Home /News /punjab /

ਪੰਜਾਬ ਆਉਣ ਤੋਂ ਤੋਬਾ ਕਰਨ ਵਾਲੇ NRI ਪਰਿਵਾਰ ਨੂੰ ਮਿਲੇ ਸੁਖਬੀਰ ਬਾਦਲ, ਇਨਸਾਫ ਦਾ ਭਰੋਸਾ

ਪੰਜਾਬ ਆਉਣ ਤੋਂ ਤੋਬਾ ਕਰਨ ਵਾਲੇ NRI ਪਰਿਵਾਰ ਨੂੰ ਮਿਲੇ ਸੁਖਬੀਰ ਬਾਦਲ, ਇਨਸਾਫ ਦਾ ਭਰੋਸਾ

ਪੰਜਾਬ ਆਉਣ ਤੋਂ ਤੋਬਾ ਕਰਨ ਵਾਲੇ NRI ਪਰਿਵਾਰ ਨੂੰ ਮਿਲੇ ਸੁਖਬੀਰ ਬਾਦਲ, ਇਨਸਾਫ ਦਾ ਭਰੋਸਾ  (Photo Video Screenshot)

ਪੰਜਾਬ ਆਉਣ ਤੋਂ ਤੋਬਾ ਕਰਨ ਵਾਲੇ NRI ਪਰਿਵਾਰ ਨੂੰ ਮਿਲੇ ਸੁਖਬੀਰ ਬਾਦਲ, ਇਨਸਾਫ ਦਾ ਭਰੋਸਾ (Photo Video Screenshot)

ਇਸ ਦੌਰਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਇਸ ਮੁਲਾਕਾਤ ਦੀ ਵੀਡੀਓ ਵੀ ਆਪਣੇ ਫੇਸਬੁਕ ਸਫੇ ਉਤੇ ਸਾਂਝੀ ਕੀਤੀ ਹੈ।

  • Share this:

ਅੰਮ੍ਰਿਤਸਰ ਦੇ ਇੱਕ ਮੈਰਿਜ ਪੈਲੇਸ 'ਚ 4 ਨਵੰਬਰ ਨੂੰ ਵਿਆਹ ਸਮਾਗਮ ਦੌਰਾਨ ਵੱਡਾ ਹੰਗਾਮਾ ਹੋਇਆ ਸੀ। ਇਸ ਦੌਰਾਨ ਇਕ ਐਨਆਰਆਈ ਪਰਿਵਾਰ ਵੱਲੋਂ ਦੋਸ਼ ਲਾਏ ਗਏ ਸਨ ਕਿ ਕੁਝ ਹਥਿਆਰਬੰਦ ਲੋਕਾਂ ਵੱਲੋਂ ਪੈਲਿਸ ਵਿਚ ਉਨ੍ਹਾਂ ਉਤੇ ਹਮਲਾ ਕਰ ਦਿੱਤਾ ਤੇ ਖੂਬ ਗੁੰਡਾਗਰਦੀ ਕੀਤੀ।

ਇਸ ਦੌਰਾਨ ਪਰਿਵਾਰ ਨੇ ਆਖਿਆ ਸੀ ਉਹ ਅੱਗੇ ਤੋਂ ਕਦੇ ਪੰਜਾਬ ਨਹੀਂ ਆਉਣਗੇ ਤੇ ਆਪਣੇ ਬੱਚਿਆਂ ਨੂੰ ਵੀ ਕਦੇ ਆਉਣ ਲਈ ਨਹੀਂ ਆਖਣਗੇ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ।

ਇਸ ਦੌਰਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਇਸ ਮੁਲਾਕਾਤ ਦੀ ਵੀਡੀਓ ਵੀ ਆਪਣੇ ਫੇਸਬੁਕ ਸਫੇ ਉਤੇ ਸਾਂਝੀ ਕੀਤੀ ਹੈ।

ਉਨ੍ਹਾਂ ਨੇ ਇਹ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ- ''4 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਦੇ ਇੱਕ ਮੈਰਿਜ ਪੈਲੇਸ 'ਚ ਸ਼ਰਾਬ ਦੇ ਠੇਕੇਦਾਰ ਦੀ ਅਸਲੇ ਨਾਲ ਲੈਸ ਫੌਜ ਵੱਲੋਂ ਸ਼ਹਿਰ ਦੇ ਇੱਕ ਐਨ.ਆਰ.ਆਈ ਪਰਿਵਾਰ (ਰੰਧਾਵਾ ਪਰਿਵਾਰ) ਉੱਤੇ ਜਾਨਲੇਵਾ ਹਮਲਾ ਕੀਤਾ ਜਾਣਾ ਅਤੇ ਫ਼ਿਰ ਪੁਲਿਸ ਵੱਲੋਂ ਪੀੜਤ ਪਰਿਵਾਰ ਉੱਤੇ ਹੀ ਪਰਚਾ ਦਰਜ ਕਰ ਦੇਣਾ ਬਹੁਤ ਹੀ ਮੰਦਭਾਗਾ ਹੈ।

''ਕੰਵਰਦੀਪ ਸਿੰਘ ਰੰਧਾਵਾ (ਕੈਨੇਡਾ ਸਿਟੀਜ਼ਨ) ਅਤੇ ਉਨ੍ਹਾਂ ਦੇ ਭੈਣ ਜੀ ਜਸਕਿਰਨ ਕੌਰ (ਯੂ ਐਸ ਏ ਸਿਟੀਜ਼ਨ) ਨੂੰ ਸਥਾਨਕ ਲੀਡਰਸ਼ਿਪ ਸਮੇਤ ਉਨ੍ਹਾਂ ਦੇ ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾ ਕੇਵਲ ਇਸ ਵਧੀਕੀ ਖ਼ਿਲਾਫ਼ ਉਨ੍ਹਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਸਗੋਂ ਮੌਕੇ 'ਤੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪਰਿਵਾਰ ਨਾਲ ਹੋਈ ਇਸ ਬੇਇਨਸਾਫ਼ੀ ਅਤੇ ਧੱਕੇਸ਼ਾਹੀ ਸੰਬੰਧੀ ਲੋੜੀਂਦੀ ਦਰੁਸਤੀ ਕਰਕੇ ਪੰਜਾਬ ਨੂੰ ਦੇਸ਼ਾਂ ਵਿਦੇਸ਼ਾਂ 'ਚ ਬਦਨਾਮ ਹੋਣ ਤੋਂ ਬਚਾਉਣ ਦੀ ਅਪੀਲ ਵੀ ਕੀਤੀ।''

Published by:Gurwinder Singh
First published:

Tags: Shiromani Akali Dal, Sukhbir, Sukhbir Badal