Home /News /punjab /

ਹਾਰ ਵੇਖ ਕੇ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੇ ਰਾਹ ਤੁਰੇ ਕੈਪਟਨ: ਸੁਖਬੀਰ

ਹਾਰ ਵੇਖ ਕੇ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੇ ਰਾਹ ਤੁਰੇ ਕੈਪਟਨ: ਸੁਖਬੀਰ

 • Share this:
  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਉਤੇ ਵਰ੍ਹਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਹਰਸਿਮਰਤ ਕੌਰ ਬਾਦਲ ਉਤੇ ਕੱਲ੍ਹ ਰਾਤ ਕਾਂਗਰਸੀਆਂ ਵੱਲੋਂ ਕੀਤੇ ਕਾਤਲਾਨਾ ਹਮਲੇ ਨੂੰ ਜਾਇਜ਼ ਕਰਾਰ ਦੇਣ ਨੂੰ “ਇਕ ਸ਼ਰਮਨਾਕ ਹਰਕਤ” ਕਰਾਰ ਦਿੰਦਿਆਂ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿਚ ਆਪਣੀ ਯਕੀਨੀ ਸ਼ਰਮਨਾਕ ਹਾਰ ਭਾਂਪ ਕੇ ਕਾਂਗਰਸ ਪਾਰਟੀ ਪੰਜਾਬ ਦੇ ਅਮਨ ਨੂੰ ਮੁੜ ਲਾਂਬੂ ਲਾਉਣ ਦੇ ਰਾਹ ਦੇ ਤੁਰ ਪਈ ਹੈ।

  ਬਾਦਲ ਨੇ ਕਿਹਾ ਕਿ ਅਮਰਿੰਦਰ ਹੁਣ ਇਸ ਲਈ ਹਤਾਸ਼ ਹਨ ਕਿਉਂਕਿ ਉਨ੍ਹਾਂ ਨੂੰ ਕਾਂਗਰਸ ਦੀ ਭਾਰੀ ਹਾਰ ਸਪਸ਼ਟ ਨਜ਼ਰ ਆ ਰਹੀ ਹੈ ਜਿਸ ਪਿੱਛੋਂ ਉਨ੍ਹਾਂ ਦੀ ਮੁੱਖ ਮੰਤਰੀ ਦੀ ਕੁਰਸੀ ਖੋਹੀ ਜਾਣੀ ਯਕੀਨੀ ਗਲ ਹੈ। ਇਸ ਦੇ ਨਾਲ ਉਨ੍ਹਾਂ ਦਾ ਸਿਆਸੀ ਕੈਰੀਅਰ ਵੀ ਖ਼ਤਮ ਹੋ ਜਾਏਗਾ- ਇਹ ਚੋਣ ਸੱਚਮੁੱਚ ਅਮਰਿੰਦਰ ਦੀ ਆਖ਼ਰੀ ਚੋਣ ਹੋ ਨਿੱਬੜੇਗੀ। ਇਸੇ ਤੋਂ ਬਚਣ ਲਈ ਹੁਣ ਉਹ ਅਤੇ ਉਸ ਦੇ ਚਹੇਤੇ ਹਿੰਸਾ ਅਤੇ ਫ਼ਿਰਕੂ ਨਫ਼ਰਤ ਦੇ ਘਿਣਾਉਣੇ ਏਜੰਡੇ ਤੇ ਉਤਾਰੂ ਹੋ ਗਏ ਹਨ, ਜਿਸ ਨੂੰ ਪੰਜਾਬੀ ਕਰਾਰਾ ਜਵਾਬ ਦੇਣਗੇ।

