Home /News /punjab /

ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਨਵੇਂ ਰੂਪ ਦਾ ਐਲਾਨ, ਜਾਣੋ ਕਿਹੜੇ 13 ਅਹਿਮ ਫੈਸਲੇ ਲਏ

ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਨਵੇਂ ਰੂਪ ਦਾ ਐਲਾਨ, ਜਾਣੋ ਕਿਹੜੇ 13 ਅਹਿਮ ਫੈਸਲੇ ਲਏ

ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਨਵੇਂ ਰੂਪ ਦਾ ਐਲਾਨ, ਜਾਣੋ ਕਿਹੜੇ 13 ਅਹਿਮ ਫੈਸਲੇ ਲਏ

ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਨਵੇਂ ਰੂਪ ਦਾ ਐਲਾਨ, ਜਾਣੋ ਕਿਹੜੇ 13 ਅਹਿਮ ਫੈਸਲੇ ਲਏ

ਕਿਹਾ, ਇਹ ਦੋਸ਼ ਲਾਏ ਜਾ ਰਹੇ ਹਨ ਕਿ ਅਕਾਲੀ ਦਲ ਬਾਦਲ ਪਰਿਵਾਰ ਦਾ ਹਿੱਸਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਝੂਠੇ ਦੋਸ਼ ਹਨ।

 • Share this:

  ਚੰਡੀਗੜ੍ਹ- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫੰਰਸ ਕੀਤੀ।  ਇਸ ਮੌਕੇ ਉਨ੍ਹਾਂ ਪਾਰਟੀ ਵਿੱਚ ਵੱਡੇ ਬਦਲਾਅ ਦੇ ਸੰਕੇਤ ਦਿੱਤੇ ਹਨ। ਸੁਖਬੀਰ ਨੇ ਕਿਹਾ ਕਿ ਲੀਡਰਸ਼ਿਪ ਬਦਲਣ ਦੀ ਵੱਧ ਰਹੀ ਮੰਗ ਦਰਮਿਆਨ ਉਨ੍ਹਾਂ ਨੇ ਵੱਡੇ ਬਦਲਾਅ ਦੀ ਗੱਲ ਕਹੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਹੈ। ਅਕਾਲੀ ਦਲ ਪੰਜਾਬ ਦਾ ਹੈ। ਇਹ ਦੋਸ਼ ਲਾਏ ਜਾ ਰਹੇ ਹਨ ਕਿ ਅਕਾਲੀ ਦਲ ਬਾਦਲ ਪਰਿਵਾਰ ਦਾ ਹਿੱਸਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਝੂਠੇ ਦੋਸ਼ ਹਨ।

  ਜਾਣੋ,  ਸ਼੍ਰੋਮਣੀ ਅਕਾਲੀ ਦਲ ਵੱਲੋਂ ਲਏ ਗਏ 13 ਅਹਿਮ ਫ਼ੈਸਲੇ

  1. ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਾਰਲੀਮਾਨੀ ਬੋਰਡ ਹੋਵੇਗਾ - ਇਹ ਬੋਰਡ ਪਾਰਟੀ ਪ੍ਰਧਾਨ ਨੂੰ ਅਹਿਮ ਮੁੱਦਿਆਂ/ਮਸਲਿਆਂ 'ਤੇ ਫ਼ੈਸਲੇ ਲੈਣ ਲਈ ਆਪਣੀਆਂ ਸਿਫ਼ਾਰਿਸ਼ਾਂ ਕਰੇਗਾ।

  2. ਇੱਕ ਪਰਿਵਾਰ - ਇੱਕ ਟਿਕਟ - ਇੱਕ ਚੋਣ।

  3. ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਦੇ ਨਾਲ ਨਾਲ ਬੋਰਡਾਂ/ਕਾਰਪੋਰੇਸ਼ਨਾਂ ਅਤੇ ਹੋਰ ਅਹੁਦਿਆਂ 'ਤੇ ਚੇਅਰਮੈਨੀਆਂ ਸਿਰਫ਼ ਪਾਰਟੀ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ।

  • ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹਨਾਂ ਅਹੁਦਿਆਂ ਲਈ ਨਹੀਂ ਵਿਚਾਰਿਆ ਜਾਵੇਗਾ।

  4. ਪਾਰਟੀ ਦੇ ਜ਼ਿਲ੍ਹਾ ਜਥੇਦਾਰ ਚੋਣ ਨਹੀਂ ਲੜਨਗੇ।

  • ਜੇਕਰ ਕੋਈ ਜ਼ਿਲ੍ਹਾ ਜਥੇਦਾਰ ਚੋਣ ਲੜਦਾ ਹੈ, ਤਾਂ ਉਹ ਪਹਿਲਾਂ ਅਸਤੀਫ਼ਾ ਦੇਵੇਗਾ ਅਤੇ ਉਸਦੀ ਜਗ੍ਹਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ।

