ਨਾਜਾਇਜ਼ ਮਾਈਨਿੰਗ 'ਤੇ ਸੁਖਬੀਰ ਬਾਦਲ ਨੇ ਮੁੜ ਮਾਰਿਆ ਛਾਪਾ, ਕੈਪਟਨ ਨੂੰ ਕੀਤਾ ਚੈਲੇਂਜ

News18 Punjabi | News18 Punjab
Updated: July 3, 2021, 3:05 PM IST
share image
ਨਾਜਾਇਜ਼ ਮਾਈਨਿੰਗ 'ਤੇ ਸੁਖਬੀਰ ਬਾਦਲ ਨੇ ਮੁੜ ਮਾਰਿਆ ਛਾਪਾ, ਕੈਪਟਨ ਨੂੰ ਕੀਤਾ ਚੈਲੇਂਜ
ਨਾਜਾਇਜ਼ ਮਾਈਨਿੰਗ 'ਤੇ ਸੁਖਬੀਰ ਬਾਦਲ ਨੇ ਮੁੜ ਮਾਰਿਆ ਛਾਪਾ, ਕੈਪਟਨ ਨੂੰ ਕੀਤਾ ਚੈਲੇਂਜ

  • Share this:
  • Facebook share img
  • Twitter share img
  • Linkedin share img
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਿਆਸ ਤੋਂ ਬਾਅਦ ਹਾਜੀਪੁਰ ਵਿੱਚ ਨਜਾਇਜ਼ ਮਾਈਨਿੰਗ ਵਾਲੀਆਂ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆ ਕਿਹਾ ਕਿ ਮੁੱਖ ਮੰਤਰੀ ਵਿਚ ਹਿੰਮਤ ਹੈ ਤਾਂ ਇਸ ਨਜਾਇਜ਼ ਮਾਈਨਿੰਗ ਨੂੰ ਕਲੀਨ ਚਿੱਟ ਦੇ ਕੇ ਦਿਖਾਉਣ।

ਬਾਦਲ ਨੇ ਸ਼ਨੀਵਾਰ ਸਵੇਰੇ 10.30 ਵਜੇ ਮੀਡੀਆ ਨੂੰ ਨਾਲ ਲੈ ਕੇ ਹਾਜੀਪੁਰ ਇਲਾਕੇ ਵਿੱਚ ਪੈਂਦੀਆਂ ਖੱਡਾਂ ਵਿੱਚ ਛਾਪੇ ਮਾਰੇ। ਅੱਜ ਸੁਖਬੀਰ ਸਿੰਘ ਬਾਦਲ ਵਲੋਂ ਮੁਕੇਰੀਆਂ ਹਲਕੇ ਦੇ ਪਿੰਡ ਧਾਮੀਆਂ ਤੇ ਕੁੱਲੀਆਂ ਲੁਬਾਣਾ ਨੇੜੇ ਚੱਲਦੇ ਕਰੱਸ਼ਰਾਂ ਵਲੋਂ ਕੀਤੀ ਗਈ 100 ਫੁੱਟ ਤੋਂ ਵੱਧ ਦੀ ਪੁਟਾਈ ਵਾਲੇ ਖੇਤਰ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।

ਉਨ੍ਹਾਂ ਦੀ ਆਮਦ ਦਾ ਪਤਾ ਲੱਗਦਿਆਂ ਹੀ ਦਿਨ ਰਾਤ ਚੱਲਣ ਵਾਲੇ ਕਰੱਸ਼ਰ ਬੰਦ ਹੋ ਗਏ ਤੇ ਰੇਤਾ ਬੱਜਰੀ ਲੈਣ ਆਈਆਂ ਗੱਡੀਆਂ ਗਾਇਬ ਹੋ ਗਈਆਂ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਅਤੇ ਹਲਕਾ ਵਿਧਾਇਕਾ ਦੇ ਗੈਰ ਕਾਨੂੰਨੀ ਮਾਈਨਿੰਗ ਦੇ ਧੰਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਉਂਦਿਆਂ ਸਰਕਾਰ ਤੇ ਮਾਈਨਿੰਗ ਵਿਭਾਗ ਦੇ ਸਕੱਤਰ ਨੂੰ ਚਿਤਾਵਨੀ ਦਿੱਤੀ ਕਿ ਉਸ ਹੁਣ ਦੂਜਾ ਪਰਚਾ ਵੀ ਕਰ ਲੈਣ। ਉਹ ਜਲਦ ਹੀ ਸੂਬੇ ਅੰਦਰ ਵਿਧਾਇਕਾਂ ਤੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਚੱਲ ਰਹੇ ਇਸ ਗੋਰਖ ਧੰਦੇ ਨੂੰ ਬੇਨਕਾਬ ਕਰਨਗੇ।

ਸਰਕਾਰ ਉਨ੍ਹਾਂ ਨੂੰ ਦੱਸੇ ਕਿ 10 ਫੁੱਟ ਤੋਂ ਵੱਧ ਪੁਟਾਈ ਦੀ ਇਜਾਜ਼ਤ ਨਾ ਹੋਣ ਦੇ ਬਾਵਜੂਦ 200 ਫੁੱਟ ਤੱਕ ਪੁਟਾਈ ਕਿਵੇਂ ਹੋ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰੇਤਾ ਬੱਜਰੀ ਲੈਣ ਆਈਆਂ ਗੱਡੀਆਂ ਤੋਂ 16000 ਪ੍ਰਤੀ ਗੱਡੀ ਦੇ ਹਿਸਾਬ ਨਾਲ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਇਸ ਉਪਰੰਤ ਉਹ ਤਲਵਾੜਾ ਖੇਤਰ ਦੇ ਬਿਆਸ ਦਰਿਆ ਨੇੜੇ ਚੱਲਦੇ ਕਰੱਸ਼ਰਾਂ ਵੱਲ ਰਵਾਨਾ ਹੋ ਗਏ।

ਇਸ ਤੋਂ ਪਹਿਲਾਂ ਸੁਖਬੀਰ ਨੇ ਬਿਆਸ ਦਰਿਆ ਵਿਚ ਛਾਪੇਮਾਰੀ ਕੀਤੀ ਸੀ ਤੇ ਉਸ ਤੋਂ ਕੁਝ ਘੰਟਿਆਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਮਾਈਨਿੰਗ ਨੂੰ ਜਾਇਜ ਦੱਸਦਿਆ ਕਲੀਨ ਚਿੱਟ ਦੇ ਦਿੱਤੀ ਸੀ। ਇੱਥੋਂ ਤੱਕ ਕਿ ਬਾਦਲ ਸਮੇਤ ਕਈ ਲੋਕਾਂ ’ਤੇ ਮਾਮਲੇ ਵੀ ਦਰਜ ਕਰਵਾਏ ਗਏ ਸਨ।
Published by: Gurwinder Singh
First published: July 3, 2021, 3:03 PM IST
ਹੋਰ ਪੜ੍ਹੋ
ਅਗਲੀ ਖ਼ਬਰ