  ਬਾਦਲ ਨੇ ਚੋਣ ਕਮਿਸ਼ਨ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਬਠਿੰਡਾ ਵਿਚ ਪੁਲਿਸ ਮੁਖੀ ਦੀ ਸ਼ਹਿ ਉਤੇ ਕੀਤੀ ਜਾ ਰਹੀ ਖੁੱਲ੍ਹੇਆਮ ਗੁੰਡਾਗਰਦੀ ਦੇ ਨਾਚ ਨੂੰ ਰੋਕਣ ਲਈ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਤੇ ਪੁਰ ਅਮਨ ਅਤੇ ਨਿਰਪੱਖ ਚੋਣ ਅਮਲ ਯਕੀਨੀ ਬਣਾਉਣ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਗੁੰਡਾ ਅੰਸਰਾਂ ਅਤੇ ਪੁਲਿਸ ਦੀ ਅੰਨ੍ਹੀ ਦੁਰਵਰਤੋਂ ਰਾਹੀਂ ਚੋਣਾਂ ਵਿਚ ਲੱਕ ਤੋੜਵੀਂ ਹਾਰ ਤੋਂ ਬਚਣਾ ਚਾਹੁੰਦੀ ਹੈ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਏਗਾ। ਇਹਨਾਂ ਚੋਣਾਂ ਵਿਚ ਕਾਂਗਰਸ ਨੂੰ ਰਿਕਾਰਡ ਤੋੜ ਸ਼ਿਕਸਤ ਯਕੀਨੀ ਹੋ ਚੁੱਕੀ ਹੈ ਜਿਸ ਨੂੰ ਦੇਖ ਕੇ ਹੀ ਹੁਣ ਆਖ਼ਰੀ ਦਿਨਾਂ ਵਿਚ ਅਮਰਿੰਦਰ ਹਤਾਸ਼ਾ ਦੀ ਸਿਖਰ ਉਤੇ ਪਹੁੰਚ ਚੁੱਕਾ ਹੈ ਤੇ ਆਪਣੇ ਆਪ ਨੂੰ ਬਚਾਉਣ  ਲਈ ਪੁਰੇ ਪੰਜਾਬ ਨੂੰ ਭੱਠੀ ਦੇ ਮੂੰਹ ਵਿਚ ਧਕੇਲਣ ਵਾਲੀ ਰਣਨੀਤੀ ਤੇ ਉਤਾਰੂ ਹੋ ਗਿਆ ਹੈ। ਪਰ ਫਿਰ ਵੀ ਉਹ ਨਮੋਸ਼ੀ ਜਨਕ ਹਾਰ ਤੋਂ ਬਚ ਨਹੀਂ ਪਾਏਗਾ ।

  ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਬਠਿੰਡਾ ਦੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਵੱਲੋਂ ਹਿੰਦੂ ਤੇ ਸਿੱਖ ਭਾਈਚਾਰੇ ਵੱਲੋਂ ਇਕ ਦੂਜੇ ਨੂੰ ਮਾਰ ਮੁਕਾਉਣ ਦੀਆਂ ਗੱਲਾਂ ਕਰਕੇ ਪੰਜਾਬ ਨੂੰ ਮੁੜ ਫ਼ਿਰਕੂ ਤੇ ਹਿੰਸਕ ਦੌਰ ਵਿਚ ਦਾਖਲ ਕਰਨ ਦੀ ਕੋਝੀ ਪਰ ਅਸਫਲ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦੌਰ ਵਿਚ ਵੀ ਪੰਜਾਬ ਵਿਚ ਫ਼ਿਰਕੂ ਹਿੰਸਾ ਪਿੱਛੇ ਕਾਂਗਰਸ ਦੀ ਹੀ ਸਾਜ਼ਿਸ਼ ਕੰਮ ਕਰ ਰਹੀ ਸੀ ਜਿਸ ਨੂੰ ਨਿਰਪੱਖ ਲੋਕਾਂ ਨੇ ਸਾਬਤ ਕਰ ਦਿੱਤਾ ਹੈ। ਪਰ ਲੱਗਦਾ ਹੈ ਕਿ ਕਾਂਗਰਸ ਨੇ ਬੀਤੇ ਤੋਂ ਕੁੱਝ ਨਹੀਂ ਸਿੱਖਿਆ।
  First published:

  Tags: Lok Sabha Election 2019, Lok Sabha Polls 2019

  ਅਗਲੀ ਖਬਰ