  5. ਜ਼ਿਲ੍ਹਾ ਪ੍ਰਧਾਨਾਂ ਸਮੇਤ ਸਾਰੇ ਸਿੱਖ ਅਹੁਦੇਦਾਰ ‘ਸਾਬਤ ਸੂਰਤ ਸਿੱਖ’ ਹੋਣ।

  • ਹਾਲਾਂਕਿ, ਇਹ ਸ਼ਰਤ ਦੂਜੇ ਧਰਮਾਂ ਦੇ ਮੈਂਬਰਾਂ 'ਤੇ ਲਾਗੂ ਨਹੀਂ ਹੋਵੇਗੀ।

  6. ਐਸ.ਸੀ ਅਤੇ ਬੀ.ਸੀ ਸ਼੍ਰੇਣੀਆਂ ਨੂੰ ਹਰ ਪੱਧਰ 'ਤੇ ਵੱਧ ਤੋਂ ਵੱਧ ਪ੍ਰਤੀਨਿਧਤਾ ਮਿਲੇਗੀ।

  • ਹੋਰ ਭਾਈਚਾਰਿਆਂ ਨੂੰ ਵੀ ਬਣਦਾ ਸਤਿਕਾਰ ਮਿਲੇਗਾ।

  7. ਕੋਰ ਕਮੇਟੀ ਵਿੱਚ ਸਾਰੇ ਹਿੱਸਿਆਂ, ਖਾਸ ਕਰਕੇ ਨੌਜਵਾਨਾਂ, ਔਰਤਾਂ, ਅਨੁਸੂਚਿਤ ਜਾਤੀਆਂ/ਬੀ.ਸੀ. ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ।

  8. 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਅਤੇ ਨੌਜਵਾਨਾਂ ਨੂੰ ਵਿਧਾਨ ਸਭਾ ਚੋਣਾਂ ਲਈ ਘੱਟੋ-ਘੱਟ 50% ਟਿਕਟਾਂ ਦਿੱਤੀਆਂ ਜਾਣਗੀਆਂ ।

  9. ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਉਮਰ ਦੀ ਸੀਮਾ -35 ਸਾਲ ਹੋਵੇਗੀ।

  • ਯੂਥ ਅਕਾਲੀ ਦਲ ਦੇ ਪ੍ਰਧਾਨ ਲਈ 5 ਸਾਲ ਦੀ ਛੋਟ

  • SOI ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਕੇਵਲ ਕਾਲਜਾਂ/ਯੂਨੀਵਰਸਿਟੀਆਂ ਤੱਕ ਹੀ ਸੀਮਤ ਰਹਿਣਗੇ।

  ਉਮਰ ਸੀਮਾ - 30 ਸਾਲ ਰਹੇਗੀ।

  10. ਪਾਰਟੀ ਦਾ ਜਥੇਬੰਦਕ ਢਾਂਚਾ - ਬੂਥ ਪੱਧਰ ਤੋਂ ਸ਼ੁਰੂ ਹੋਵੇਗਾ,

  • ਬੂਥ ਪ੍ਰਧਾਨ - ਸਰਕਲ ਪ੍ਰਧਾਨ - ਜ਼ਿਲ੍ਹਾ ਪ੍ਰਧਾਨ (ਕੋਈ ਨਾਮਜ਼ਦਗੀ ਨਹੀਂ)।

  • ਇਸੇ ਵਿਧੀ ਰਾਹੀਂ ਯੂਥ/ਮਹਿਲਾ/ਐਸ ਸੀ/ਬੀ ਸੀ ਵਿੰਗਾਂ ਦਾ ਗਠਨ ਕੀਤਾ ਜਾਵੇਗਾ।

  • ਸਾਰੇ 117 ਹਲਕਿਆਂ ਲਈ ਵੱਖਰੇ- ਵੱਖਰੇ ਅਬਜ਼ਰਵਰ ਹੋਣਗੇ।

  11. ਉੱਚ ਪੱਧਰੀ ਸਲਾਹਕਾਰ ਬੋਰਡ ਬਣੇਗਾ, ਜਿਸ ਵਿੱਚ - ਲੇਖਕ, ਵਿਦਵਾਨ, ਬੁੱਧੀਜੀਵੀ, ਪੰਥਕ ਸ਼ਖ਼ਸੀਅਤਾਂ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰ ਹੋਣਗੇ।

  12. ਪ੍ਰਵਾਸੀ ਭਾਰਤੀਆਂ ਤੱਕ ਪਹੁੰਚ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ।  13. ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੱਧ ਤੋਂ ਵੱਧ 2 ਵਾਰ 5-5 ਸਾਲਾਂ ਲਈ ਲਗਾਤਾਰ ਚੁਣਿਆ ਜਾ ਸਕਦਾ ਹੈ।

  (ਤੀਜੀ ਮਿਆਦ ਲਈ - ਇੱਕ ਮਿਆਦ ਦੀ ਬਰੇਕ ਲਾਜ਼ਮੀ ਹੈ)।

  Published by:Ashish Sharma
  First published:

  Tags: Meeting, Parkash Singh Badal, Prem Singh Chandumajra, Punjab, Shiromani Akali Dal, Sukhbir Badal