ਚੰਡੀਗੜ੍ਹ : ਪੰਜਾਬ ਵਿੱਚ ਬਿਜਲੀ ਸੰਕਟ ਦੇ ਕਾਰਨ ਜਿੱਥੇ ਆਮ ਲੋਕ ਵਾਰ-ਵਾਰ ਕੱਟਾਂ ਕਾਰਨ ਪਰੇਸ਼ਾਨ ਹਨ, ਉੱਥੇ ਹੀ ਝੋਨੇ ਦੇ ਸੀਜਨ ਵਿੱਚ ਲੋੜੀਂਦਾ ਬਿਜਲੀ ਨਾ ਮਿਲਣ ਕਾਰਨ ਕਿਸਾਨ ਸੜਕਾਂ ਤੇ ਆ ਰਿਹਾ ਹੈ। ਇਸਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ (SAD) ਅਤੇ ਬਹੁਜਨ ਸਮਾਜ ਪਾਰਟੀ(BSP ) ਵੱਲੋਂ ਸੂਬੇ ਭਰ ‘ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਕੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿੱਥੇ ਵੱਖ-ਵੱਖ ਥਾਵਾਂ ਉੱਤੇ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ, ਉੱਥੇ ਹੀ ਕਿਸਾਨਾਂ ਦੀ ਹਾਲਤ ਬਿਆਨ ਕਰ ਲਈ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਲਾਈਵ ਹੋ ਕੇ ਪਾਣੀ ਦੀ ਘਾਟ ਕਾਰਨ ਸੁੱਕੇ ਝੋਨੇ ਦੇ ਖੇਤਾਂ ਨੂੰ ਦਿਖਾਇਆ।
ਸੁਖਬੀਰ ਬਾਦਲ ਜਿਲਾ ਫਾਜਿਲਾਕ ਦੇ ਪਿੰਡ ਚੱਕਪੱਤੀ ਦੇ ਝੋਨੇ ਦੇ ਖੇਤਾਂ ਦੀ ਤਰਸਯੋਗ ਹਾਲਤ ਦਿਖਾਈ। ਉਨ੍ਹਾਂ ਖੇਤ ਵਿੱਚ ਖੜ੍ਹ ਕੇ ਦੱਸਿਆ ਕਿ ਸਾਰਾ ਝੋਨ ਸੁੱਕਿਆ ਪਿਆ ਹੈ ਤੇ ਨਹਿਰੀ ਪਾਣੀ ਬੰਦ ਪਿਆ ਹੈ। ਟਿਊਬਬੈਲ ਦੀ ਬਿਜਲੀ ਮਸਾਂ ਇੱਕ ਦੋ ਘੰਟੇ ਆ ਰਹੀ ਹੈ। ਅਜਿਹੀ ਲੱਖਾਂ ਏਕੜ ਜ਼ਮੀਨ ਵਿੱਚ ਇਹ ਹਾਲਾਤ ਹੋਈ ਹੈ। ਹਜ਼ਾਰਾਂ ਰੁਪਏ ਖਰਚ ਕੇ ਕਿਸਾਨਾਂ ਨੇ ਝੋਨਾ ਲਾਇਆ ਹੈ ਤੇ ਜੇਕਰ ਇੱਕ ਦੋ ਦਿਨ ਪਾਣੀ ਨਾ ਮਿਲਿਆ ਤਾਂ ਇਹ ਤਬਾਹ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਨੂੰ ਕੋਈ ਫਿਕਰ ਨਹੀਂ ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁਰਸੀ ਬਚਾਉਣ ਵਿੱਚ ਲੱਗੇ ਹੋਏ ਹਨ। ਬਿਜਲੀ ਦਾ ਪ੍ਰਬੰਧ ਕਰ ਨਹੀਂ ਰਹੇ ਤੇ ਨਹਿਰੀ ਪਾਣੀ ਭੇਜ ਨਹੀਂ ਰਹੇ। ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਵਿੱਚ ਸਭ ਤੋਂ ਵੱਧ ਖਰਚਾ ਆਉਂਦਾ ਹੈ ਤੇ ਸਭ ਕੁੱਝ ਵੇਚ ਕੇ ਖੇਤੀ ਲਈ ਝੋਨਾ ਲਾਇਆ ਹੈ। ਇਸ ਝੋਨੇ ਉੱਤੇ ਹੀ ਸਾਰੀ ਕਮਾਈ ਨਿਰਭਰ ਹੈ।
ਦੂਜੇ ਪਾਸੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਪਾਣੀ ਤੋਂ ਬਿਨਾਂ ਸੁੱਕੇ ਝੋਨੇ ਦੇ ਖੇਤਾਂ ਦੀ ਹਾਲਤ ਆਪਣੇ ਫੇਸਬੁੱਕ ਅਕਾਉਂਟ ਤੋਂ ਲਾਈਵ ਹੋ ਕੇ ਦਿਖਾਈ। ਉਨ੍ਹਾਂ ਕਿਹਾ ਜਿੱਥੇ ਪਾਣੀ ਨਾਲ ਝੋਨੇ ਦੇ ਖੇਤ ਭਰੇ ਹੋਣੇ ਚਾਹੀਦੇ ਹਨ, ਉੱਥੇ ਇਹ ਸੁੱਕੇ ਪਏ ਤੇ ਜ਼ਮੀਨ ਵਿੱਚ ਤਰੇੜਾਂ ਪੈ ਗਈਆਂ ਹਨ। ਪਾਣੀ ਤੇ ਬਿਜਲੀ ਲਈ ਕਿਸਾਨ ਤਰਸ ਰਿਹਾ ਹੈ ਤੇ ਹਜ਼ਾਰਾਂ ਕਿਸਾਨ ਆਪਣੇ ਖੇਤ ਵਾਹ ਰਹੇ ਹਨ। ਇਸਦੇ ਲਈ ਪੰਜਾਬ ਦੀ ਕੈਪਟਨ ਸਰਕਾਰ ਜਿੰਮੇਵਾਰ ਹੈ। ਕਿਉਂਕਿ ਉਹ ਕਿਸਾਨਾਂ ਦੀ ਸਬਸਿਡੀ ਬਚਾਉਣ ਲਈ ਉਹ ਕਿਸਾਨਾਂ ਨੂੰ ਬਿਜਲੀ ਹੀ ਨਹੀਂ ਦੇ ਰਹੇ ਹਨ।
ਪੰਜਾਬ ਵਿੱਚ ਬਿਜਲੀ ਸੰਕਟ(Power crisis ) ਅਤੇ ਬਿਜਲੀ ਕੱਟਾਂ(Power cuts ) ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ (SAD) ਅਤੇ ਬਹੁਜਨ ਸਮਾਜ ਪਾਰਟੀ(BSP ) ਵੱਲੋਂ ਸੂਬੇ ਭਰ ‘ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਅਕਾਲੀ ਰਾਜ ਦੇ 10 ਸਾਲਾਂ 'ਚ ਕਦੇ ਬਿਜਲੀ ਕੱਟ ਨਹੀਂ ਲੱਗੇ, ਕਾਂਗਰਸ ਨੂੰ 2022 ਚੋਣਾਂ 'ਚ ਮਿਲੇਗੀ ਸਜ਼ਾ : ਹਰਸਿਮਰਤ ਬਾਦਲPublished by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।