• Home
 • »
 • News
 • »
 • punjab
 • »
 • SUKHBIR BADAL S POWER PROCUREMENT AGREEMENTS PROVIDE THE STATE IN DEPARTMENT ECONOMIC CRISIS PARGAT SINGH

ਸੁਖਬੀਰ ਬਾਦਲ ਦੇ ਬਿਜਲੀ ਖਰੀਦ ਸਮਝੌਤਿਆਂ ਨੇ ਸੂਬੇ ਨੂੰ ਹੋਰ ਵੀ ਡੂੰਘੇ ਆਰਥਿਕ ਸੰਕਟ ਵਿੱਚ ਪਾ ਦਿੱਤੈ : ਪ੍ਰਗਟ ਸਿੰਘ

ਸੂਬੇ ਦੇ ਖ਼ਜ਼ਾਨੇ ਨਾਲ ਲੁੱਟ-ਖਸੁੱਟ ਸੀ ਜਿਸ ਦਾ ਖ਼ਮਿਆਜ਼ਾ ਆਉਣ ਵਾਲੇ 25 ਸਾਲ ਪੰਜਾਬ ਸੂਬੇ ਨੂੰ ਭੁਗਤਣਾ ਪੈਣਾ ਹੈ। 

 ਸੁਖਬੀਰ ਬਾਦਲ ਦੇ ਬਿਜਲੀ ਖਰੀਦ ਸਮਝੌਤਿਆਂ ਨੇ ਸੂਬੇ ਨੂੰ ਹੋਰ ਵੀ ਡੂੰਘੇ ਆਰਥਿਕ ਸੰਕਟ ਵਿੱਚ ਪਾ ਦਿੱਤੈ : ਪ੍ਰਗਟ ਸਿੰਘ

ਸੁਖਬੀਰ ਬਾਦਲ ਦੇ ਬਿਜਲੀ ਖਰੀਦ ਸਮਝੌਤਿਆਂ ਨੇ ਸੂਬੇ ਨੂੰ ਹੋਰ ਵੀ ਡੂੰਘੇ ਆਰਥਿਕ ਸੰਕਟ ਵਿੱਚ ਪਾ ਦਿੱਤੈ : ਪ੍ਰਗਟ ਸਿੰਘ

 • Share this:
  ਚੰਡੀਗੜ੍ਹ-  ਅੱਜ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਵੱਲੋਂ ਸਾਲ 2006-07 ਤੋਂ ਸਾਲ 2020-21 ਸਮੇਂ ਲਈ ਬਿਜਲੀ ਖੇਤਰ ਉਤੇ ਪੇਸ਼ ਕੀਤੇ ਸਫ਼ੈਦ ਪੇਪਰ ਉਤੇ ਬੋਲਦਿਆਂ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਇਹ ਜਨਤਕ ਹਿੱਤ ਦਾ ਮਾਮਲਾ ਹੈ। ਇਹ ਸੂਬੇ ਦੇ ਖ਼ਜ਼ਾਨੇ ਨਾਲ ਲੁੱਟ-ਖਸੁੱਟ ਸੀ ਜਿਸ ਦਾ ਖ਼ਮਿਆਜ਼ਾ ਆਉਣ ਵਾਲੇ 25 ਸਾਲ ਪੰਜਾਬ ਸੂਬੇ ਨੂੰ ਭੁਗਤਣਾ ਪੈਣਾ ਹੈ।  ਪਰਗਟ ਸਿੰਘ ਨੇ ਕਿਹਾ ਕਿ 25 ਸਾਲ ਬਾਅਦ ਸਾਡੇ ਸਦਨ ਦੇ ਮੈਂਬਰਾਂ ਵਿੱਚੋਂ ਕੋਈ ਇੱਥੇ ਨਹੀਂ ਹੋਣਾ ਪਰ ਸਾਡਾ ਪੰਜਾਬ ਤਾਂ ਇੱਥੇ ਹੀ ਰਹੇਗਾ। ਮਾਮਲਾ ਸੂਬੇ ਅਤੇ ਪੰਜਾਬੀਆਂ ਦੇ ਭਵਿੱਖ ਦਾ ਹੈ। ਸੂਬੇ ਉਤੇ 3 ਲੱਖ ਕਰੋੜ ਦਾ ਕਰਜ਼ਾ ਹੈ ਜਿਸ ਉੱਪਰ ਸਾਨੂੰ 30-35 ਹਜ਼ਾਰ ਕਰੋੜ ਰੁਪਏ ਤਾਂ ਵਿਆਜ਼ ਹੀ ਅਦਾ ਕਰਨਾ ਪੈਣਾ। ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਬਿਜਲੀ ਖਰੀਦ ਸਮਝੌਤਿਆਂ ਨੇ ਸੂਬੇ ਨੂੰ ਹੋਰ ਵੀ ਡੂੰਘੇ ਆਰਥਿਕ ਸੰਕਟ ਵਿੱਚ ਪਾ ਦਿੱਤਾ।
  Published by:Ashish Sharma
  First published: