ ਵੇਲੇ ਕੀਤੇ ਕੰਮਾਂ 'ਤੇ ਨਿਗ੍ਹਾ ਮਾਰ ਲਿਓ: ਸੁਖਬੀਰ

ਮਾਨ ਜੀ, ਜਦੋਂ ਹੋਸ਼ ਵਿਚ ਹੋਵੋ ਤਾਂ ਅਕਾਲੀ ਸਰਕਾਰ ਵੇਲੇ ਕੀਤੇ ਕੰਮਾਂ 'ਤੇ ਨਿਗ੍ਹਾ ਮਾਰ ਲਿਓ: ਸੁਖਬੀਰ

ਮਾਨ ਜੀ, ਜਦੋਂ ਹੋਸ਼ ਵਿਚ ਹੋਵੋ ਤਾਂ ਅਕਾਲੀ ਸਰਕਾਰ ਵੇਲੇ ਕੀਤੇ ਕੰਮਾਂ 'ਤੇ ਨਿਗ੍ਹਾ ਮਾਰ ਲਿਓ: ਸੁਖਬੀਰ 
 (ਫਾਇਲ ਫੋਟੋ)

ਮਾਨ ਜੀ, ਜਦੋਂ ਹੋਸ਼ ਵਿਚ ਹੋਵੋ ਤਾਂ ਅਕਾਲੀ ਸਰਕਾਰ ਵੇਲੇ ਕੀਤੇ ਕੰਮਾਂ 'ਤੇ ਨਿਗ੍ਹਾ ਮਾਰ ਲਿਓ: ਸੁਖਬੀਰ (ਫਾਇਲ ਫੋਟੋ)

  • Share this:
    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੇ ਫੇਸਬੁਕ ਸਫੇ ਉਤੇ ਮਾਨ ਉਤੇ ਤੰਜ ਭਰੇ ਲਹਿਜ਼ੇ ਵਿਚ ਤਿੱਖੇ ਹੱਲੇ ਵੀ ਕੀਤੇ ਹਨ।

    ਉਨ੍ਹਾਂ ਨੇ ਲਿਖਿਆ ਹੈ- ''ਭਗਵੰਤ ਮਾਨ ਜੀ, ਜੇ ਤੁਹਾਨੂੰ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਸੱਚੀਂ ਹੀ ਕੁਝ ਨਹੀਂ ਪਤਾ, ਤਾਂ ਤੁਸੀਂ ਖਾਣ-ਪੀਣ ਤੋਂ ਥੋੜ੍ਹਾ ਟਾਈਮ ਕੱਢ ਕੇ ਹੋਸ਼ੋ-ਹਵਾਸ ਵਿੱਚ ਮੀਡੀਆ ਵਾਲਿਆਂ ਨੂੰ ਹੀ ਮਿਲ ਕੇ ਪੁੱਛ ਲਿਆ ਕਰੋ।

    ਅਕਾਲੀ ਸਰਕਾਰ ਦੌਰਾਨ ਇਕੱਲੇ ਮੁਹਾਲੀ ਵਿੱਚ ਹੀ ਨਹੀਂ, ਬਲਕਿ ਸੂਬੇ ਦੇ ਹਰ ਜ਼ਿਲ੍ਹੇ ਤੇ ਹਰ ਤਹਿਸੀਲ ਵਿੱਚ ਪੰਜਾਬ ਸਰਕਾਰ ਦੇ ਪ੍ਰਸਾਸ਼ਨਿਕ ਕੰਪਲੈਕਸ ਖੜ੍ਹੇ ਕੀਤੇ। ਜਦੋਂ ਤੁਸੀ ਠੀਕ ਅਵਸਥਾ ਵਿੱਚ ਹੋਵੋ ਤੇ ਤੁਹਾਨੂੰ ਚੀਜ਼ਾਂ ਨਜ਼ਰ ਆਉਦੀਆਂ ਹੋਣ, ਉਦੋਂ ਆਪਣੇ ਜ਼ਿਲ੍ਹੇ ਸੰਗਰੂਰ ਦੇ ਹੈਡਕੁਆਰਟਰ ਵਿੱਚ ਹੀ ਨਿਗਾਹ ਮਾਰ ਲਿਉ।

    ਤੁਹਾਨੂੰ ਇਹ ਪੱਟੀ ਕਿਸ ਨੇ ਪੜ੍ਹਾਈ ਹੈ ਕਿ ਪੰਜਾਬ ਦੇ ਹੋਰਨਾ ਜ਼ਿਲ੍ਹਿਆਂ ਵਿੱਚ ਤਰੱਕੀ ਅਤੇ ਮੁਢਲੇ ਢਾਂਚੇ ਦੇ ਨਵੇਂ ਤੇ ਅਤਿ-ਆਧੁਨਿਕ ਮੀਲ ਪੱਥਰ ਖੜ੍ਹੇ ਕਰਨ ਦਾ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਨਾਲ ਦੂਰ-ਦੂਰ ਦਾ ਵੀ ਕੋਈ ਸੰਬੰਧ ਹੈ ? 'ਨਿਊ' ਚੰਡੀਗੜ੍ਹ ਪੁਰਾਣੇ ਚੰਡੀਗੜ੍ਹ ਦੇ ਨਾਲ ਲੱਗਦਾ ਨਵਾਂ ਵਸਾਇਆ ਇੱਕ ਵੱਖਰਾ ਖ਼ੂਬਸੂਰਤ ਸ਼ਹਿਰ ਹੈ, ਪਰ ਇਸ ਦਾ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਨਾਲ ਕੋਈ ਲੈਣਾ-ਦੇਣਾ ਨਹੀਂ।

    ਖ਼ੈਰ, ਪਹਿਲੀ ਗੱਲ ਤਾਂ ਇਹ ਕਿ ਇਹ ਗੱਲਾਂ ਸੰਜੀਦਾ ਤੇ ਵਿਚਾਰਸ਼ੀਲ ਹਨ, ਅਤੇ ਇਸ ਕਰਕੇ ਤੁਹਾਡੇ ਵੈਸੇ ਹੀ ਪੱਲੇ ਨਹੀਂ ਪੈਣੀਆਂ, ਪਰ ਜੇ ਪੈ ਵੀ ਜਾਣ ਤਾਂ ਵੀ ਕੁਝ ਨਹੀਂ ਹੋਣ ਲੱਗਾ, ਕਿਉਂਕਿ ਜੇ ਮੱਤ, ਮਨ, ਜ਼ਮੀਰ ਤੇ ਅਵਾਜ਼ ਗਿਰਵੀ ਰੱਖ ਦਿੱਤੇ ਜਾਣ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਵੀ ਦਿੱਲੀ ਵਾਲੇ ਹੀ ਖ਼ੁਦ ਹੀ ਲਿਖ ਕੇ ਜਾਰੀ ਕਰਨ ਲੱਗ ਜਾਣ, ਤਾਂ ਫ਼ਿਰ ਤੁਹਾਡੇ ਨਾਲ ਗਿਲਾ ਕਰਨ ਦਾ ਵੀ ਕੀ ਫ਼ਾਇਦਾ? ਤੁਹਾਡੇ ਬਿਆਨ ਤੁਹਾਨੂੰ ਕਿਹੜਾ ਪੁੱਛ ਕੇ ਜਾਰੀ ਕੀਤੇ ਜਾਂਦੇ ਹਨ, ਤੇ ਤੁਹਾਨੂੰ ਕਿਹੜਾ ਇਸ ਬੇ-ਗ਼ੈਰਤੀ ਤੇ ਕੋਈ ਇਤਰਾਜ਼ ਹੈ!

    ਪਰ, ਇੱਕ ਗੱਲ ਤੁਸੀਂ ਵੀ ਯਾਦ ਰੱਖੋ ਅਤੇ ਆਪਣੇ ਗ਼ੈਰ-ਪੰਜਾਬੀ ਆਕਾਵਾਂ ਨੂੰ ਵੀ ਸਮਝਾ ਦਿਓ ਕਿ ਪੰਜਾਬ ਦੇ ਹੱਕ ਹਰਿਆਣੇ ਤੇ ਦਿੱਲੀ ਦੇ ਨਾਮ ਕਰਨ ਲਈ ਤੁਹਾਡਾ ਅੰਗੂਠਾ ਲਗਵਾਉਣ ਦੀ ਜਿਸ ਸਾਜ਼ਿਸ਼ ਵਿੱਚ ਤੁਸੀਂ ਰਜ਼ਾ ਮੰਦੀ ਦੇ ਚੁੱਕੇ ਹੋ, ਉਹ ਸਾਜ਼ਿਸ਼ ਨੰਗੀ ਹੋ ਚੁੱਕੀ ਹੈ, ਤੇ ਤੁਸੀਂ ਭੁੱਲ ਜਾਓ ਕਿ ਪੰਜਾਬੀ ਤੁਹਾਨੂੰ ਇਹ ਇਜਾਜ਼ਤ ਦੇਣਗੇ ਕਿ ਤੁਸੀਂ ਮੁੱਖ ਮੰਤਰੀ ਵਾਲੀ ਕੁਰਸੀ ਦੀ ਕੀਮਤ ਪੰਜਾਬ ਦੀ ਗ਼ੈਰਤ ਵੇਚ ਕੇ ਚੁਕਾਓ।
    Published by:Gurwinder Singh
    First published:

    Tags: Bhagwant Mann, Shiromani Akali Dal, Sukhbir Badal

    ਅਗਲੀ ਖਬਰ